Home >> ਇੰਟਰਚੇਂਜਏਬਲ ਲੈਂਸ ਕੈਮਰਾ >> ਏ6700 >> ਚੰਡੀਗੜ੍ਹ >> ਪੰਜਾਬ >> ਯੂਟੀ >> ਲੁਧਿਆਣਾ >> ਵਪਾਰ >> ਸੋਨੀ ਇੰਡੀਆ ਨੇ ਅਗਲੀ ਪੀੜ੍ਹੀ ਦੇ ਏਪੀਐਸ -ਸੀ ਮਿਰਰਲੈੱਸ ਇੰਟਰਚੇਂਜਏਬਲ ਲੈਂਸ ਕੈਮਰਾ ਏ6700 ਦੇ ਲਾਂਚ ਦੀ ਕੀਤੀ ਘੋਸ਼ਣਾ

ਸੋਨੀ ਇੰਡੀਆ ਨੇ ਅਗਲੀ ਪੀੜ੍ਹੀ ਦੇ ਏਪੀਐਸ -ਸੀ ਮਿਰਰਲੈੱਸ ਇੰਟਰਚੇਂਜਏਬਲ ਲੈਂਸ ਕੈਮਰਾ ਏ6700 ਦੇ ਲਾਂਚ ਦੀ ਕੀਤੀ ਘੋਸ਼ਣਾ

ਮੁਕੇਸ਼ ਸ਼੍ਰੀਵਾਸਤਵ, ਸੋਨੀ ਇੰਡੀਆ ਦੇ ਡਿਜੀਟਲ ਇਮੇਜਿੰਗ ਕਾਰੋਬਾਰ ਦੇ ਮੁਖੀ
ਮੁਕੇਸ਼ ਸ਼੍ਰੀਵਾਸਤਵ, ਸੋਨੀ ਇੰਡੀਆ ਦੇ ਡਿਜੀਟਲ ਇਮੇਜਿੰਗ ਕਾਰੋਬਾਰ ਦੇ ਮੁਖੀ

ਚੰਡੀਗੜ੍ਹ / ਲੁਧਿਆਣਾ, 21 ਨਵੰਬਰ 2023 (ਨਿਊਜ਼ ਟੀਮ)
: ਸੋਨੀ ਇੰਡੀਆ ਨੇ ਅੱਜ ਆਪਣਾ ਸਭ ਤੋਂ ਨਵੀਨਤਮ ਏਪੀਐਸ -ਸੀ ਮਿਰਰਲੈੱਸ ਕੈਮਰਾ, ਏ6700 (ਆਈਐਲਸੀਈ -6700) ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਨਵੀਂ ਪੇਸ਼ਕਸ਼ ਏ6000 ਸੀਰੀਜ਼ ਦੇ ਸੰਖੇਪ ਅਤੇ ਹਲਕੇ ਡਿਜ਼ਾਈਨ ਦੇ ਨਾਲ ਨਵੀਨਤਮ ਫੁੱਲ-ਫ੍ਰੇਮ ਅਲਫਾ™ ਅਤੇ ਸਿਨੇਮਾ ਲਾਈਨ ਸੀਰੀਜ਼ ਵਿੱਚ ਪਾਈਆਂ ਜਾਣ ਵਾਲਿਆਂ ਆਧੁਨਿਕ ਸਟਿਲ ਇਮੇਜ ਅਤੇ ਵੀਡੀਓ ਸਮਰੱਥਾਵਾਂ ਨਾਲ ਲੈੱਸ ਹੈ, ਨਤੀਜੇ ਵਜੋਂ ਇਹ ਸੋਨੀ ਦਾ ਅੱਜ ਤੱਕ ਦਾ ਸਭ ਤੋਂ ਉੱਨਤ ਏਪੀਐਸ -ਸੀ ਮਿਰਰਲੈੱਸ ਕੈਮਰਾ ਹੈ। ਸੋਨੀ ਦੇ ਉੱਨਤ ਬਾਓੰਜ ਐਕਸਆਰ ® ਪ੍ਰੋਸੈਸਿੰਗ ਇੰਜਣ ਦੀ ਗਤੀ ਅਤੇ ਸ਼ਕਤੀ ਦੇ ਨਾਲ 26.0 ਪ੍ਰਭਾਵਸ਼ਾਲੀ ਮੈਗਾਪਿਕਸਲ ਦੇ ਦਾਅਵੇ ਵਾਲਾ ਇਹ ਕੈਮਰਾ ਏਪੀਐਸ -ਸੀ ਬੈਕ-ਇਲਯੂਮੀਨੇਟਿਡ ਐਕਸਮੋਰ ਆਰ ® ਸੀਐਮਓਐਸ ਇਮੇਜ ਸੈਂਸਰ ਦਾ ਸੰਯੋਜਨ, ਏ6700 ਇੱਕ ਸੰਖੇਪ ਅਤੇ ਹਲਕੇ ਡਿਜ਼ਾਈਨ ਨੂੰ ਕਾਇਮ ਰੱਖਦੇ ਹੋਏ ਬੇਮਿਸਾਲ ਇਮੇਜਿੰਗ ਪ੍ਰਦਰਸ਼ਨ ਪ੍ਰਦਾਨ ਕਰਦਾ ਹੈ।

ਕੈਮਰਾ 120 ਐਫਪੀਐਸ ਤੱਕ ਉੱਚ-ਰੈਜ਼ੋਲਿਊਸ਼ਨ 4 ਕੇ ਵੀਡੀਓ ਰਿਕਾਰਡਿੰਗ ਨੂੰ ਸਪੋਰਟ ਕਰਦਾ ਹੈ, ਤੇਜ ਜਾਂ ਘੱਟ ਰੌਸ਼ਨੀ ਵਾਲੀਆਂ ਸਥਿਤੀਆਂ ਵਿੱਚ ਵੇਰਵਿਆਂ ਨੂੰ ਕੈਪਚਰ ਕਰਨ ਲਈ 14+ ਸਟਾਪਸ ਦਾ ਵਿਸ਼ਾਲ ਲੇਟੀਟਿਊਡ ਅਤੇ ਸਟੀਕ ਮੂਵੀ ਇਮੇਜਰੀ ਲਈ ਸੋਨੀ ਦੀ ਪੇਸ਼ੇਵਰ ਸਿਨੇਮਾ ਲਾਈਨ ਵਿੱਚ ਪਾਏ ਜਾਣ ਵਾਲੇ ਐਸ -ਸਿਨੇਟੋਨ™ ਪਿਕਚਰ ਪ੍ਰੋਫਾਈਲ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਜਿਸ ਲਈ ਕਲਰ ਗਰੇਡਿੰਗ ਦੀ ਲੋੜ ਨਹੀਂ ਹੈ, ਅਤੇ ਇਹ ਮਨੁੱਖੀ ਸਕਿਨ ਟੋਨ ਦਾ ਸ਼ਾਨਦਾਰ ਪ੍ਰਦਰਸ਼ਨ ਪ੍ਰਦਾਨ ਕਰਦਾ ਹੈ।

1. ਏਆਈ ਨਾਲ ਹਾਈ ਪ੍ਰੇਸੀਜ਼ਨ ਸਬਜੈਕਟ ਰਿਕੋਗਨਿਸ਼ਨ
ਨਵੀਨਤਮ ਏਪੀਐਸ -ਸੀ ਸਾਈਜ਼, ਬੈਕ-ਇਲਯੂਮੀਨੇਟਿਡ ਐਕਸਮੋਰ ਆਰ ® ਸੀਐਮਓਐਸ ਇਮੇਜ ਸੈਂਸਰ ਲਗਭਗ 26.0 ਦੇ ਪੱਧਰ ਦੇ ਪ੍ਰਭਾਵਸ਼ਾਲੀ ਮੈਗਾਪਿਕਸਲ ਦਾ ਦਾਅਵਾ ਕਰਦਾ ਹੈ, ਜੋ ਕਿ ਬੇਮਿਸਾਲ ਇਮੇਜਿੰਗ ਪ੍ਰਦਰਸ਼ਨ ਲਈ ਸਾਡੇ ਉੱਨਤ ਬਾਓੰਜ ਐਕਸਆਰ ® ਇੰਜਣ ਨਾਲ ਜੋੜਿਆ ਗਿਆ ਹੈ। ਸਟੈਂਡਰਡ ਆਈਐਸਓ ਸੰਵੇਦਨਸ਼ੀਲਤਾ ਸਟਿਲ ਅਤੇ ਮੂਵੀਜ਼ ਦੋਵਾਂ ਲਈ 100 ਤੋਂ 32000 ਤੱਕ ਵਿਸਤ੍ਰਿਤ ਹੈ, ਜਿਸ ਨਾਲ ਉੱਚ-ਸੰਵੇਦਨਸ਼ੀਲਤਾ, ਲੋਅ-ਨੋਐਸ ਸ਼ੂਟਿੰਗ ਦੇ ਯੋਗ ਬਣਾਉਂਦਾ ਹੈ। ਵਿਸਤ੍ਰਿਤ ਕਲਰ ਰੀਪ੍ਰੋਡਕਸ਼ਨ ਇਹ ਯਕੀਨੀ ਬਣਾਉਂਦਾ ਹੈ ਕਿ ਲੋਕਾਂ ਅਤੇ ਪੌਦਿਆਂ ਵਰਗੇ ਸਬਜੈਕਟਸ ਨੂੰ ਕੁਦਰਤੀ ਰੰਗਾਂ ਨਾਲ ਕੈਪਚਰ ਕੀਤਾ ਜਾ ਸਕੇ, ਜਦੋਂ ਕਿ ਕ੍ਰਿਏਟਿਵ ਲੁੱਕ ਫੀਚਰ ਵਿਲੱਖਣ ਵਿਜ਼ੂਅਲ ਸਮੀਕਰਨ ਦੀ ਆਗਿਆ ਦਿੰਦੀ ਹੈ । ਏਆਈ ਪ੍ਰੋਸੈਸਿੰਗ ਯੂਨਿਟ ਨੂੰ "ਏ 7ਆਰ ਵੀ " ਤੋਂ ਵਿਰਾਸਤ ਵਿੱਚ ਪ੍ਰਾਪਤ ਹੋਇਆ ਹੈ, ਜੋ ਉੱਚ ਸਟੀਕਤਾ "ਰੀਅਲ-ਟਾਈਮ ਰਿਕੋਗਨੀਸ਼ਨ ਏਐਫ (ਆਟੋਫੋਕਸ) ਨੂੰ ਸਮਰੱਥ ਬਣਾਉਂਦਾ ਹੈ । ਏ 6000 ਸੀਰੀਜ਼ 'ਮਨੁੱਖੀ ਅਤੇ ਜਾਨਵਰਾਂ ਦੀ ਮਾਨਤਾ ਤੋਂ ਇਲਾਵਾ ਹੁਣ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਮਨੁੱਖ, ਜਾਨਵਰ, ਪੰਛੀ, ਕੀੜੇ, ਕਾਰ/ਰੇਲ ਅਤੇ ਹਵਾਈ ਜਹਾਜ਼ ਦੀ ਸਟੀਕ ਪਛਾਣ ਕਰਦਾ ਹੈ । ਹਾਲ ਹੀ ਵਿੱਚ ਲਾਂਚ ਕੀਤੇ ਗਏ ਐਫਈ 70-200 ਐਮਐਮ ਐਫ 4.0 ਜੀ ਮੈਕਰੋ ਓਐਸਐਸ II ਦੇ ਨਾਲ ਜੋੜੇ ਜਾਣ 'ਤੇ ਇਹ ਉੱਚ-ਗੁਣਵੱਤਾ ਵਾਲੀ ਸ਼ੂਟਿੰਗ ਲਈ ਟੈਲੀਫੋਟੋ ਜ਼ੂਮ ਦੀ ਸ਼ਕਤੀ ਦਾ ਲਾਭ ਉਠਾਉਂਦੇ ਹੋਏ, 35 ਐਮਐਮ ਫੁੱਲ-ਫ੍ਰੇਮ ਦੇ ਬਰਾਬਰ 105 ਐਮਐਮ ਤੋਂ 300 ਐਮਐਮ ਫੋਕਲ ਲੰਬਾਈ ਦੀ ਪੇਸ਼ਕਸ਼ ਕਰਦਾ ਹੈ।ਇਸ ਤੋਂ ਇਲਾਵਾ, ਇਹ ਈ-ਮਾਊਂਟ ਲੈਂਸਾਂ ਦੀ ਇੱਕ ਵਿਆਪਕ ਸੀਰੀਜ਼ ਦੇ ਨਾਲ ਅਨੁਕੂਲ ਹੈ, ਅਤੇ ਸੋਨੀ ਦੇ ਈ-ਮਾਊਂਟ ਲੈਂਸ ਸਿੰਗਲ ਮਾਊਂਟ ਨਾਲ ਫੁੱਲ -ਫ੍ਰੇਮ ਅਤੇ ਸਿਨੇਮਾ ਲਾਈਨ ਕੈਮਰਿਆਂ ਨੂੰ ਕਵਰ ਕਰਦੇ ਹਨ।

2. 4 ਕੇ 120ਪੀ 1 ਦੇ ਕੰਪੇਟਿਬਲ ਸ਼ਾਨਦਾਰ ਵੀਡੀਓ ਪ੍ਰਦਰਸ਼ਨ
6 ਕੇ ਦੇ ਬਰਾਬਰ ਡਾਟਾ ਦੀ ਵਰਤੋਂ ਕਰਦੇ ਹੋਏ, ਏ6700 ਵਧੀਆ 4 ਕੇ ਵੀਡੀਓ ਆਉਟਪੁੱਟ ਕਰਦਾ ਹੈ, ਜਿਸ ਵਿਚ 4ਕੇ 120 ਐਫਪੀਐਸ 'ਤੇ ਉੱਚ-ਫ੍ਰੇਮ-ਰੇਟ ਰਿਕਾਰਡਿੰਗ ਲਈ ਸਮਰਥਨ ਵੀ ਸ਼ਾਮਲ ਹੈ । ਇਸ ਵਿੱਚ ਐਸ - ਲਾਗ 3 ਦੀ ਵਿਸ਼ੇਸ਼ਤਾ ਹੈ, ਜੋ ਕਿ ਬਿਹਤਰੀਨ ਗ੍ਰੇਡੇਸ਼ਨ ਦੇ ਲਈ 14+2 ਤੋਂ ਉਪਰ ਲੇਟੀਟਿਊਡ ਦੀ ਪੇਸ਼ਕਸ਼ ਕਰਦਾ ਹੈ । ਐਸ -ਸਿਨੇਟੋਨ ਨਾਲ ਲੈਸ, ਏ6700 ਪ੍ਰਭਾਵਸ਼ਾਲੀ ਸਕਿਨ ਟੋਨ ਚਿੱਤਰਣ ਅਤੇ ਵਿਸ਼ੇ ਨੂੰ ਉਜਾਗਰ ਕਰਨ ਦੀ ਪੇਸ਼ਕਸ਼ ਕਰਦਾ ਹੈ। ਇਹ ਟੈਕਨੋਲੋਜੀ ਸਾਡੇ ਸਿਨੇਮਾ ਲਾਈਨ ਵਿਕਾਸ ਦੁਆਰਾ ਵਿਕਸਿਤ ਕੀਤੀ ਗਈ ਹੈ, ਜਦੋਂ ਕਿ ਇਸਦਾ ਏਆਈ -ਸੰਚਾਲਿਤ ਆਟੋ-ਫ੍ਰੇਮਿੰਗ ਸਬਜੈਕਟ ਨੂੰ ਸੁਚਾਰੂ ਢੰਗ ਨਾਲ ਟ੍ਰੈਕ ਕਰਦਾ ਹੈ, ਜਿਸ ਨਾਲ ਮੈਨੂਅਲ ਕੈਮਰਾ ਮੂਵਮੈਂਟ ਦੀ ਜ਼ਰੂਰਤ ਖਤਮ ਹੋ ਜਾਂਦੀ ਹੈ। ਬਾਡੀ ਵਿੱਚ ਡਿਜੀਟਲ ਆਡੀਓ ਇੰਟਰਫੇਸ ਨਾਲ ਕੰਪੇਟਿਬਲ ਮਲਟੀ-ਇੰਟਰਫੇਸ (ਐਮਆਈ ) ਸ਼ੂਅ ਹੈ।

3. ਇੱਕ ਕੰਪੇਕਟ ਅਤੇ ਹਲਕੇ ਭਾਰ ਵਾਲੇ ਡਿਵਾਈਸ ਲਈ ਵਿਲੱਖਣ ਗਤੀਸ਼ੀਲਤਾ, ਸੰਚਾਲਨਯੋਗਤਾ, ਅਤੇ ਕਨੈਕਟੀਵਿਟੀ

ਇੱਕ ਕੰਪੇਕਟ ਡਿਜ਼ਾਈਨ (ਲਗਭਗ 4 7/8 × 2 3/4 × 3 ਇੰਚ ਅਤੇ ਵਜ਼ਨ ਲਗਭਗ 1 ਪੌਂਡ 1.4 ਔਂਸ।) ਦੇ ਨਾਲ, ਏ6700 ਬੇਹੱਦ ਹੀ ਪੋਰਟੇਬਲ ਹੈ, ਉਪਯੋਗਕਰਤਾਵਾਂ ਦੇ ਲਈ ਇਸਦੀ ਵਰਤੋਂ ਬਹੁਤ ਆਸਾਨ ਹੈ,ਕਿਓਂਕਿ ਇਹ ਟੱਚ ਨਾਲ ਚਲਦਾ ਹੈ ਅਤੇ ਇਸ ਵਿਚ ਵੈਰੀ -ਐਂਗਲ ਐਲਸੀਡੀ ਮਾਨੀਟਰ ਅਤੇ ਇੱਕ ਆਧੁਨਿਕ ਟੱਚ ਮੀਨੂ ਹੈ, ਜੋ ਇਸਦੇ ਸਹਿਜ ਸੰਚਾਲਨ ਨੂੰ ਸੁਨਿਸ਼ਚਿਤ ਕਰਦਾ ਹੈ। ਸਟਿਲ ਇਮੇਜ, ਫਿਲਮਾਂ, ਅਤੇ ਐਸਐਂਡਕਿਉ ਮੋਡਾਂ ਲਈ ਅਨੁਕੂਲਿਤ ਫਰੰਟ ਡਾਇਲ ਅਤੇ ਇੱਕ ਸਵਿਚਿੰਗ ਡਾਇਲ ਵੀ ਫੀਚਰ ਕੀਤੇ ਗਏ ਹਨ। ਇਹ ਆਪਟੀਕਲ 5-ਐਕਸਿਸ ਇਨ-ਬਾਡੀ ਇਮੇਜ ਸਟੇਬਲਾਈਜ਼ੇਸ਼ਨ ਪ੍ਰਣਾਲੀ ਨਾਲ ਵੀ ਲੈਸ ਹੈ, ਜਿਸ ਵਿੱਚ ਸਟਿਲ ਲਈ 5.0 ਸਟਾਪ ਸ਼ਟਰ ਸਪੀਡ ਐਡਵਾਂਟੇਜ ਹੈ, ਅਤੇ ਇੱਕ ਐਕਟਿਵ ਮੋਡ ਸਥਿਰ ਫੁਟੇਜ ਨੂੰ ਯਕੀਨੀ ਬਣਾਉਂਦਾ ਹੈ। ਕਨੈਕਟੀਵਿਟੀ ਦੇ ਲਿਹਾਜ਼ ਨਾਲ, ਕੈਮਰਾ ਹੁਣ ਕਲਾਉਡ ਸੇਵਾਵਾਂ 'ਤੇ ਵੀਡੀਓ ਅਤੇ ਸਟਿਲ ਇਮੇਜ ਦੇ ਸਹਿਜ ਅਪਲੋਡ ਕਰਨ ਲਈ ਕ੍ਰੀਏਟਰਸ ਐਪ ਦਾ ਸਮਰਥਨ ਕਰਦਾ ਹੈ।

ਕੀਮਤ ਅਤੇ ਉਪਲਬੱਧਤਾ
ਏ6700 ਕੈਮਰਾ ਪੂਰੇ ਭਾਰਤ ਵਿਚ ਸਾਰੇ ਸੋਨੀ ਕੈਮਰਾ ਲਾਉਂਜ, ਸੋਨੀ ਸੈਂਟਰ, ਅਲਫ਼ਾ ਫਲੈਗਸ਼ਿਪ ਸਟੋਰਾਂ, ਸੋਨੀ ਅਧਿਕਾਰਤ ਡੀਲਰਾਂ, ਈ-ਕਾਮਰਸ ਵੈੱਬਸਾਈਟਾਂ (ਐਮਾਜ਼ਾਨ ਅਤੇ ਫਲਿੱਪਕਾਰਟ) ਅਤੇ ਭਾਰਤ ਭਰ ਦੇ ਪ੍ਰਮੁੱਖ ਇਲੈਕਟ੍ਰਾਨਿਕ ਸਟੋਰਾਂ 'ਤੇ ਉਪਲਬੱਧ ਹੋਵੇਗਾ।
 

ਮਾਡਲ

ਸਭ ਤੋਂ ਵਧੀਆ ਖਰੀਦ ਮੁੱਲ (ਰੁਪਏਵਿੱਚ)

ਉਪਲਬੱਧਤਾ

ਆਈਐਲਸੀਈ -6700 ( ਸਿਰਫ ਬਾਡੀ )

136,990/-

20 ਨਵੰਬਰ 2023 ਤੋਂ

ਆਈਐਲਸੀਈ -6700 (ਬਾਡੀ + 16–50 ਮਿਲੀ ਮੀਟਰ ਪਾਵਰ ਜ਼ੂਮਲੈਂਸ)

147,490/-

20 ਨਵੰਬਰ 2023 ਤੋਂ

ਆਈਐਲਸੀਈ -6700 (ਬਾਡੀ + 18–135 ਮਿਲੀ ਮੀਟ ਰਜ਼ੂਮਲੈਂਸ)

172,990/-

20 ਨਵੰਬਰ 2023 ਤੋਂ