ਚੰਡੀਗੜ੍ਹ / ਲੁਧਿਆਣਾ, 02 ਅਕਤੂਬਰ, 2023 (ਨਿਊਜ਼ ਟੀਮ): ਅੱਜ ਐਲਾਨ ਕੀਤੇ ਗਏ ਸੋਨੀ ਦੇ ਡਬਲਯੂ.ਐਫ-1000 ਐਕਸ.ਐਮ 5 (W6-1000 XM5) ਟਰੂ ਲੀ ਵਾਇਰਲੈੱਸ ਈਅਰਬਡਸ ਦੇ ਨਾਲ ਉੱਤਮਤਾ ਦੇ ਇੱਕ ਨਵੇਂ ਪੱਧਰ ਦਾ ਅਨੁਭਵ ਕਰੋ | ਬਹੁਤ ਪ੍ਰਸ਼ੰਸਾਯੋਗ 1000 ਐਕਸ ਚੇਨ ਦੇ ਮਹਾਨ ਉਤਪਾਦ ਦਾ ਪ੍ਰਤੀਨਿਧਤਾ ਕਰਦੇ ਹੋਏ ਇਹ ਅਤਿ-ਆਧੁਨਿਕ ਮਾਡਲ ਸੰਪੁਰਨਤਾ ਨੂੰ ਮੁੜ ਪਰਿਭਾਸ਼ਿਤ ਕਰਦਾ ਹੈ ਅਤੇ ਵਿਲੱਖਣ ਵਧੀਆ ਨੁਆਇਜ਼ ਕੈਂਸਲੇਸ਼ਨ (ਸ਼ੋਰ ਰੱਦ ਕਰਨ ਦੀ ਪ੍ਰਕਿਰਿਆ) ਉੱਨਤ ਇਮਰਸਿਵ ਸਾਊਾਡ ਦਾ ਅਨੁਭਵ ਅਤੇ ਸੋਨੀ ਦੀ ਹੁਣ ਤੱਕ ਦੀ ਸੱਭ ਤੋਂ ਅਸਾਧਾਰਣ ਕਾਲ ਗੁਣਵੱਤਾ ਪ੍ਰਦਾਨ ਕਰਦਾ ਹੈ | ਹੁਣ ਤੁਸੀਂ ਖੁਦ ਨੂੰ ਆਪਣੇ ਪਸੰਦੀਦਾ ਸੰਗੀਤ ਵਿੱਚ ਡਬੋ ਲਵੋ ਕਿਉਂਕਿ ਡਬਲਯੂ.ਐਫ-1000 ਐਕਸ.ਐਮ 5 ਤੁਹਾਡੇ ਅਤੇ ਤੁਹਾਡੀਆਂ ਧੁਨਾਂ ਵਿੱਚ ਇੱਕ ਸਹਿਜ ਸੰਬੰਧ ਬਣਾਉਂਦਾ ਹੈ |
ਸੋਨੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੁਨੀਲ ਨਈਅਰ ਨੇ ਇਸ ਲਾਂਚ ਬਾਰੇ ਕਿਹਾ ''ਡਬਲਯੂ.ਐਫ. 1000 ਐਕਸ.ਐਮ 5 ਨੇ ਈਅਰਬਡਸ ਦੀ ਧਾਰਨਾ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ | ਸਾਨੂੰ ਇਹ ਐਲਾਨ ਕਰਦੇ ਹੋਏ ਮਾਨ ਹੋ ਰਿਹਾ ਹੈ ਕਿ ਸਾਡੇ ਈਅਰਬਡਸ ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਸ਼ਾਮਿਲ ਹਨ ਜੋ ਸਰੋਤਿਆਂ ਨੂੰ ਉੱਨਤ ਇਮਰਸਿਵ ਸਾਊਾਡ ਦਾ ਅਨੁਭਵ ਪ੍ਰਦਾਨ ਕਰਦੀਆਂ ਹਨ | ਇਸਦੀ ਕਿਰਿਆਸ਼ੀਲ ਸਾਊਾਡ ਕੈਂਸਲੇਸ਼ਨ ਦੀਆਂ ਵਿਸ਼ੇਸ਼ਤਾਵਾਂ ਉੱਚ ਰੈਜ਼ੋਲੁਸ਼ਨ ਆਡੀਓ ਅਤੇ ਅਦਭੁਤ ਸਾਊਾਡ ਕੁਆਲਟੀ ਇਹ ਸੱਭ ਮੁਕਾਬਲਤਨ ਵਾਜਬ ਕੀਮਤ 'ਤੇ ਇਸ ਨੂੰ ਇੱਕ ਆਦਰਸ਼ ਵਿਕਲਪ ਬਣਾਉਂਦਾ ਹੈ ਜੋ ਆਡੀਓ ਦੀ ਦੁਨੀਆਂ ਵਿੱਚ ਇੱਕ ਨਵਾਂ ਮਾਨਕ ਸਥਾਪਿਤ ਕਰਦਾ ਹੈ | ਇਨ੍ਹਾਂ ਈਅਰਬਡਸ ਦੇ ਨਾਲ ਸਾਡਾ ਉਦੇਸ਼ ਹੈ ਵਿਸ਼ਵ ਪੱਧਰ 'ਤੇ ਅਤੇ ਨਾਲ ਹੀ ਦਰਅਸਲ ਭਾਰਤ ਵਿੱਚ ਵਾਇਰਲੈਸ ਈਅਰਬਡਸ ਸੇਗਮੈਂਟ ਵਿੱਚ ਸਰਵੋਤਮ ਈਅਰਬਡਸ ਨਿਰਮਾਤਾਵਾਂ ਵਿੱਚੋਂ ਇੱਕ ਦੇ ਤੌਰ 'ਤੇ ਆਪਣਾ ਸਥਾਨ ਬਰਕਰਾਰ ਰੱਖਣਾ |
ਡਬਲਯੂ.ਐਫ-1000 ਐਕਸ.ਐਮ 5 ਈਅਰਬਡਸ ਤੋਂ ਧਿਆਨ ਨਹੀਂ ਭਟਕਦਾ ਅਤੇ ਇਸ ਨੇ ਸੁਣਨ ਅਤੇ ਸਪੱਸ਼ਟਤਾ ਦਾ ਮਾਨਕ ਵਧਾਇਆ ਹੈ | ਸੰਗੀਤ ਵਿੱਚ ਸੋਨੀ ਦੀ ਵਿਸ਼ੇਸ਼ਤਾ ਦੇ ਨਾਲ ਤੁਸੀਂ ਭਰੋਸਾ ਕਰ ਸਕਦੇ ਹੋਂ ਕਿ ਤੁਹਾਨੂੰ ਸੰਗੀਤ ਸੁਣਨ ਦਾ ਵਧੀਆ ਅਨੁਭਵ ਮਿਲ ਰਿਹਾ ਹੈ | ਡਬਲਯੂ.ਐਫ-1000 ਐਕਸ.ਐਮ. 5 ਵਿੱਚ ਬਾਜ਼ਾਰ ਵਿੱਚ ਸੱਭ ਤੋਂ ਵਧੀਆ ਸਾਊਾਡ ਕੁਆਲਟੀ ਅਤੇ ਸਰਵੋਤਮ ਨੁਆਇਜ਼ ਕੈਂਸਲੇਸ਼ਨ ਪ੍ਰਦਾਨ ਕਰਨ ਲਈ ਬਹੁਤ ਵਧੀਆ ਤਕਨਾਲੋਜੀ ਦਾ ਉਪਯੋਗ ਕੀਤਾ ਗਿਆ ਹੈ | ਰੀਅਲ-ਟਾਈਮ ਆਡੀਓ ਪ੍ਰੋਸੈਸਰ ਅਤੇ ਉੱਚ-ਪ੍ਰਦਰਸ਼ਨ ਵਾਲੇ ਮਾਈਕ ਵਿਆਪਕ ਫ੍ਰੀਕੁਐਂਸੀ ਰਿਪ੍ਰੋਡੈਕਸ਼ਨ ਡੀਪ ਬੇਸ ਅਤੇ ਕਲੀਅਰ ਵੋਕਲ (ਸਾਫ ਆਵਾਜ਼) ਦੇ ਲਈ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤੀ ਗਈ ਡਰਾਈਵਰ ਯੁਨਿਟ ਡਾਇਨੇਮਿਕ ਡਰਾਈਵਰ ਐਕਸ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ | ਉਹ ਤੁਹਾਨੂੰ ਵਧੀਆ ਆਵਾਜ਼ ਨਾਲ ਸਰਾਬੋਰ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ ਅਜਿਹਾ ਲੱਗਦਾ ਹੈ ਜਿਵੇਂ ਤੁਸੀਂ ਆਪਣੇ ਪਸੰਦੀਦਾ ਕਲਾਕਾਰਾਂ ਦੇ ਨਾਲ ਸਟੁਡੀਓ ਵਿੱਚ ਹੋਵੋ |
ਡਬਲਯੂ.ਐਫ-1000 ਐਕਸ.ਐਮ 5 ਵਿੱਚ ਹੁਣ ਹਰ ਈਅਰਬਡਸ 'ਤੇ ਤਿੰਨ ਮਾਈਕਰੋਫੋਨ ਦੀ ਸੁਵਿਧਾ ਹੈ ਜਿਸ ਵਿੱਚ ਦੋਹਰਾ ਫੀਡਬੈਕ ਮਾਈਕ ਵੀ ਸ਼ਾਮਿਲ ਹੈ ਜੋ ਲੋ- ਫ੍ਰੀਕੁਐਂਸੀ ਕੈਂਸਲੇਸ਼ਨ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਦਾ ਹੈ | ਨੁਆਇਜ਼ ਕੈਂਸ਼ਲੇਸ਼ਨ ਦੀ ਦਿਸ਼ਾ ਵਿੱਚ ਇਹ ਸੋਨੀ ਦਾ ਹੁਣ ਤੱਕ ਦਾ ਸੱਭ ਤੋਂ ਵੱਡਾ ਕਦਮ ਹੈ ਜਿਸਦੇ ਨਤੀਜ਼ੇ ਅਮੇਬਐਂਸ ਸਾਊਾਡ (ਪਰਿਵੇਸ਼ ਦੀ ਆਵਾਜ਼) ਨੂੰ ਹੋਰ ਵੀ ਜ਼ਿਆਦਾ ਸਟੀਕਤਾ ਨਾਲ ਕੈਪਚਰ ਕੀਤਾ ਜਾ ਸਕਦਾ ਹੈ | ਸੋਨੀ ਦੁਆਰਾ ਹਾਲ ਵਿੱਚ ਵਿਕਸਿਤ ਇੰਟੀਗ੍ਰੇਟੇਡ ਪ੍ਰੋਸੈਸਰ ਵੀ 2 ਐਚ.ਡੀ. ਨੁਆਇਜ਼ ਕੈਂਸਲਿੰਗ ਪ੍ਰੋਸੈਸਰ ਕਿਯੂ.ਐਨ 2 ਈ ਦੀ ਸਮਰੱਥਾ ਨੂੰ ਅਨਲੌਕ ਕਰਦਾ ਹੈ | ਤਕਨਾਲੋਜੀ ਦਾ ਵਿਲੱਖਣ ਸੁਮੇਲ ਬੇਮਿਸਾਲ ਨੁਆਇਜ਼ ਕੈਂਸਲਿੰਗ ਦੀ ਗੁਣਵੱਤਾ ਪ੍ਰਦਾਨ ਕਰਨ ਲਈ ਦੋਵੇ ਕੰਨਾਂ ਵਿੱਚ ਛੇ ਮਾਈਕਰੋਫੋਨ ਨੂੰ ਨਿਯੰਤਰਿਤ ਕਰਦਾ ਹੈ ਜਿਸ ਨੂੰ ਤੁਹਾਡੇ ਵਾਤਾਵਰਣ ਦੇ ਲਈ ਸਰਵੋਤਮ ਪ੍ਰਦਰਸ਼ਨ ਪ੍ਰਦਾਨ ਕਰਨ ਲਈ ਅਨੁਕੁਲਿਤ ਕੀਤਾ ਜਾ ਸਕਦਾ ਹੈ | ਡਬਲਯੂ.ਐਫ-1000 ਐਕਸ.ਐਮ 5 ਵਿੱਚ ਡਾਈਨਾਮਿਕ ਡਰਾਈਵਰ ਐਕਸ ਹੋਣ ਕਾਰਨ ਘੱਟ ਫ੍ਰੀਕੁਐਂਸੀ ਨੂੰ ਰਿਪ੍ਰੋਡੀਊਸ ਕਰਨ ਦੀ ਸਮਰੱਥਾ ਵੀ ਵਧਾ ਦਿੱਤੀ ਗਈ ਹੈ | ਨਾਲ ਹੀ ਨੁਆਇਜ਼ ਆਈਸੋਲੇਸ਼ਨ ਈਅਰਬਡਸ ਟਿਪਸ ਵਿੱਚ ਵਿਸ਼ੇਸ਼ ਪੋਲਯੂਰੇਥਨ ਫੋਮ ਸਮੱਗਰੀ ਦਾ ਉਪਯੋਗ ਕੀਤਾ ਗਿਆ ਹੈ ਜੋ ਹਾਈ ਫ੍ਰੀਕੁਐਂਸੀ ਵਾਲੇ ਦਾਇਰੇ ਵਿੱਚ ਸ਼ੋਰ ਨੂੰ ਘੱਟ ਕਰਦਾ ਹੈ |''
ਸੋਨੀ ਦੇ ਨਵੇਂ ਵਿਕਸਿਤ ਐਚ.ਡੀ. ਨੁਆਇਜ਼ ਕੈਂਸਲਿੰਗ ਪ੍ਰੋਸੈਸਰ ਕਯੂ.ਐਨ 2 ਈ. ਅਤੇ ਏਕੀਕਿ੍ਤ ਪ੍ਰੋਸੈਸਰ ਵੀ 2 ਦੇ ਸੁਮੇਲ ਨਾਲ ਡਬਲਯੂ.ਐਫ-1000 ਐਕਸ.ਐਮ 5 ਵਿੱਚ ਸਟੀਕ 24-ਬਿਟ ਆਡੀਓ ਪ੍ਰੋਸੈਸਿੰਗ ਅਤੇ ਉੱਚ-ਪ੍ਰਦਰਸ਼ਨ ਐਨਾਲਾਗ ਐਮਪਲੀਫਿਕੇਸ਼ਨ ਦੀ ਸੁਵਿਧਾ ਹੈ | ਇਸ ਨਾਲ ਡਿਸਟਾਰਸ਼ਨ ਘੱਟ ਹੁੰਦਾ ਹੈ ਅਤੇ ਸਪੱਸ਼ਟ ਆਵਾਜ਼ ਸੁਣਾਈ ਦਿੰਦੀ ਹੈ | ਐਲ.ਡੀ.ਏ.ਸੀ ਦੇ ਲਈ ਉੱਚ-ਰੈਜ਼ੋਲਿਊਸ਼ਨ ਆਡੀਓ ਵਾਇਰਲੈੱਸ ਦੇ ਸਮਰੱਥਣ ਦੇ ਨਾਲ-ਨਾਲ ਰੀਅਲ-ਟਾਈਮ ਵਿੱਚ ਤੁਲਨਾਤਮਕ ਡੀਜੀਟਲ ਸੰਗੀਤ ਨੂੰ ਵਧੀਆ ਬਣਾਉਣ ਲਈ ਡੀ.ਐੱਸ.ਈ.ਈ. ਐਕਸਟ੍ਰੀਮ ਦੇ ਸਹਿਯੋਗ ਦੇ ਨਾਲ ਪ੍ਰੀਮੀਅਮ ਧੁਨੀ ਗੁਣਵੱਤਾ ਡਬਲਯੂ.ਐਫ-1000 ਐਕਸ.ਐਮ 5 ਦੇ ਡਿਜ਼ਾਈਨ ਦੇ ਕੇਂਦਰ ਵਿੱਚ ਬਣੀ ਹੋਈ ਹੈ | ਇਸ ਤੋਂ ਇਲਾਵਾ ਈਅਰਬਡਸ ਵਿੱਚ 360 ਰਿਅਲਟੀ ਆਡੀਓ ਦੀ ਸੁਵਿਧਾ ਹੈ ਜੋ ਇੱਕ ਇਮਰਸਿਵ ਆਡੀਓ ਦਾ ਅਨੁਭਵ ਪ੍ਰਦਾਨ ਕਰਦਾ ਹੈ ਜੋ ਤੁਹਾਨੂੰ ਸੰਗੀਤ ਦੀ ਆਤਮਾ ਤੱਕ ਲੈ ਜਾਂਦਾ ਹੈ | ਡਬਲਯੂ.ਐਫ-1000 ਐਕਸ. ਐਮ 5 ਵਿੱਚ ਵਧੀਆ ਵੋਨ (ਵੋਕਲ) ਤੋਂ ਲੈ ਕੇ ਗਹਿਰੇ ਬੇਸ ਤੱਕ ਸੱਭ ਕੁੱਝ ਸੰਗੀਤ ਲਈ ਟਿਉਨ ਕੀਤਾ ਗਿਆ ਹੈ | ਵਾਈਡ ਫ੍ਰੀਕੁਐਂਸੀ ਰਿਪ੍ਰੋਡੈਕਸ਼ਨ ਲਈ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤੇ ਗਏ ਡਾਈਨੇਮਿਕ ਡਰਾਈਵਰ ਐਕਸ ਦੀ ਬਜਾਹ ਨਾਲ ਡਬਲਯੂ.ਐਫ-1000 ਐਕਸ.ਐਮ 5 ਤੁਹਾਨੂੰ ਵਧੀਆ ਵੋਕਲ ਅਤੇ ਜ਼ਿਆਦਾ ਬਰੀਕ ਵੋਕਲ ਸੁਣਾਈ ਦਿੰਦਾ ਹੈ | ਡਾਇਆਫ੍ਰਾਮ ਸਟ੍ਰਕਚਰ ਗੁੰਬਦਾਂ ਅਤੇ ਕਿਨਾਰਿਆਂ ਲਈ ਕਈ ਅਲਗ-ਅਲਗ ਸਮੱਗਰੀਆਂ ਨੂੰ ਜੋੜਦਾ ਹੈ ਜਿਸ ਨਾਲ ਘੱਟ ਡਿਸਟਾਰਸ਼ਨ ਦੇ ਨਾਲ ਸਪੱਸ਼ਟ ਉੱਚੀ ਅਤੇ ਗਹਿਰੀ ਵਧੀਆ ਬੇਸ ਵਾਲੀ ਆਵਾਜ਼ ਸੁਣਾਈ ਦਿੰਦੀ ਹੈ |
ਡਬਲਯੂ.ਐਫ-1000 ਐਕਸ.ਐਮ 5 ਈਅਰਬਡਸ ਹੈੱਡ ਟਰੈਕਿੰਗ ਤਕਨਾਲੋਜੀ ਨਾਲ ਲੈਸ ਹੈ ਜੋ ਤੁਹਾਡੇ ਸਿਰ ਦੀ ਗਤੀ ਦੀ ਭਰਪਾਈ ਦੇ ਲਈ ਸਾਊਾਡ ਫੀਲਡ ਨੂੰ ਸਵੈ-ਡਰਾਈਵ ਰੂਪ ਨਾਲ ਐਡਜਸਟ ਕਰਕੇ ਇੱਕ ਯਥਾਰਥਵਾਦੀ ਅਤੇ ਆਕਰਸ਼ਕ ਸੁਣਨ ਦੇ ਅਨੁਭਵ ਨੂੰ ਯਕੀਨੀ ਬਣਾਉਂਦਾ ਹੈ | ਸਾਊਾਡ ਤੁਹਾਡੇ ਸਮਾਰਟਫੋਨ ਸਕਰੀਨ ਦੇ ਨਾਲ ਬਿਲਕੁੱਲ ਇਕਸਾਰ (ਅਲਾਈਨ) ਹੁੰਦੀ ਹੈ ਜਿੱਥੋਂ ਤੱਕ ਕਿ ਜਦੋਂ ਤੁਸੀਂ ਚੱਲਦੇ ਹੋਂ ਤਾਂ ਸੰਗਤ ਸਮਾਰਟਫੋਨ/ਸੇਵਾ ਨਾਲ ਕਨੈਕਟ ਕਰਕੇ ਤੁਹਾਨੂੰ ਸਿਰਫ ਨਾਲ ਦੇਖਣ ਦੀ ਪ੍ਰਕਿਰਿਆ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰਦਾ ਹੈ |
ਡਬਲਯੂ.ਐਫ-1000 ਐਕਸ.ਐਮ 5 ਵਿੱਚ ਸੋਨੀ ਦੀ ਹੁਣ ਤੱਕ ਦੀ ਸੱਭ ਤੋਂ ਵਧੀਆ ਕਾਲ ਕੁਆਲਟੀ ਹੈ ਜੋ ਹਰ ਸਥਿਤੀ ਵਿੱਚ ਆਪਣੀ ਆਵਾਜ਼ ਨੂੰ ਸਪੱਸ਼ਟ ਰੂਪ ਨਾਲ ਪਹੰੁਚਾਉਂਦੀ ਹੈ ਚਾਹੇ ਤੁਸੀਂ ਆਫਿਸ ਵਿੱਚ ਹੋਵੋ ਘਰ ਵਿੱਚ ਕੰਮ ਕਰ ਰਹੇ ਹੋਵੋ ਜਨਤਕ ਸਥਾਨ 'ਤੇ ਹੋਵੋ ਜਾਂ ਸ਼ੋਰ ਵਾਲੇ ਸਥਾਨ 'ਤੇ ਹੋਵੋ |
ਡੀਪ ਨਿਊਰਲ ਨੈੱਟਵਰਕ (ਡੀ.ਐਨ.ਐਨ) ਪ੍ਰੋਸੈਸਿੰਗ ਅਤੇ ਬੋਨ ਕੰਡਕਸ਼ਨ ਸੈਂਸਰ 'ਤੇ ਆਧਾਰਿਤ ਏ.ਆਈ ਵਾਲਾ ਨੁਆਇਜ਼ ਰਿਡਕਸ਼ਨ ਐਲਗੋਰਿਦਮ ਦੀ ਬਜਾਹ ਨਾਲ ਤੁਹਾਡੀ ਆਵਾਜ਼ ਸ਼ੋਰ ਭਰੇ ਵਾਤਾਵਰਣ ਵਿੱਚ ਵੀ ਬਿਲਕੁੱਲ ਸਪੱਸ਼ਟ ਅਤੇ ਕੁਦਰਤੀ ਹੋਵੇਗੀ | ਇਸ ਤੋਂ ਇਲਾਵਾ ਜੇਕਰ ਤੁਸੀਂ ਬਾਹਰ ਹੋ ਤਾਂ ਹਵਾ ਦਾ ਸ਼ੋਰ ਘੱਟ ਕਰਨ ਵਾਲੀ ਬਣਤਰ ਹਵਾ ਦੇ ਕਿਸੇ ਵੀ ਤਰ੍ਹਾਂ ਦੇ ਸ਼ੋਰ ਨੂੰ ਘੱਟ ਕਰ ਦੇਵੇਗੀ ਤਾਂਕਿ ਤੁਸੀਂ ਹਮੇਸ਼ਾ ਭਰੋਸੇ ਵਿੱਚ ਰਹੋਂ ਕਿ ਤੁਹਾਡੀ ਗੱਲ ਸੁਣਾਈ ਦੇਵੇਗੀ |
ਡਬਲਯੂ.ਐਫ-1000 ਐਕਸ.ਐਮ 5 ਵਿੱਚ ਸੋਨੀ ਦੇ ਹਰਮਨਪਿਆਰੇ ਫੀਚਰ ਜਿਵੇਂ ਕਿ ਅਡੈਪਟਿਵ ਸਾਊਾਡ ਕੰਟਰੋਲ ਅਤੇ ਸਪੀਕ-ਟੂ-ਚੈਟ ਦੇ ਨਾਲ-ਨਾਲ ਮਲਟੀਪੁਆਇੰਟ ਕਨੈਕਟ ਵੀ ਹੈ ਜੋ ਤੁਹਾਨੂੰ ਦੋ ਬਲੁਟੁੱਥ ਡਿਵਾਈਸ ਨੂੰ ਇਕੱਠੇ ਪੇਅਰ ਕਰਨ ਦੀ ਸੁਵਿਧਾ ਦਿੰਦਾ ਹੈ ਤਾਂਕਿ ਜਦੋਂ ਕੋਈ ਕਾਲ ਆਵੇ ਤਾਂ ਤੁਹਾਡੇ ਈਅਰਬਡਸ ਆਪਣੇ-ਆਪ ਜਾਣ ਲੈਣ ਕਿ ਕਿਹੜਾ ਡਿਵਾਈਸ ਵੱਜ ਰਿਹਾ ਹੈ ਅਤੇ ਸਹੀ ਡਿਵਾਈਸ ਤੋਂ ਕਨੈਕਟ ਕਰੋ | ਫਾਸਟ ਪੇਅਰ ਅਤੇ ਸਵਿਫਟ ਪੇਅਰ ਦੀ ਬਦੌਲਤ ਜੁੜੇ ਰਹਿਣਾ ਇੰਨਾ ਸੌਖਾ ਕਦੇ ਨਹੀਂ ਰਿਹਾ | ਨਾਲ ਹੀ ਤੁਸੀਂ ਆਪਣੇ ਮਨਪਸੰਦ ਵਾਇਰ ਅਸਿਸਟੈਂਟ ਤੋਂ ਡਬਲਯੂ.ਐਫ-1000 ਐਕਸ.ਐਮ 5 ਨੂੰ ਆਪਣੀ ਆਵਾਜ਼ ਨਾਲ ਨਿਯੰਤਰਿਤ ਕਰ ਸਕਦੇ ਹੋ |
ਡਬਲਯੂ.ਐਮ-1000 ਐਕਸ.ਐਮ 5 ਵਿੱਚ ਅਪਰੇਸ਼ਨ-ਫ੍ਰੀ ਸੁਣਨ ਦੇ ਅਨੁਭਵ ਲਈ ਆਟੋ ਪਲੇ ਦੀ ਸੁਵਿਧਾ ਵੀ ਹੈ | ਤੁਸੀਂ ਆਪਣੀ ਤਰਜੀਹਾਂ ਦੇ ਅਨੁਸਾਰ ਸੰਗੀਤ ਦੇ ਸਮੇਂ ਨੂੰ ਅਨੁਕੁਲਿਤ ਕਰ ਸਕਦੇ ਹੋ ਜਿਵੇਂ ਕਿ ਜਦੋਂ ਤੁਸੀਂ ਆਪਣੇ ਈਅਰਬਡਸ ਲਗਾ ਰਹੇ ਹੋ ਜਾਂ ਬੇ੍ਰਕ ਲੈਣ ਲਈ ਵਾਕ ਸ਼ੁਰੂ ਕਰ ਰਹੇ ਹੋ ਤਾਂ ਇਸ ਨਾਲ ਅਸਾਨੀ ਨਾਲ ਤੁਹਾਡਾ ਮੂਡ ਵਧੀਆ ਹੋ ਜਾਵੇਗਾ | ਇਸ ਤੋਂ ਇਲਾਵਾ ਆਡੀਓ ਨੋਟੀਫਿਕੈਸ਼ਨ ਤੁਹਾਨੂੰ ਆਪਣੇ ਲਈ ਮਹੱਤਵਪੂਰਣ ਘਟਨਾਵਾਂ 'ਤੇ ਨਜ਼ਰ ਰੱਖਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਤੁਹਾਡਾ ਫੋਨ ਤੁਹਾਡੀ ਜੇਬ ਵਿੱਚ ਸੁਰੱਖਿਅਤ ਰੂਪ ਨਾਲ ਰਹਿੰਦਾ ਹੈ | ਆਪਣੇ ਡਿਵਾਈਸ ਨੂੰ ਸਪੋਟਿਫਾਈ ਐਂਡਲ ਅਤੇ ਐਪਲ ਮਿਉਜ਼ਿਕ ਦੇ ਨਾਲ ਲਿੰਕ ਕਰਕੇ ਤੁਸੀਂ ਆਪਣੇ ਸੁਣਨ ਦੇ ਅਨੁਭਵ ਨੂੰ ਅਸਲ ਵਿੱਚ ਵਿਲੱਖਣ ਬਣਾਉਣ ਦੇ ਲਈ ਆਪਣੇ ਮਨਪਸੰਦ ਸੰਗੀਤ ਅਤੇ ਸਕੂਨਦੇਹ ਸਾਊਾਡਸਕੇਪ ਵਿੱਚ ਪਹੁੰਚ ਸਕਦੇ ਹੋ |
ਡਬਲਯੂ.ਐਫ-1000 ਐਕਸ.ਐਮ 5 ਦੇ ਅਨੁਸਾਰ ਡਬਲਯੂ.ਏ.ਐੱਚ-1000 ਐਕਸ.ਐਮ 5 ਵੀ ਹੁਣ ਆਟੋ ਪਲੇ ਨੂੰ ਸਪੋਰਟ ਕਰਦਾ ਹੈ | ਜੇਕਰ ਤੁਸੀਂ ਸੰਗੀਤ ਅਤੇ ਫਿਲਮਾਂ ਤੋਂ ਪਰੇ ਮਨੋਰੰਜਨ ਦੇ ਨਵੇਂ ਵਿਕਲਪਾਂ ਦੀ ਤਲਾਸ਼ ਕਰ ਰਹੇ ਹੋਂ ਤਾਂ ਡਬਲਯੂ.ਐਫ-1000 ਐਕਸ.ਐਮ5 ਨਿਆਂਟਿਕ ਦੇ ''ਇੰਗ੍ਰੇਸ'' ਜਿਵੇਂ ਕਿ ਆਗਮੈਂਟੇਡ ਰਿਅਲਟੀ ਗੇਮ ਦੇ ਲਈ ਇਮਰਸਿਵ ਸਾਊਾਡ ਪ੍ਰਦਾਨ ਕਰਨ ਲਈ ਨਵੇਂ ਸੈਂਸਰ ਅਤੇ ਸਪਾਸ਼ੀਅਲ ਸਾਊਾਡ ਤਕਨਾਲੋਜੀ ਦਾ ਉਪਯੋਗ ਕਰਦਾ ਹੈ | ਹੈੱਡ ਟੈ੍ਰਕਿੰਗ ਦਾ ਉਪਯੋਗ ਕਰਕੇ ਸਾਊਾਡ ਨੂੰ ਸਕ੍ਰੀਨ 'ਤੇ ਹੋਣ ਵਾਲੀਆਂ ਗਤੀਵਿਧੀਆਂ ਦੇ ਨਾਲ ਪੂਰੀ ਤਰ੍ਹਾਂ ਨਾਲ ਮੇਲ ਖਾਣ ਲਈ ਵਿਭਿੰਨ ਦਿਸ਼ਾਵਾਂ 'ਚੋਂ ਸੰਚਾਰ ਕੀਤਾ ਜਾਂਦਾ ਹੈ |
ਇਹ 8 ਘੰਟੇ ਤੱਕ ਦੀ ਬੈਟਰੀ ਲਾਈਫ ਦੇ ਨਾਲ ਤੁਸੀਂ ਘੰਟਿਆਂ ਤੱਕ ਨਿਰਵਿਘਨ ਸੁਣਨ ਦਾ ਆਨੰਦ ਲੈ ਸਕਦੇ ਹੋ ਅਤੇ 3 ਮਿੰਟ ਦੇ ਤੇਜ਼ ਚਾਰਜ਼ ਦੇ ਨਾਲ 60 ਮਿੰਟ ਤੱਕ ਦਾ ਪਲੇ ਟਾਈਮ ਪ੍ਰਦਾਨ ਕਰਦਾ ਹੈ | ਇਸ ਤੋਂ ਇਲਾਵਾ ਕਯੂ.ਆਈ ਤਕਨਾਲੋਜੀ ਅਸਾਨ ਵਾਈਰਲੈੱਸ ਚਾਰਜਿੰਗ ਦੀ ਸੁਵਿਧਾ ਪ੍ਰਦਾਨ ਕਰਦੀ ਹੈ |
ਕੀਮਤ ਅਤੇ ਉਪਲਬੱਧਤਾ
ਸੋਨੀ ਇੰਡੀਆ ਨੇ ਡਬਲਯੂ.ਐਫ-1000 ਐਕਸ.ਐਮ 5 ਦੇ ਲਈ ਇੱਕ ਵਿਸ਼ੇਸ਼ ਪ੍ਰੀ-ਬੁਕਿੰਗ ਆੱਫਰ ਦਾ ਐਲਾਨ ਕੀਤਾ ਹੈ | ਗਾਹਕ ਹੁਣ ਇਸਨੂੰ ਰੁਪਏ ਦੀ ਵਿਸ਼ੇਸ਼ ਕੀਮਤ 21990\- (3000/- ਰੁ: ਕੈਸ਼ਬੈਕ ਸਮੇਤ) 'ਤੇ ਪ੍ਰੀ-ਬੁੱਕ ਕਰ ਸਕਦੇ ਹੋ | ਉਨ੍ਹਾਂ ਨੇ ਪ੍ਰੀ-ਬੁੱਕ ਆਫਰ ਦੇ ਤਹਿਤ 4990/- ਰੁਪਏ ਦੀ ਕੀਮਤ ਵਾਲਾ ਐਸ.ਆਰ.ਐਸ-ਐਕਸ.ਬੀ 100 ਪੋਰਟੇਬਲ ਸਪੀਕਰ ਵੀ ਫ੍ਰੀ ਮਿਲੇਗਾ | ਇਹ ਪ੍ਰੀ-ਬੁਕਿੰਗ ਆਫਰ 27 ਸਤੰਬਰ 2023 ਤੋਂ ਸ਼ੁਰੂ ਹੋ ਰਿਹਾ ਹੈ ਅਤੇ ਭਾਰਤ ਵਿੱਚ ਸਾਰੇ ਆਨਲਾਈਨ ਅਤੇ ਆਫਲਾਈਨ ਚੈਨਲਾਂ ਜਿਵੇਂ ਸੋਨੀ ਸੈਂਟਰ ਪ੍ਰਮੁੱਖ ਇਲੈਕਟ੍ਰਾਨਿਕ ਸਟੋਰ ਅਤੇ ਈ-ਕਾਮਰਸ ਪੋਰਟਲ 'ਤੇ 15 ਅਕਤੂਬਰ 2023 ਤੱਕ ਉਪਲਬੱਧ ਰਹੇਗਾ |