Home > ਆਟੋਮੋਬਾਈਲ > ਸਕੋਡਾ > ਕੋਡਿਆਕ 4x4 > ਪੰਜਾਬ > ਲੁਧਿਆਣਾ > ਵਪਾਰ > ਸਕੋਡਾ ਆਟੋ ਇੰਡੀਆ ਸੰਵਰਿਆ ਹੋਇਆ ਕੋਡਿਆਕ 4x4 ਨਾਲ “ਲਗਜ਼ਰੀ, ਜਿਵੇਂ ਇਹ ਹੋਣੀ ਚਾਹੀਦੀ ਹੈ” ਨੂੰ ਨਵੇਂ ਅੰਦਾਜ਼ ਵਿੱਚ ਪਰਿਭਾਸ਼ਿਤ ਕਰਦਾ ਹੈ

ਸਕੋਡਾ ਆਟੋ ਇੰਡੀਆ ਸੰਵਰਿਆ ਹੋਇਆ ਕੋਡਿਆਕ 4x4 ਨਾਲ “ਲਗਜ਼ਰੀ, ਜਿਵੇਂ ਇਹ ਹੋਣੀ ਚਾਹੀਦੀ ਹੈ” ਨੂੰ ਨਵੇਂ ਅੰਦਾਜ਼ ਵਿੱਚ ਪਰਿਭਾਸ਼ਿਤ ਕਰਦਾ ਹੈ

ਸਕੋਡਾ ਆਟੋ ਇੰਡੀਆ ਸੰਵਰਿਆ ਹੋਇਆ ਕੋਡਿਆਕ 4x4 ਨਾਲ “ਲਗਜ਼ਰੀ, ਜਿਵੇਂ ਇਹ ਹੋਣੀ ਚਾਹੀਦੀ ਹੈ” ਨੂੰ ਨਵੇਂ ਅੰਦਾਜ਼ ਵਿੱਚ ਪਰਿਭਾਸ਼ਿਤ ਕਰਦਾ ਹੈ

ਲੁਧਿਆਣਾ, 11 ਮਈ 2026 (ਨਿਊਜ਼ ਟੀਮ):
ਨਵੇਂ ਕੁਸ਼ਾਕ) ਦੀ ਪੇਸ਼ਕਸ਼ ਤੋਂ ਬਾਅਦ, ਸਕੋਡਾ ਆਟੋ ਇੰਡੀਆ ਆਪਣੀ ਮਜ਼ਬੂਤ ਉਤਪਾਦ ਗਤੀ ਨੂੰ ਜਾਰੀ ਰੱਖਦਿਆਂ ਦੂਜੀ ਪੀੜ੍ਹੀ ਦੇ ਕੋਡਿਆਕ ਵਿੱਚ ਕਈ ਨਵੇਂ ਅਪਡੇਟ ਲੈ ਕੇ ਆਇਆ ਹੈ। ਇਨ੍ਹਾਂ ਸੁਧਾਰਾਂ ਨਾਲ, ਬ੍ਰਾਂਡ ਆਪਣੇ ਲਗਜ਼ਰੀ 4x4 ਫਲੈਗਸ਼ਿਪ ਨੂੰ ਸੰਪੂਰਨ ਤੌਰ ‘ਤੇ ਨਵੀਂ ਤਾਜ਼ਗੀ ਦਿੰਦਾ ਹੈ ਅਤੇ ਨਾਲ ਹੀ “ਲਗਜ਼ਰੀ, ਜਿਵੇਂ ਇਹ ਹੋਣੀ ਚਾਹੀਦੀ ਹੈ” ਦੇ ਆਪਣੇ ਸਿਧਾਂਤ ਨੂੰ ਹੋਰ ਮਜ਼ਬੂਤ ਕਰਦਾ ਹੈ।

ਅਪ੍ਰੈਲ 2025 ਵਿੱਚ ਭਾਰਤ ਵਿੱਚ ਸਪੋਰਟਲਾਈਨ ਅਤੇ ਸਿਲੈਕਸ਼ਨ L&K ਟ੍ਰਿਮਜ਼ ਵਿੱਚ ਲਾਂਚ ਕੀਤਾ ਗਿਆ ਅਤੇ ਬਾਅਦ ਵਿੱਚ ਲਾਊਂਜ ਵੈਰੀਐਂਟ ਨਾਲ ਹੋਰ ਸੰਪੂਰਨ ਬਣਾਇਆ ਗਿਆ ਕੋਡਿਆਕ ਹੁਣ 2026 ਵਿੱਚ ਤਿੰਨ ਵੱਖ-ਵੱਖ ਪੇਸ਼ਕਸ਼ਾਂ ਦੇ ਨਾਲ ਹੋਰ ਵਧੇਰੇ ਸਪਸ਼ਟ ਪਛਾਣ ਨਾਲ ਦਾਖਲ ਹੋ ਰਿਹਾ ਹੈ। ਹਰ ਇੱਕ ਵੈਰੀਐਂਟ ਵੱਖ-ਵੱਖ ਗਾਹਕਾਂ ਦੀਆਂ ਖਾਸ ਉਮੀਦਾਂ—ਵਧੀਕ ਪਹੁੰਚਯੋਗਤਾ, ਹੋਰ ਜ਼ਿਆਦਾ ਸਪੋਰਟੀ ਅਨੁਭਵ ਅਤੇ ਬੇਮਿਸਾਲ ਪ੍ਰੀਮੀਅਮ ਲਗਜ਼ਰੀ—ਨੂੰ ਪੂਰਾ ਕਰਦਾ ਹੈ, ਜਦਕਿ ਕੋਡਿਆਕ ਦੀਆਂ ਖਾਸ ਖੂਬੀਆਂ ਜਿਵੇਂ ਨਫ਼ਾਸਤ, ਬਹੁਪੱਖੀ ਯੋਗਤਾ, ਆਫਰੋਡ ਸਮਰੱਥਾ ਅਤੇ ਸ਼ਾਨਦਾਰ ਆਨ-ਰੋਡ ਡਰਾਈਵਿੰਗ ਅਨੁਭਵ ਨੂੰ ਕਾਇਮ ਰੱਖਦਾ ਹੈ।

ਇਸ ਪੇਸ਼ਕਸ਼ ਬਾਰੇ ਗੱਲ ਕਰਦੇ ਹੋਏ, ਸਕੋਡਾ ਆਟੋ ਇੰਡੀਆ ਦੇ ਬ੍ਰਾਂਡ ਡਾਇਰੈਕਟਰ ਆਸ਼ੀਸ਼ ਗੁਪਤਾ ਨੇ ਕਿਹਾ, “2025 ਦੇ ਆਪਣੇ ਸਭ ਤੋਂ ਵੱਡੇ ਸਾਲ ਅਤੇ 2026 ਦੀ ਰਿਕਾਰਡਤੋੜ ਪਹਿਲੀ ਤਿਮਾਹੀ ਤੋਂ ਬਾਅਦ, ਅਸੀਂ ਆਪਣੇ ਫਲੈਗਸ਼ਿਪਕੋਡਿਆਕ ਨੂੰ ਹੋਰ ਆਕਰਸ਼ਕ ਬਣਾਉਣ ਲਈ ਇਸ ਵਿੱਚ ਨਵੇਂ ਅਪਡੇਟ ਕਰ ਰਹੇ ਹਾਂ। 2026 ਦੇ ਇਨ੍ਹਾਂ ਸੁਧਾਰਾਂ ਨਾਲ ਸਾਡਾ ਉਦੇਸ਼ ਸਪਸ਼ਟ ਹੈ—ਹੁਣ ਹਰ ਕਿਸਮ ਦੀ ਲਗਜ਼ਰੀ 4x4 ਖ਼ਾਹਿਸ਼ ਲਈ ਇੱਕ ਕੋਡਿਆਕ ਉਪਲਬਧ ਹੈ, ਚਾਹੇ ਉਹ ਆਸਾਨ ਪਹੁੰਚ ਹੋਵੇ, ਸਪੋਰਟੀ ਅਨੁਭਵ ਹੋਵੇ ਜਾਂ ਪ੍ਰੀਮੀਅਮ ਨਫ਼ਾਸਤ। ਇਹ ਨਵੇਂ ਸ਼ਾਮਿਲ ਕੀਤੇ ਗਏ ਫੀਚਰ ਪਹਿਲਾਂ ਹੀ ਪ੍ਰਭਾਵਸ਼ਾਲੀ ਨੇਮਪਲੇਟ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ ਅਤੇ ਸਾਰਥਕ ਅਤੇ ਸਮੇਂਸਿਰ ਉਤਪਾਦਕ ਕਦਮਾਂ ‘ਤੇ ਸਾਡੇ ਧਿਆਨ ਨੂੰ ਦਰਸਾਉਂਦੇ ਹਨ। ਕੋਡਿਆਕ ਭਾਰਤ ਅਤੇ ਵਿਸ਼ਵ ਪੱਧਰ ‘ਤੇ ਸਕੋਡਾ ਲਈ ਇੱਕ ਮਹੱਤਵਪੂਰਨ ਸਤੰਭ ਵਜੋਂ ਉਭਰਿਆ ਹੈ, ਅਤੇ ਅੱਜ ਇਹ ਸੱਚਮੁੱਚ “ਲਗਜ਼ਰੀ, ਜਿਵੇਂ ਇਹ ਹੋਣੀ ਚਾਹੀਦੀ ਹੈ” ਦੀ ਪਹਿਚਾਣ ਬਣ ਚੁੱਕਾ ਹੈ।

ਕੋਡਿਆਕ ਲਾਊਂਜ
ਲਾਊਂਜ ਵੈਰੀਐਂਟ ਵਧੀਆ ਮੁੱਲ, ਖੁੱਲ੍ਹੀ ਜਗ੍ਹਾ ਅਤੇ ਬਹੁਉਦੇਸ਼ੀ ਖੂਬੀਆਂ ਦੇ ਬੇਹਤਰੀਨ ਸੰਯੋਗ ਨਾਲ ਕੋਡਿਆਕ ਰੇਂਜ ਨੂੰ ਹੋਰ ਪਹੁੰਚਯੋਗ ਬਣਾਉਂਦਾ ਹੈ, ਜਿਸ ਵਿੱਚ ਮਿਆਰੀ ਤੌਰ ‘ਤੇ 786 ਲੀਟਰ ਦਾ ਵੱਡਾ ਬੂਟ ਸਪੇਸ ਮਿਲਦਾ ਹੈ। ਪੰਜ ਸੀਟਾਂ ਵਾਲੇ ਕਾਨਫਿਗਰੇਸ਼ਨ ਵਿੱਚ ਤਿਆਰ ਕੀਤਾ ਗਿਆ ਕੋਡਿਆਕ ਲਾਊਂਜ ਉਹਨਾਂ ਗਾਹਕਾਂ ਲਈ ਬਣਾਇਆ ਗਿਆ ਹੈ ਜੋ ਸ਼ਾਨਦਾਰ ਮੁੱਲ ਦੀ ਖੋਜ ਕਰਦੇ ਹਨ, ਜਦਕਿ ਕੋਡਿਆਕ ਦੀਆਂ ਮੁੱਖ ਖੂਬੀਆਂ—2.0 TSI ਇੰਜਣ, ਸੱਤ-ਸਪੀਡ DSG ਟ੍ਰਾਂਸਮਿਸ਼ਨ ਅਤੇ 4x4 ਸਮਰੱਥਾ—ਨੂੰ ਬਰਕਰਾਰ ਰੱਖਿਆ ਗਿਆ ਹੈ।

ਕੈਬਿਨ ਵਿੱਚ ਗ੍ਰੇ ਸੁਏਡੀਆ ਫੈਬਰਿਕ ਅਪਹੋਲਸਟਰੀ ਦਿੱਤੀ ਗਈ ਹੈ ਅਤੇ ਇਸ ਵਿੱਚ ਕੋਡਿਆਕ ਦੀਆਂ ਖਾਸ ਸੁਵਿਧਾਵਾਂ ਸ਼ਾਮਲ ਹਨ, ਜਿਵੇਂ ਸਲਾਈਡਿੰਗ ਪੈਨੋਰਾਮਿਕ ਸਨਰੂਫ, ਸ਼ਿਫਟ ਪੈਡਲਾਂ ਨਾਲ ਟੂ-ਸਪੋਕ ਲੈਦਰ ਮਲਟੀਫੰਕਸ਼ਨ ਸਟੀਅਰਿੰਗ ਵੀਲ, ਵਾਧੂ ਅਕੂਸਟਿਕ ਇਨਸੂਲੇਸ਼ਨ, ਤਿੰਨ ਜ਼ੋਨ ਕਲਾਈਮੈਟ੍ਰੋਨਿਕ ਕਲਾਈਮਟ ਕੰਟਰੋਲ, ਅਤੇ ਸਟੀਅਰਿੰਗ ਕਾਲਮ ‘ਤੇ ਅਰਗੋਨੋਮਿਕ ਤਰੀਕੇ ਨਾਲ ਲਗਾਇਆ ਗਿਆ ਗਿਅਰ ਸਿਲੈਕਟਰ ਆਦਿ।

ਕੋਡਿਆਕ ਸਪੋਰਟਲਾਈਨ
ਖਾਸ ਤੌਰ ‘ਤੇ ਡਾਇਨਾਮਿਕ ਅਨੁਭਵ ਦੇਣ ਵਾਲਾ ਕੋਡਿਆਕ ਸਪੋਰਟਲਾਈਨ ਸਕੋਡਾ ਆਟੋ ਦੀ ਰੇਸਿੰਗ ਅਤੇ ਮੋਟਰਸਪੋਰਟ ਵਿਰਾਸਤ ਤੋਂ ਪ੍ਰੇਰਿਤ ਹੈ। 2026 ਮਾਡਲ ਲਈ, ਸਪੋਰਟਲਾਈਨ ਵਿੱਚ ਉੱਨਤ ਡਰਾਈਵਰ ਸਹਾਇਤਾ ਪ੍ਰਣਾਲੀਆਂ (ADAS) ਦੀ ਪੂਰੀ ਰੇਂਜ ਸ਼ਾਮਲ ਕਰਕੇ ਇਸਨੂੰ ਹੋਰ ਬਿਹਤਰ ਬਣਾਇਆ ਗਿਆ ਹੈ। ਇਨ੍ਹਾਂ ਫੀਚਰਾਂ ਵਿੱਚ ਐਡੈਪਟਿਵ ਫਰੰਟ-ਲਾਈਟਿੰਗ ਸਿਸਟਮ (AFS) ਨਾਲ LED ਮੈਟ੍ਰਿਕਸ ਹੈਡਲਾਈਟਾਂ, ਐਡੈਪਟਿਵ ਕ੍ਰੂਜ਼ ਕੰਟਰੋਲ, ਚੇਤਾਵਨੀ ਅਤੇ ਬ੍ਰੇਕਿੰਗ ਰਿਐਕਸ਼ਨ ਵਾਲਾ ਫਰੰਟ ਅਸਿਸਟ, ਲੇਨ ਅਸਿਸਟ, ਸਾਈਡ ਅਸਿਸਟ (ਬਲਾਈਂਡ ਸਪਾਟ ਪਛਾਣ ਅਤੇ ਲੇਨ ਬਦਲਣ ਵਿੱਚ ਸਹਾਇਤਾ), ਰਿਅਰ ਟ੍ਰੈਫਿਕ ਅਲਰਟ, ਅਤੇ ਐਗਜ਼ਿਟ ਵਾਰਨਿੰਗ ਸਿਸਟਮ ਸ਼ਾਮਲ ਹਨ।
ਆਪਣੀ ਪੋਜ਼ੀਸ਼ਨਿੰਗ ਨੂੰ ਹੋਰ ਮਜ਼ਬੂਤ ਬਣਾਉਂਦਿਆਂ, ਪਹਿਲਾਂ ਕੇਵਲ ਸਿਲੈਕਸ਼ਨ L&K ਵਿੱਚ ਉਪਲਬਧ ਫੀਚਰ—ਜਿਵੇਂ 360-ਡਿਗਰੀ ਏਰੀਆ ਵਿਊ ਕੈਮਰਾ, ਇੰਟੈਲੀਜੈਂਟ ਪਾਰਕ ਅਸਿਸਟ, ਅਤੇ ਹੌਰਿਜ਼ਾਂਟਲ ਲਾਈਟ ਸਟ੍ਰਿਪ ਵਾਲੀ ਫਰੰਟ ਗ੍ਰਿੱਲ—ਹੁਣ ਸਪੋਰਟਲਾਈਨ ਟ੍ਰਿਮ ਵਿੱਚ ਵੀ ਉਪਲਬਧ ਹਨ।

ਆਪਣੇ ਖਾਸ ਸਪੋਰਟੀ ਅੰਦਾਜ਼ ਨੂੰ ਕਾਇਮ ਰੱਖਦਿਆਂ, ਕੋਡਿਆਕ ਸਪੋਰਟਲਾਈਨ ਵਿੱਚ ਗਲੌਸੀ ਬਲੈਕ ਬਾਹਰੀ ਸਟਾਈਲਿੰਗ ਐਲੀਮੈਂਟਸ, ਬਲੈਕ ਸੁਏਡੀਆ ਇੰਟੀਰੀਅਰ, ਸ਼ਿਫਟ ਪੈਡਲਾਂ ਨਾਲ ਤਿੰਨਸਪੋਕ ਲੈਦਰ ਮਲਟੀਫੰਕਸ਼ਨ ਸਟੀਅਰਿੰਗ ਵੀਲ, ਐਲੂਮੀਨੀਅਮ ਪੈਡਲ, ਅਤੇ ਹੋਰ ਪਰਫਾਰਮੈਂਸਪ੍ਰੇਰਿਤ ਡਿਜ਼ਾਇਨ ਤੱਤ ਦਿੱਤੇ ਗਏ ਹਨ।

ਕੋਡਿਆਕ ਸਿਲੈਕਸ਼ਨ L&K
ਸਿਲੈਕਸ਼ਨ L&K ਕੋਡਿਆਕ ਰੇਂਜ ਅਤੇ ਸਕੋਡਾ ਆਟੋ ਇੰਡੀਆ ਦੇ ਪੂਰੇ ਪੋਰਟਫੋਲਿਓ ਵਿੱਚ ਲਗਜ਼ਰੀ ਦੇ ਸਭ ਤੋਂ ਉੱਚੇ ਮਿਆਰ ਦੀ ਨੁਮਾਇੰਦਗੀ ਕਰਦਾ ਰਹਿੰਦਾ ਹੈ। 2026 ਲਈ, ਇਸਨੂੰ ਵੀ ADAS ਸੂਟ ਨਾਲ ਅਪਗ੍ਰੇਡ ਕੀਤਾ ਗਿਆ ਹੈ, ਜਿਸ ਨਾਲ ਇਸਦੀ ਸੁਰੱਖਿਆ ਅਤੇ ਤਕਨਾਲੋਜੀ ਸੰਬੰਧੀ ਪੇਸ਼ਕਸ਼ ਹੋਰ ਉੱਚੇ ਪੱਧਰ ‘ਤੇ ਪਹੁੰਚ ਗਈ ਹੈ।

ਕੈਬਿਨ ਨੂੰ ਕੌਨਿਆਕ ਲੈਦਰ ਅਪਹੋਲਸਟਰੀ ਨਾਲ ਸਜਾਇਆ ਗਿਆ ਹੈ, ਜਿਸਨੂੰ ਫਰੰਟ ਐਰਗੋ ਸੀਟਾਂ ਹੋਰ ਨਿਖਾਰਦੀਆਂ ਹਨ, ਜਿਨ੍ਹਾਂ ਵਿੱਚ ਪਨਿਊਮੈਟਿਕ ਮਸਾਜ, ਵੈਂਟੀਲੇਸ਼ਨ, ਹੀਟਿੰਗ ਅਤੇ ਪਾਵਰ ਐਡਜਸਟਮੈਂਟ ਵਰਗੀਆਂ ਸੁਵਿਧਾਵਾਂ ਸ਼ਾਮਲ ਹਨ। ਸਟੀਅਰਿੰਗ ਵੀਲ ‘ਤੇ ਮਾਣ ਨਾਲ ਲੌਰਿਨ ਐਂਡ ਕਲੇਮੈਂਟ ਦਾ ਖਾਸ ਇਨਸਿਗਨੀਆ ਦਰਸਾਇਆ ਗਿਆ ਹੈ, ਜਦਕਿ ਕੈਬਿਨ ਸ਼ਾਨਦਾਰ ਕਾਰੀਗਰੀ ਨੂੰ ਕੋਡਿਆਕ ਦੀ ਮਜ਼ਬੂਤ 4x4 ਸਮਰੱਥਾ ਨਾਲ ਬੇਮਿਸਾਲ ਢੰਗ ਨਾਲ ਜੋੜਦਾ ਹੈ—ਜੋ ਹਰ ਤਰ੍ਹਾਂ ਦੇ ਰਸਤੇ ‘ਤੇ ਸੁਧਰੀ ਹੋਈ ਲਗਜ਼ਰੀ ਦਾ ਅਨੁਭਵ ਦਿੰਦਾ ਹੈ।

ਪਰਖਿਆ ਹੋਇਆ ਅਤੇ ਵਿਲੱਖਣ
2026 ਕੋਡਿਆਕ ਵਿੱਚ ਪਰਖਿਆ ਹੋਇਆ 2.0 TSI ਇੰਜਣ ਜਾਰੀ ਰਹਿੰਦਾ ਹੈ, ਜੋ 150kW ਦੀ ਪਾਵਰ ਅਤੇ 320Nm ਟਾਰਕ ਪ੍ਰਦਾਨ ਕਰਦਾ ਹੈ, ਅਤੇ 7ਸਪੀਡ DSG ਆਟੋਮੈਟਿਕ ਟ੍ਰਾਂਸਮਿਸ਼ਨ ਰਾਹੀਂ ਤਾਕਤ ਚਾਰਾਂ ਪਹੀਆਂ ਤੱਕ ਪਹੁੰਚਾਈ ਜਾਂਦੀ ਹੈ। MQB37 ਪਲੇਟਫਾਰਮ ‘ਤੇ ਆਧਾਰਿਤ ਕੋਡਿਆਕ ਨੂੰ ਸਕੋਡਾ ਆਟੋ ਇੰਡੀਆ ਦੀ ਛੱਤਰਪਤੀ ਸੰਭਾਜੀ ਨਗਰ ਸਥਿਤ ਫੈਸਿਲਟੀ ਵਿੱਚ ਅਸੈਂਬਲ ਕੀਤਾ ਜਾਂਦਾ ਹੈ।

ਇਸ ਅਪਡੇਟ ਵਿੱਚ ਨਵੇਂ ਮਲਟੀਫੰਕਸ਼ਨ ਸਮਾਰਟ ਡਾਇਲਜ਼ ਨੂੰ ਬਰਕਰਾਰ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚ ਟੈਕਟਾਈਲ ਰੋਟਰੀ ਕੰਟਰੋਲਰ ਅਤੇ ਇੰਟੀਗ੍ਰੇਟਡ ਡਿਸਪਲੇ ਸ਼ਾਮਲ ਹਨ, ਜੋ HVAC, ਸੀਟ ਵੈਂਟੀਲੇਸ਼ਨ, ਆਡੀਓ ਸੈਟਿੰਗਜ਼ ਅਤੇ ਡਰਾਈਵ ਮੋਡਜ਼ ਨੂੰ ਆਸਾਨ ਅਤੇ ਸੁਝਾਊ ਢੰਗ ਨਾਲ ਕੰਟਰੋਲ ਕਰਨ ਦੀ ਸਹੂਲਤ ਦਿੰਦੇ ਹਨ।

ਕੋਡਿਆਕ ਦੀ ਵਿਰਾਸਤ
ਕੋਡਿਆਕ ਨੂੰ 2017 ਵਿੱਚ ਭਾਰਤ ਵਿੱਚ ਇੱਕ ਸ਼ਾਨਦਾਰ ਸੱਤਸੀਟਾਂ ਵਾਲੇ 4x4 ਵਾਹਨ ਵਜੋਂ ਲਾਂਚ ਕੀਤਾ ਗਿਆ ਸੀ, ਅਤੇ ਇਸ ਨੇ ਉਹ ਮਾਪਦੰਡ ਬਣਾਇਆ ਜੋ ਅੱਜ ਤੱਕ ਜਾਰੀ ਹੈ। ਇਸ ਨੇ Škoda Auto’ (ਸਕੋਡਾ ਆਟੋ) ਦੀ SUV ਨਾਮ ਰੱਖਣ ਦੀ ਪਰੰਪਰਾ ਦੀ ਸ਼ੁਰੂਆਤ ਵੀ ਕੀਤੀ—ਜਿਸ ਵਿੱਚ ਨਾਮ ‘K’ ਨਾਲ ਸ਼ੁਰੂ ਅਤੇ ‘Q’ ਨਾਲ ਖਤਮ ਹੁੰਦੇ ਹਨ—ਅਤੇ ਇਹ ਵਿਚਾਰ ਬਾਅਦ ਵਿੱਚ ਭਾਰਤ ਲਈ ਬਣਾਏ ਗਏ ਮਾਡਲਾਂ ਜਿਵੇਂ ਕੁਸ਼ਾਕ) ਅਤੇ Kylaq (ਕਾਇਲੈਕ) ਵਿੱਚ ਵੀ ਅਪਣਾਇਆ ਗਿਆ।

ਕੋਡਿਆਕ ਦਾ ਨਾਮ ਅਮਰੀਕਾ ਦੇ ਅਲਾਸਕਾ ਵਿੱਚ ਸਥਿਤ Kodiak (ਕੋਡਿਆਕ ਟਾਪੂ-ਸਮੂਹ ਅਤੇ ਉੱਥੇ ਰਹਿਣ ਵਾਲੇ ਕੋਡਿਆਕ ਰਿੱਛ ਤੋਂ ਲਿਆ ਗਿਆ ਹੈ—ਜੋ ਮਜ਼ਬੂਤੀ, ਤਾਕਤ ਅਤੇ ਕੁਦਰਤੀ ਵਾਤਾਵਰਣ ਦੀ ਅਣਘੜ ਸੁੰਦਰਤਾ ਦਾ ਪ੍ਰਤੀਕ ਹੈ।

Škoda (ਸਕੋਡਾ) ਦਾ ਰੇਸਿੰਗ DNA
ਮੋਟਰਸਪੋਰਟ ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ Škoda Auto (ਸਕੋਡਾ ਆਟੋ) ਦੇ DNAਦਾ ਅਟੂਟ ਹਿੱਸਾ ਰਹੀ ਹੈ। ਇਸਦੀ ਇਹ ਵਿਰਾਸਤ ਭਾਰਤ ਵਿੱਚ ਇਸਦੇ ਉਤਪਾਦ ਪੋਰਟਫੋਲਿਓ ਵਿੱਚ ਵੀ ਦਰਸਾਈ ਦਿੰਦੀ ਹੈ, ਜਿੱਥੇ ਟਰਬੋਚਾਰਜਡ ਇੰਜਣ, ਸੱਚੇ ਆਟੋਮੈਟਿਕ ਗਿਅਰਬਾਕਸ, ਤਿੱਖੀ ਹੈਂਡਲਿੰਗ ਅਤੇ ਦਿਲਚਸਪ ਡਾਇਨਾਮਿਕਸ ਡਰਾਈਵਿੰਗ ਅਨੁਭਵ ਦੀ ਪਛਾਣ ਬਣਾਉਂਦੇ ਹਨ।

Kylaq (ਕਾਇਲੈਕ) ਸਬ4ਮੀ SUV ਤੋਂ ਲੈ ਕੇ ਸਲਾਵੀਆ ਸੈਡਾਨ, ਕੁਸ਼ਾਕ ਮਿਡਸਾਈਜ਼ SUV, ਕੋਡਿਆਕ ਲਗਜ਼ਰੀ 4x4 ਅਤੇ ਸੀਮਿਤਵੋਲੁਮ ਵਾਲੀ Octavia RS (ਆਕਟਾਵੀਆ RS) ਤੱਕ, ਸਕੋਡਾ ਆਟੋ ਇੰਡੀਆ ਹਰ ਸੈਗਮੈਂਟ ਵਿੱਚ ਪ੍ਰਦਰਸ਼ਨ-ਕੇਂਦਰਿਤ ਇੰਜੀਨੀਅਰਿੰਗ ਪ੍ਰਦਾਨ ਕਰਦਾ ਹੈ। ਸਪੋਰਟਲਾਈਨ ਅਤੇ ਮੋਂਟੇ ਕਾਰਲੋ ਵਰਗੇ ਟ੍ਰਿਮਜ਼ ਦੇ ਨਾਲ, ਬ੍ਰਾਂਡ ਆਪਣੀ ਮੋਟਰਸਪੋਰਟ ਵਿਰਾਸਤ, ਇੰਜੀਨੀਅਰਿੰਗ ਮਹਾਰਤ ਅਤੇ ਵਿਲੱਖਣ ਸਪੋਰਟੀ ਸੁਭਾਵ ਨੂੰ ਜਾਰੀ ਰੱਖਦਾ ਹੈ—ਜਿਸਦੀ ਝਲਕ ਕੋਡਿਆਕ ਸਪੋਰਟਲਾਈਨ ਵਿੱਚ ਸਪਸ਼ਟ ਤੌਰ ‘ਤੇ ਵੇਖੀ ਜਾ ਸਕਦੀ ਹੈ।