Home >> ਇਨਜ਼ੋਨ ਐਚ5 ਵਾਇਰਲੈੱਸ ਗੇਮਿੰਗ ਹੈੱਡਸੈੱਟ >> ਸੋਨੀ >> ਚੰਡੀਗੜ੍ਹ >> ਪੰਜਾਬ >> ਯੂਟੀ >> ਲੁਧਿਆਣਾ >> ਵਪਾਰ >> ਸੋਨੀ ਇੰਡੀਆ ਨੇ ਇਨਜ਼ੋਨ ਐਚ5 ਵਾਇਰਲੈੱਸ ਗੇਮਿੰਗ ਹੈੱਡਸੈੱਟ ਦੇ ਲਾਂਚ ਦਾ ਕੀਤਾ ਐਲਾਨ

ਸੋਨੀ ਇੰਡੀਆ ਨੇ ਇਨਜ਼ੋਨ ਐਚ5 ਵਾਇਰਲੈੱਸ ਗੇਮਿੰਗ ਹੈੱਡਸੈੱਟ ਦੇ ਲਾਂਚ ਦਾ ਕੀਤਾ ਐਲਾਨ

ਸੋਨੀ ਇੰਡੀਆ ਨੇ ਇਨਜ਼ੋਨ ਐਚ5 ਵਾਇਰਲੈੱਸ ਗੇਮਿੰਗ ਹੈੱਡਸੈੱਟ ਦੇ ਲਾਂਚ ਦਾ ਕੀਤਾ ਐਲਾਨ

ਚੰਡੀਗੜ੍ਹ / ਲੁਧਿਆਣਾ, 29 ਨਵੰਬਰ 2023 (ਨਿਊਜ਼ ਟੀਮ)
: ਸੋਨੀ ਇੰਡੀਆ ਨੇ ਇਨਜ਼ੋਨ ਐਚ5 ਵਾਇਰਲੈੱਸ ਹੈੱਡਸੈੱਟ ਦੇ ਲਾਂਚ ਦੀ ਘੋਸ਼ਣਾ ਕੀਤੀ ਹੈ, ਜੋ ਕਿ ਵਿਸਤ੍ਰਿਤ ਪੀਸੀ ਗੇਮਪਲੇ ਸੈਸ਼ਨਾਂ ਦੌਰਾਨ ਸੁਵਿਧਾ ਨੂੰ ਯਕੀਨੀ ਬਣਾਉਂਦੇ ਹੋਏ, 28 ਘੰਟਿਆਂ ਦੇ ਨਿਰਵਿਘਨ ਗੇਮਪਲੇ ਦੀ ਸ਼ਾਨਦਾਰ ਪੇਸ਼ਕਸ਼ ਕਰਦਾ ਹੈ। ਮਸ਼ਹੂਰ ਐਸਪੋਰਟਸ ਟੀਮ ਫਨੈਟਿਕ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ, ਇਨਜ਼ੋਨ ਐਚ5 ਜਿੱਤ ਲਈ ਤਿਆਰ ਕੀਤਾ ਗਿਆ ਹੈ।

ਪ੍ਰੋਸੀਜ਼ਨ -ਇੰਜੀਨੀਅਰਡ 360 ਸਪੇਸ਼ੀਅਲ ਸਾਉੰਡ ਦੁਆਰਾ ਸੰਚਾਲਿਤ, ਇਨਜ਼ੋਨ ਐਚ5 ਵਾਇਰਲੈੱਸ ਗੇਮਿੰਗ ਹੈੱਡਸੈੱਟ 3ਡੀ ਸਾਊਂਡ ਪੋਜੀਸ਼ਨਿੰਗ ਦੇ ਨਾਲ ਇੱਕ ਪ੍ਰਤੀਯੋਗੀ ਫਾਇਦਾ ਪ੍ਰਦਾਨ ਕਰਦਾ ਹੈ। ਗੇਮ ਵਿੱਚ ਇੱਕ ਕਦਮ ਅੱਗੇ ਰਹਿਣ ਲਈ ਇਮਰਸਿਵ ਆਡੀਓ ਯਥਾਰਥਵਾਦ ਅਤੇ ਪਿੰਨ ਪੁਆਇੰਟ ਸਾਊਂਡ ਅਕੁਰੇਸੀ ਨਾਲ ਸ਼ਾਨਦਾਰ ਅਨੁਭਵ ਪ੍ਰਦਾਨ ਕਰਦਾ ਹੈ।

ਸਿਰਫ਼ 260 ਗ੍ਰਾਮ ਭਾਰ, ਸੌਫਟ -ਫਿੱਟ ਈਅਰ ਪੈਡ, ਅਤੇ ਲੋਅ- ਪ੍ਰੈਸ਼ਰ ਵਾਲੇ ਡਿਜ਼ਾਈਨ ਦੇ ਨਾਲ, ਇਨਜ਼ੋਨ ਐਚ5 ਵਿਸਤ੍ਰਿਤ ਗੇਮਿੰਗ ਸੈਸ਼ਨਾਂ ਦੌਰਾਨ ਬੇਅੰਤ ਆਰਾਮ ਯਕੀਨੀ ਬਣਾਉਂਦਾ ਹੈ। ਇਹ ਲਾਈਟਵੇਟ ਬਿਲਟ , ਆਰਾਮ ਅਤੇ ਟਿਕਾਊਤਾ ਦਾ ਸੰਪੂਰਨ ਸੁਮੇਲ ਹੈ, ਜੋ ਕਿ ਇਸ ਨੂੰ ਲੰਬੇ ਸਮੇਂ ਤੱਕ ਪੀਸੀ ਗੇਮਪਲੇ ਲਈ ਆਦਰਸ਼ ਬਣਾਉਂਦਾ ਹੈ।

ਏਆਈ -ਅਧਾਰਿਤ ਨੋਆਇਸ ਰਿਡਕ੍ਸ਼ਨ ਅਤੇ ਬਾਈ- ਡਾਇਰੈਕਸ਼ਨਲ ਮਾਈਕ੍ਰੋਫੋਨ ਨਾਲ ਕ੍ਰਿਸਟਲ-ਕਲੀਅਰ ਕਮਿਊਨੀਕੇਸ਼ਨ ਦਾ ਆਨੰਦ ਲਓ। ਇਨਜ਼ੋਨ ਐਚ5 ਹੈੱਡਸੈੱਟ ਤੁਹਾਡੀ ਆਵਾਜ਼ ਨੂੰ ਤਰਜੀਹ ਦਿੰਦਾ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਇਨ-ਗੇਮ ਕਾਲਾਂ ਨੂੰ ਬਹੁਤ ਸਪੱਸ਼ਟਤਾ ਨਾਲ ਸੁਣਿਆ ਜਾ ਸਕੇ , ਜਿਸ ਨਾਲ ਤੁਸੀਂ ਪ੍ਰਭਾਵਸ਼ਾਲੀ ਢੰਗ ਨਾਲ ਰਣਨੀਤੀ ਬਣਾ ਸਕਦੇ ਹੋ।

ਇਨਜ਼ੋਨ ਐਚ5 ਦੀ ਵਾਇਰਲੈੱਸ ਸਮਰੱਥਾ ਦੇ ਨਾਲ ਬਿਨਾਂ ਕਿਸੇ ਰੁਕਾਵਟ ਦੇ ਗੇਮ ਦਾ ਅਨੰਦ ਲੈ ਸਕਦੇ ਹੋ , ਉਹ ਵੀ ਕਿਸੇ ਮਹੱਤਵਪੂਰਨ ਪਲ ਨੂੰ ਗਵਾਏ ਬਿਨਾਂ। ਯੂਐਸਬੀ ਡੋਂਗਲ ਦੇ ਨਾਲ ਇੱਕ ਘੱਟ-ਲੇਟੈਂਸੀ 2.4 GHz ਵਾਇਰਲੈੱਸ ਕਨੈਕਸ਼ਨ ਜੋ ਤੁਹਾਨੂੰ 28 ਘੰਟਿਆਂ ਤੱਕ ਬਿਨਾਂ ਕੇਬਲ ਦੇ ਸੁਤੰਤਰਤਾ ਨਾਲ ਖੇਡਣ ਦੀ ਇਜਾਜ਼ਤ ਦੇਵੇਗਾ।

ਇਨਜ਼ੋਨ ਐਚ5 ਹੈੱਡਸੈੱਟ ਨੂੰ ਵਧੇਰੇ ਸਪਸ਼ਟ ਹਾਇਸ ਅਤੇ ਵਧੇਰੇ ਸ਼ਕਤੀਸ਼ਾਲੀ ਲੋਅ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਇਹ ਇੱਕ ਡਾਇਨਮਿਕ ਆਡੀਓ ਅਨੁਭਵ ਪ੍ਰਦਾਨ ਕਰਦੇ ਹਨ , ਜਿਸ ਨਾਲ ਤੁਸੀਂ ਗੇਮ ਦਾ ਭਰਭੂਰ ਅਨੰਦ ਲੈ ਸਕੋਗੇ। ਫੁਟ-ਸਟੇਪਸ ਤੋਂ ਲੈ ਕੇ ਧਮਾਕਿਆਂ ਤੱਕ, ਹਰ ਇੱਕ ਆਵਾਜ਼ ਨੂੰ ਬੇਮਿਸਾਲ ਸਪੱਸ਼ਟਤਾ ਨਾਲ ਜੀਵੰਤ ਕੀਤਾ ਜਾਂਦਾ ਹੈ।

ਇਨਜ਼ੋਨ ਐਚ5 ਨਾਲ ਆਪਣੇ ਗੇਮਿੰਗ ਅਨੁਭਵ ਨੂੰ ਆਪਣੇ ਅਨੁਸਾਰ ਅਨੁਕੂਲਿਤ ਕਰ ਸਕਦੇ ਹੋ। ਇਹ ਹੈੱਡਸੈੱਟ ਆਡੀਓ ਅਤੇ ਮਾਈਕ ਤਰਜੀਹਾਂ ਨੂੰ ਅਨੁਕੂਲ ਬਣਾਉਣ ਲਈ ਸ਼ੁੱਧਤਾ ਨਿਯੰਤਰਣ ਅਤੇ ਸੈਟਿੰਗਾਂ ਦੀ ਪੇਸ਼ਕਸ਼ ਕਰਦਾ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡੇ ਕੋਲ ਤੁਹਾਡੀ ਖੇਡ ਸ਼ੈਲੀ ਦੇ ਅਨੁਸਾਰ ਸੰਪੂਰਨ ਸੈੱਟਅੱਪ ਹੋਵੇ। ਇਨਜ਼ੋਨ ਐਚ5 ਹੈੱਡਸੈੱਟ ਸਰਬੋਤਮ ਗੇਮਿੰਗ ਅਨੁਭਵ ਲਈ ਤੁਹਾਡੀ ਟਿਕਟ ਹੈ। ਉੱਨਤ ਵਿਸ਼ੇਸ਼ਤਾਵਾਂ, ਪ੍ਰੋਸੀਜ਼ਨ ਆਡੀਓ ਅਤੇ ਕੰਫਰਟ ਨਾਲ, ਤੁਸੀਂ ਆਪਣੀਆਂ ਮਨਪਸੰਦ ਗੇਮਾਂ ਵਿੱਚ ਆਪਣੇ ਆਪ ਨੂੰ ਲੀਨ ਕਰ ਸਕਦੇ ਹੋ ਅਤੇ ਸੁਤੰਤਰ ਤੌਰ 'ਤੇ ਖੇਡ ਸਕਦੇ ਹੋ, ਇਹ ਜਾਣਦੇ ਹੋਏ ਕਿ ਤੁਹਾਡੇ ਕੋਲ ਅਤਿਆਧੁਨਿਕ ਡਿਵਾਈਸ ਹੈ।

ਕੀਮਤ ਅਤੇ ਉਪਲਬੱਧਤਾ
ਇਨਜ਼ੋਨ ਐਚ5 ਭਾਰਤ ਵਿੱਚ 30 ਨਵੰਬਰ 2023 ਤੋਂ ਬਾਅਦ ਸੋਨੀ ਰਿਟੇਲ ਸਟੋਰਾਂ (ਸੋਨੀ ਸੈਂਟਰ ਅਤੇ ਸੋਨੀ ਐਕਸਕਲੂਸਿਵ), www.ShopatSC.com ਪੋਰਟਲ, ਪ੍ਰਮੁੱਖ ਇਲੈਕਟ੍ਰਾਨਿਕ ਸਟੋਰਾਂ ਅਤੇ ਹੋਰ ਈ-ਕਾਮਰਸ ਵੈੱਬਸਾਈਟਾਂ 'ਤੇ ਉਪਲਬੱਧ ਹੋਵੇਗਾ।
 

ਮਾਡਲ

ਸਰਬੋਤਮ ਖਰੀਦ ਮੂਲ  ( ਰੁਪਏ ਵਿੱਚ)

ਉਪਲਬੱਧਤਾ ਮਿਤੀ

ਉਪਲਬੱਧ ਰੰਗ

 

ਇਨਜ਼ੋਨਐਚ5

 15,990/-

 30 ਨਵੰਬਰ 2023 ਤੋਂ ਉਪਲਬੱਧ

ਬਲੈਕ ਐਂਡ ਵਾਈਟ