Home >> ਸੋਨੀ ਇੰਡੀਆ >> ਚੰਡੀਗੜ੍ਹ >> ਪੰਜਾਬ >> ਬਰਾਵਿਆ ਥੀਏਟਰ ਸਿਸਟਮ >> ਯੂਟੀ >> ਲੁਧਿਆਣਾ >> ਵਪਾਰ >> ਸੋਨੀ ਇੰਡੀਆ ਨੇ ਆਪਣੇ ਨਵੇਂ ਲਾਂਚ 'ਬਰਾਵਿਆ ਥੀਏਟਰ ਸਿਸਟਮ 6' ਅਤੇ ਬਰਾਵਿਆ ਥੀਏਟਰ ਬਾਰ 6 ਸਾਊਂਡਬਾਰਸ ਨਾਲ 'ਘਰ ਵਿਚ ਸਿਨੇਮਾ ਦੇ ਅਨੁਭਵ ਨੂੰ ਬਣਾਇਆ ਹੋਰ ਵੀ ਦਮਦਾਰ

ਸੋਨੀ ਇੰਡੀਆ ਨੇ ਆਪਣੇ ਨਵੇਂ ਲਾਂਚ 'ਬਰਾਵਿਆ ਥੀਏਟਰ ਸਿਸਟਮ 6' ਅਤੇ ਬਰਾਵਿਆ ਥੀਏਟਰ ਬਾਰ 6 ਸਾਊਂਡਬਾਰਸ ਨਾਲ 'ਘਰ ਵਿਚ ਸਿਨੇਮਾ ਦੇ ਅਨੁਭਵ ਨੂੰ ਬਣਾਇਆ ਹੋਰ ਵੀ ਦਮਦਾਰ

ਸੋਨੀ

ਚੰਡੀਗੜ੍ਹ/ਲੁਧਿਆਣਾ, 02 ਜੁਲਾਈ 2025 (ਨਿਊਜ਼ ਟੀਮ)
: ਸੋਨੀ ਇੰਡੀਆ ਨੇ ਅੱਜ ਦੋ ਨਵੇਂ ਇਮਰਸਿਵ ਸਾਊਂਡਬਾਰਸ ਦੇ ਲਾਂਚ ਦੇ ਨਾਲ ਆਪਣੇ ਬ੍ਰਾਵੀਆ ਥੀਏਟਰ ਪੋਰਟਫੋਲੀਓ ਦਾ ਵਿਸਤਾਰ ਕੀਤਾ ਹੈ; ਬਰਾਵਿਆ ਥੀਏਟਰ ਬਾਰ 6 (3.1.2ch ਸਾਊਂਡਬਾਰ ਵਿਦ ਵਾਇਰਲੈੱਸ ਸਬਵੂਫਰ ) ਅਤੇ ਬਰਾਵਿਆ ਥੀਏਟਰ ਸਿਸਟਮ 6 (5.1ch ਹੋਮ ਥੀਏਟਰ ਸਿਸਟਮ ਵਿਦ ਵਾਇਰਲੈੱਸ ਰੀਅਰ ਸਪੀਕਰਸ )। ਸਿਨੇਮਾ ਵਰਗੀ ਆਡੀਓ ਕੁਆਲਿਟੀ ਨੂੰ ਘਰ ਲਿਆਉਣ ਲਈ ਡਿਜ਼ਾਈਨ ਕੀਤੇ ਗਏ, ਇਹ ਸਾਊਂਡਬਾਰ ਦਮਦਾਰ ਸਰਾਊਂਡ ਸਾਊਂਡ, ਬ੍ਰਾਵੀਆ ਟੀਵੀ ਦੇ ਨਾਲ ਸਹਿਜ ਇੰਟੀਗ੍ਰੇਸ਼ਨ ਅਤੇ ਇੰਟੈਲੀਜੈਂਟ ਸਾਊਂਡ ਤਕਨਾਲੋਜੀਆਂ ਦੇ ਨਾਲ ਆਉਂਦੇ ਹਨ ਜੋ ਹਰ ਮੂਵੀ ਨਾਈਟ,ਗੇਮਿੰਗ ਅਤੇ ਕੰਸਰਟ ਅਨੁਭਵ ਨੂੰ ਸ਼ਾਨਦਾਰ ਬਣਾਉਣ ਲਈ ਕੀਤੇ ਗਏ ਹਨ ।

ਸੋਨੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੁਨੀਲ ਨਈਅਰ ਨੇ ਕਿਹਾ, "ਬਰਾਵਿਆ ਥੀਏਟਰ ਸਿਸਟਮ 6 ਅਤੇ ਬਾਰ 6 ਦੇ ਨਾਲ, ਅਸੀਂ ਭਾਰਤੀ ਘਰਾਂ ਦੇ ਕੇਂਦਰ ਤੱਕ ਸੱਚਮੁੱਚ ਹੀ ਇੱਕ ਸਿਨੇਮੈਟਿਕ ਅਨੁਭਵ ਪ੍ਰਦਾਨ ਕਰ ਰਹੇ ਹਾਂ। ਇਹ ਉਤਪਾਦ ਸਭ ਤੋਂ ਵਧੀਆ ਤਕਨਾਲੋਜੀ ਅਤੇ ਇਨੋਵੇਸ਼ਨ ਦਾ ਸੁਮੇਲ ਹਨ - ਜੋ 1000W ਦੀ ਪਵਰਫੁਲ ਅਤੇ ਇਮਰਸਿਵ ਸਾਊਂਡ ਡੌਲਬੀ ਐਟਮਾਸ ਅਤੇ ਵਾਇਰਲੈੱਸ ਸਹੂਲਤ ਦੀ ਪੇਸ਼ਕਸ਼ ਕਰਦੇ ਹਨ। ਜਿਵੇਂ ਕਿ ਭਾਰਤੀ ਖਪਤਕਾਰ ਬਿਹਤਰ ਆਡੀਓ-ਵਿਜ਼ੂਅਲ ਐਕਸਪੀਰੀਐਂਸ ਦੀ ਡਿਮਾਂਡ ਕਰ ਰਹੇ ਹਨ, ਸਾਨੂੰ ਵਿਸ਼ਵਾਸ ਹੈ ਕਿ ਇਹ ਰੇਂਜ ਪ੍ਰੀਮੀਅਮ ਹੋਮ ਐਂਟਰਟੇਨਮੈਂਟ ਸੈਗਮੇਂਟ ਵਿੱਚ ਇੱਕ ਨਵਾਂ ਮਾਪਦੰਡ ਸਥਾਪਤ ਕਰੇਗੀ।"

ਸੋਨੀ ਕਾਰਪੋਰੇਸ਼ਨ ਦੇ ਹੋਮ ਐਂਟਰਟੇਨਮੈਂਟ ਬਿਜ਼ਨੇਸ ਯੂਨਿਟ ਦੇ ਹੋਮ ਪ੍ਰੋਡਕਟ ਬਿਜ਼ਨਸ ਡਿਵੀਜ਼ਨ ਦੇ ਗਲੋਬਲ ਹੈੱਡ, ਨੇਜ਼ੂ ਡੇਸੁਕੇ ਨੇ ਕਿਹਾ, “ਸਾਡਾ ਨਵਾਂ ਗਲੋਬਲ ਵਿਜ਼ਨ ਹੈ ਕਿ ਅਸੀਂ ਲੋਕਾਂ ਨੂੰ ਘਰ ਬੈਠੇ ਵਿੱਚ ਬਿਹਤਰੀਨ ਸਿਨੇਮੈਟਿਕ ਅਨੁਭਵ ਪ੍ਰਦਾਨ ਕਰੀਏ , ਸਾਡਾ ਮੰਨਣਾ ਹੈ ਕਿ ਸਾਊਂਡ ਕੁਆਲਿਟੀ ਦੀ ਗੁਣਵੱਤਾ ਪਿਕਚਰ ਕੁਆਲਿਟੀ ਜਿੰਨੀ ਹੀ ਮਹੱਤਵਪੂਰਨ ਹੈ। ਆਪਣੇ ਹੋਮ ਥੀਏਟਰ ਉਤਪਾਦਾਂ ਨੂੰ ਬਰਾਵਿਆ ਬ੍ਰਾਂਡ ਦੇ ਅਧੀਨ ਲਿਆ ਕੇ—ਜੋ ਆਪਣੀ ਬਿਹਤਰੀਨ ਵਿਜ਼ੂਅਲ ਉੱਤਮਤਾ ਲਈ ਮਸ਼ਹੂਰ ਹੈ —ਅਸੀਂ ਸੰਪੂਰਨ ਤੌਰ 'ਤੇ ਏਕੀਕ੍ਰਿਤ ਮਨੋਰੰਜਨ ਈਕੋਸਿਸਟਮ ਦਾ ਨਿਰਮਾਣ ਕਰ ਰਹੇ ਹਾਂ। ਭਾਰਤ ਵਰਗੇ ਬਾਜ਼ਾਰਾਂ ਵਿੱਚ, ਜਿੱਥੇ ਦਮਦਾਰ ਬਾਸ ਅਤੇ ਇਮਰਸਿਵ ਆਡੀਓ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ, ਸਾਡਾ ਨਵਾਂ ਬਰਾਵਿਆ ਥੀਏਟਰ ਲਾਈਨਅੱਪ, ਜਿਸ ਵਿੱਚ ਸਿਸਟਮ 6 ਅਤੇ ਬਾਰ 6 ਸ਼ਾਮਲ ਹਨ, ਨੂੰ ਇਹਨਾਂ ਉਮੀਦਾਂ ਨੂੰ ਪੂਰਾ ਕਰਨ ਲਈ ਵਿਸ਼ੇਸ਼ ਤੌਰ 'ਤੇ ਟਿਊਨ ਕੀਤਾ ਗਿਆ ਹੈ। ਇਹ ਬਦਲਾਅ ਦਿਖਾਉਂਦਾ ਹੈ ਕਿ ਅਸੀਂ ਨਾ ਸਿਰਫ਼ ਸਥਾਨਕ ਤਰਜੀਹਾਂ ਨੂੰ ਸਮਝਦੇ ਹਾਂ ਬਲਕਿ ਵਿਸ਼ਵ ਪੱਧਰ 'ਤੇ ਪ੍ਰੀਮੀਅਮ ਹੋਮ ਐਂਟਰਟੇਨਮੈਂਟ ਸੈਗਮੇਂਟ ਵਿੱਚ ਅੱਗੇ ਵਧਣ ਦੀ ਰਣਨੀਤੀ 'ਤੇ ਕਮ ਕਰ ਰਹੇ ਹਾਂ ।”

ਸੋਨੀ ਕਾਰਪੋਰੇਸ਼ਨ ਦੇ ਸੀਨੀਅਰ ਐਕੋਸਟਿਕ ਇੰਜੀਨੀਅਰ, ਟੋਮੋਆ ਕਾਟੋ, ਨੇ ਕਿਹਾ, “ਬਰਾਵਿਆ ਥੀਏਟਰ ਸਿਸਟਮ 6 ਦੇ ਪਿੱਛੇ ਸਾਡਾ ਵਿਜ਼ਿਨ ਅਤੇ ਉਦੇਸ਼ ਸਪੱਸ਼ਟ ਸੀ — ਘਰ ਵਿੱਚ ਅਸਲੀ ਸਿਨੇਮਾ ਵਰਗਾ ਅਨੁਭਵ ਪ੍ਰਦਾਨ ਕਰਨਾ । ਜਿਵੇਂ-ਜਿਵੇਂ ਹੋਮ ਐਂਟਰਟੇਨਮੈਂਟ ਵਿਕਸਤ ਹੁੰਦਾ ਜਾ ਰਿਹਾ ਹੈ, ਹੁਣ ਉਪਭੋਗਤਾ ਸਿਰਫ਼ ਵਧੀਆ ਵਿਜ਼ੂਅਲ ਹੀ ਨਹੀਂ ਸਗੋਂ ਉਹ ਇਮਰਸਿਵ, ਥੀਏਟਰ ਵਰਗੀ ਸਾਊਂਡ ਵੀ ਚਾਹੁੰਦੇ ਹਨ। Vertical Surround Engine, S-Force PRO Front Surround, ਅਤੇ ਇੱਕ ਨਵੀਂ ਤਰਾਂ ਦੇ ਸਪੀਕਰ ਡਿਜ਼ਾਈਨ ਵਰਗੀਆਂ ਤਕਨਾਲੋਜੀਆਂ ਦੇ ਨਾਲ, ਬਰਾਵਿਆ ਥੀਏਟਰ ਸਿਸਟਮ 6 ਇੱਕ ਗਹਿਰੀ , ਵਿਸਤ੍ਰਿਤ ਅਤੇ ਸੰਤੁਲਿਤ ਸਾਊਂਡ ਦੀ ਪੇਸ਼ਕਸ਼ ਕਰਦਾ ਹੈ। ਜੋ ਚੀਜ਼ ਇਸਨੂੰ ਖਾਸ ਬਣਾਉਂਦੀ ਹੈ ਉਹ ਹੈ ਸਮਰਪਿਤ ਟਿਊਨਿੰਗ ਜੋ ਅਸੀਂ ਭਾਰਤੀ ਦਰਸ਼ਕਾਂ ਲਈ ਕੀਤੀ ਹੈ—ਦਮਦਾਰ ਬਸ ਅਤੇ ਸਪਸ਼ਟ ਵੋਕਲਸ ਜੋ ਫਿਲਮਾਂ ਅਤੇ ਮਿਊਜ਼ਿਕ ਦੋਵਾਂ ਨੂੰ ਬਿਹਤਰ ਬਣਾਉਂਦੇ ਹਨ। ਭਾਵੇਂ ਕੋਈ ਐਕਸ਼ਨ ਸੀਨ ਹੋਵੇ ਜਾਂ ਇੱਕ ਰੂਹਾਨੀ ਮਿਊਜ਼ਿਕ , ਇਹ ਸਿਸਟਮ ਅਜਿਹੀ ਸਾਊਂਡ ਪ੍ਰਦਾਨ ਕਰਦਾ ਹੈ ਤਾਂ ਕਿ ਭਾਰਤੀ ਖਪਤਕਾਰਾਂ ਨੂੰ ਸਿਧ ਜੁਡਾਵ ਮਹਿਸੂਸ ਹੋਵੇ ।”

1. ਬਰਾਵਿਆ ਥੀਏਟਰ ਸਿਸਟਮ 6 ਅਤੇ ਬਾਰ 6 ਨਾਲ ਕ੍ਰਮਵਾਰ 5.1ch ਅਤੇ 3.1.2ch ਸਾਊਂਡ ਦਾ ਦਮਦਾਰ ਅਨੁਭਵ ਪ੍ਰਾਪਤ ਕਰੋ
ਬਰਾਵਿਆ ਥੀਏਟਰ ਸਿਸਟਮ 6 ਇੱਕ ਆਲ-ਇਨ-ਵਨ 5.1 ਚੈਨਲ 1000W ਦਾ ਪਾਵਰਫੁੱਲ ਸਾਊਂਡ ਸਿਸਟਮ ਹੈ ਜਿਸ ਵਿੱਚ ਡੇਡੀਕੇਟਡ ਸਬ-ਵੂਫਰ ਸ਼ਮਲ ਹੈ, ਜੋ ਇੱਕ ਡੂੰਘੀ, ਬਿਹਤਰ ਅਤੇ ਚੰਗੀ ਤਰ੍ਹਾਂ ਸੰਤੁਲਿਤ ਸਾਊਂਡ ਪ੍ਰਦਾਨ ਕਰਦਾ ਹੈ। 5.1 ਚੈਨਲ ਦਾ ਸਪੀਕਰ ਸੈੱਟਅੱਪ ਆਡੀਓ ਵਿੱਚ ਡੂੰਘਾਈ, ਸਪਸ਼ਟਤਾ ਅਤੇ ਪ੍ਰਭਾਵ ਲਿਆਉਂਦਾ ਹੈ। ਉਥੇ ਹੀ ਬਰਾਵਿਆ ਥੀਏਟਰ ਬਾਰ 6 ਇੱਕ 3.1.2 ਚੈਨਲ ਸਾਊਂਡਬਾਰ ਹੈ ਜੋ ਇਮਰਸਿਵ ਸਰਾਊਂਡ ਸਾਊਂਡ ਅਤੇ ਸਪਸ਼ਟ ਸੰਵਾਦ ਅਨੁਭਵ ਦੀ ਪੇਸ਼ਕਸ਼ ਕਰਦਾ ਹੈ। ਨਾਲ ਹੀ, ਇਸ ਵਿਚ ਇੱਕ ਵਾਇਰਲੈੱਸ ਸਬ-ਵੂਫਰ ਵੀ ਹੈ ਜੋ ਬੈਲੇਂਸਡ ਬਾਸ ਸਾਊਂਡ ਪ੍ਰਦਾਨ ਕਰਦਾ ਹੈ ਜੋ ਤੁਹਾਡੇ ਘਰ ਨੂੰ ਇੱਕ ਸ਼ਾਨਦਾਰ ਹੋਮ ਐਂਟਰਟੇਨਮੈਂਟ ਜ਼ੋਨ ਵਿੱਚ ਬਦਲ ਦਿੰਦਾ ਹੈ।

2. ਸਿਸਟਮ 6 and ਬਾਰ 6 ਵਿੱਚ ਉਪਲਬੱਧ: Dolby Atmos & DTS:X ਦੇ ਨਾਲ ਸਿਨੇਮੈਟਿਕ ਸਾਊਂਡ ਦਾ ਅਨੁਭਵ
Dolby Atmos & DTS:X , ਅਤੇ ਹੋਰ ਉਨਤ ਤਕਨੀਕਾਂ ਦੇ ਸੁਮੇਲ ਨਾਲ , ਸਿਸਟਮ 6 ਅਤੇ ਬਾਰ 6 ਦੋਵੇਂ ਫਿਲਮਾਂ, ਮਿਊਜ਼ਿਕ ਅਤੇ ਗੇਮਸ ਨੂੰ ਡੂੰਘਾਈ, ਸਪਸ਼ਟਤਾ ਅਤੇ ਡਾਇਮੈਂਸ਼ਨ ਦੇ ਨਾਲ ਪੇਸ਼ ਕਰਦੇ ਹਨ—ਜੋ ਤੁਹਾਡੇ ਲਿਵਿੰਗ ਰੂਮ ਨੂੰ ਸੱਚਮੁੱਚ ਹੀ ਇੱਕ ਸਿਨੇਮੈਟਿਕ ਸਾਊਂਡਸਕੇਪ ਵਿੱਚ ਬਦਲਦੇ ਹਨ

3. ਵਰਟੀਕਲ ਸਰਾਊਂਡ ਇੰਜਣ ਅਤੇ S-Force PRO ਫਰੰਟ ਸਰਾਊਂਡ ਨਾਲ ਇਮਰਸਿਵ ਸਾਊਂਡ ਐਕਸਪੀਰੀਐਂਸ
ਸੋਨੀ ਦੇ ਵਰਟੀਕਲ ਸਰਾਊਂਡ ਇੰਜਣ ਅਤੇ S-Force PRO ਫਰੰਟ ਸਰਾਊਂਡ ਦੁਆਰਾ ਸੰਚਾਲਿਤ, ਸਿਸਟਮ 6 ਅਤੇ ਬਾਰ 6 ਦੋਵੇਂ ਇੱਕ ਵਰਚੁਅਲ ਸਰਾਊਂਡ ਇਫ਼ੇਕਟ ਬਣਾਉਂਦੇ ਹਨ ਜੋ ਰੀਅਰ ਜਾਂ ਓਵਰਹੈੱਡ ਸਪੀਕਰਾਂ ਦੀ ਲੋੜ ਤੋਂ ਬਿਨਾਂ, ਤੁਹਾਡੇ ਆਸ-ਪਾਸ ਅਤੇ ਉੱਪਰ ਸਾਊਂਡ ਰੱਖਦਾ ਹੈ।

4. ਸਿਸਟਮ 6 ਵਿੱਚ ਡੇਡੀਕੇਟਡ ਸਬਵੂਫਰ ਅਤੇ ਬਾਰ 6 ਵਿੱਚ ਵਾਇਰਲੈੱਸ ਸਬਵੂਫਰ ਦੇ ਨਾਲ ਦਮਦਾਰ ਬਾਸ
ਬਰਾਵਿਆ ਥੀਏਟਰ ਸਿਸਟਮ 6 ਦਾ ਪਾਵਰਫੁੱਲ ਡੇਡੀਕੇਟਡ ਸਬਵੂਫਰ ਇੱਕ ਰਿੱਚ ਅਤੇ ਇਮਰਸਿਵ ਆਡੀਓ ਅਨੁਭਵ ਬਣਾਉਂਦਾ ਹੈ। ਇੱਕ ਹਾਈ-ਪਰਫਾਰਮੈਂਸ ਡਰਾਈਵਰ ਅਤੇ ਪੈਸਿਵ ਰੇਡੀਏਟਰ ਨਾਲ ਲੈਸ, ਇਹ ਡੀਪ , ਪ੍ਰਭਾਵਸ਼ਾਲੀ ਬਾਸ ਪ੍ਰਦਾਨ ਕਰਦਾ ਹੈ ਜੋ ਸਾਊਂਡ ਨੂੰ ਭਾਰ ਅਤੇ ਸਪਸ਼ਟਤਾ ਦੋਵਾਂ ਦਿੰਦਾ ਹੈ, ਜਿਸ ਨਾਲ ਮਿਊਜ਼ਿਕ , ਫਿਲਮਾਂ ਅਤੇ ਗੇਮਸ ਹੋਰ ਜਿਆਦਾ ਰਿੱਚ ਮਹਿਸੁਸੁ ਹੁੰਦੇ ਹਨ । ਉਥੇ ਹੀ ਬਰਾਵਿਆ ਥੀਏਟਰ ਬਾਰ 6 ਵਾਇਰਲੈੱਸ ਸਬਵੂਫਰ ਦੇ ਨਾਲ ਆਉਂਦਾ ਹੈ ਜੋ ਤੁਹਾਨੂੰ ਬਿਨਾ ਕੇਵਲ ਝੰਝਟ ਦੇ ਡੀਪ ਅਤੇ ਦਮਦਾਰ ਬਾਸ ਦਾ ਆਨੰਦ ਲੈਣ ਦਿੰਦਾ ਹੈ।

5. ਸਿਸਟਮ 6 ਅਤੇ ਬਾਰ 6 ਵਿੱਚ Voice Zoom 3 ਨਾਲ ਬੇਹੱਦ ਸਪੱਸ਼ਟ ਡਾਇਲਾਗ
ਬਰਾਵਿਆ ਥੀਏਟਰ ਸਿਸਟਮ 6 ਅਤੇ ਬਰਾਵਿਆ ਥੀਏਟਰ ਬਾਰ 6 ਸੋਨੀ ਦੀ Voice Zoom 3™ ਤਕਨਾਲੋਜੀ ਨਾਲ ਲੈਸ ਹਨ। ਏਆਈ ਅਧਾਰਿਤ ਮਸ਼ੀਨ ਲਰਨਿੰਗ ਤਕਨੀਕ ਮਨੁੱਖੀ ਆਵਾਜ਼ਾਂ ਨੂੰ ਪਛਾਣ ਕੇ ਉਹਨਾਂ ਦੀ ਆਵਾਜ਼ ਆਪਣੇ ਆਪ ਨੂੰ ਵਧਾਉਂਦੀ ਹੈ ਜਾਂ ਘਟਾਉਂਦੀ ਹੈ ਤਾਂ ਜੋ ਧੀਮੇ ਡਾਇਲੋਗ ਵੀ ਉੱਚੇ ਅਤੇ ਸਪਸ਼ਟ ਸੁਣਾਈ ਸਕਣ। ਇਹ ਰੀਅਲ ਟਾਈਮ ਵਿੱਚ ਮਨੁੱਖੀ ਆਵਾਜ਼ਾਂ ਨੂੰ ਇੰਟੈਲੀਜੈਂਸੀ ਨਾਲ ਪਛਾਣ ਕੇ ਬਿਹਤਰ ਬਣਾਉਂਦੀ ਅਤੇ ਡਾਇਲੋਗ ਬਿਲਕੁਲ ਸਪਸ਼ਟ ਸੁਣਾਈ ਦਿੰਦੇ ਹਨ ।

6.ਸਮਾਰਟ ਸਾਊਂਡ ਅਨੁਭਵ ਲਈ ਸਿਸਟਮ 6 ਵਿੱਚ ਮਲਟੀ ਸਟੀਰੀਓ ਮੋਡ (ਸਿਰਫ਼ ਸਿਸਟਮ 6 ਵਿੱਚ ) ਅਤੇ ਦੋਨਾਂ ਡਿਵਾਈਸਜ ਵਿਚ optimized Night ਅਤੇ Voice ਮੋਡ
ਬਰਾਵਿਆ ਥੀਏਟਰ ਸਿਸਟਮ 6 ਵਿੱਚ ਮਲਟੀ ਸਟੀਰੀਓ ਸਾਊਂਡਬਾਰ ਸਟੀਰੀਓ ਸਾਊਂਡ ਨੂੰ ਖੱਬੇ ਅਤੇ ਸੱਜੇ ਚੈਨਲਾਂ ਤੋਂ ਸੈਂਟਰ ਅਤੇ ਰੀਅਰ ਸਪੀਕਰਾਂ ਤੱਕ ਫੈਲਾ ਦਿੰਦਾ ਹੈ, ਇੱਕ ਮਲਟੀ-ਡਾਇਰੈਕਸ਼ਨਲ ਸਾਊਂਡ ਬੂਸਟ ਪ੍ਰਦਾਨ ਕਰਦਾ ਹੈ ,ਯਾਨੀ ਚਾਰੇ ਪਾਸਿਓਂ ਗੁੰਦੀ ਹੋਈ ਸਾਊਂਡ ਦਾ ਅਨੁਭਵ ਪ੍ਰਾਪਤ ਹੁੰਦਾ ਹੈ । ਸਿਸਟਮ 6 ਅਤੇ ਬਾਰ 6 ਦੋਵਾਂ ਵਿੱਚ ਇੱਕ ਨਿਰੰਤਰ ਸਪਸ਼ਟ ਅਤੇ ਆਰਾਮਦਾਇਕ ਆਡੀਓ ਅਨੁਭਵ ਲਈ Night Mode ਅਤੇ Voice Mode ਸ਼ਾਮਲ ਹਨ। Night Mode -ਦੇਰ ਰਾਤ ਟੀਵੀ ਦੇਖਣ ਲਈ ਆਦਰਸ਼ ਹੈ, ਕਿਉਂਕਿ ਇਹ ਜ਼ੋਰਦਾਰ ਸਾਊਂਡ ਇਫ਼ੇਕਟ ਨੂੰ ਸਾਫਟ ਕਰ ਦਿੰਦਾ ਹੈ ਅਤੇ ਹਲਕੀਆਂ ਅਵਾਜ਼ਾਂ ਅਤੇ ਡਾਇਲੋਗਸ ਨੂੰ ਬਿਹਤਰ ਬਣਾਉਂਦਾ ਹੈ ,ਅਤੇ ਦੂਜਿਆਂ ਨੂੰ ਪਰੇਸ਼ਾਨ ਕੀਤੇ ਬਿਨਾਂ ਕੰਟੇਂਟ ਦਾ ਸੰਪੂਰਨ ਆਂਢ ਲਿਆ ਜਾ ਸਕੇ । ਦੂਜੇ ਪਾਸੇ, Voice Mode , ਗਲਬਾਤ ਨੂੰ ਵਧੇਰੇ ਸਪਸ਼ਟ ਅਤੇ ਵੱਖਰਾ ਬਣਾਉਣ ਲਈ ਵੋਕਲ ਫ੍ਰੀਕੁਐਂਸੀ ਨੂੰ ਵਧਾਉਂਦਾ ਹੈ, ਖਾਸ ਕਰਕੇ ਓਹਨਾ ਫਿਲਮਾਂ ਜਾਂ ਵੈੱਬ ਸੀਰੀਜ਼ ਵਿਚ ਜਿਥੇ ਬੈਕਰਾਉਂਡ ਮਿਊਜ਼ਿਕ ਲੇਅਰਡ ਸਾਉਂਡਟ੍ਰੈਕਾਂ ਹੋਵੇ ।

7. ਬਰਾਵਿਆ ਥੀਏਟਰ ਬਾਰ 6 ਵਿੱਚ ਅੱਪਫਾਇਰਿੰਗ ਸਪੀਕਰਾਂ ਨਾਲ ਇਮਰਸਿਵ ਓਵਰਹੈੱਡ ਆਡੀਓ ਦਾ ਆਨੰਦ ਮਾਣੋ
ਬਰਾਵਿਆ ਥੀਏਟਰ ਬਾਰ 6 ਵਿੱਚ ਦੋ ਅੱਪਫਾਇਰਿੰਗ ਸਪੀਕਰ ਹਨ ਜੋ ਸਾਊਂਡ ਨੂੰ ਉਪਰ ਦੀ ਦਿਸ਼ਾ ਵਿਚ ਪ੍ਰੋਜੈਕਟ ਕਰਦੇ ਹਨ ਅਤੇ ਇੱਕ ਇਮਰਸਿਵ ਓਵਰਹੈੱਡ ਸਾਊਂਡਸਕੇਪ ਬਣਾਉਂਦੇ ਹਨ । ਭਾਵੇਂ ਇਹ ਉੱਪਰ ਪੱਤਿਆਂ ਦੀ ਸਰਸਰਾਹਟ ਹੋਵੇ ਜਾਂ ਉੱਪਰ ਉੱਡਦਾ ਹੈਲੀਕਾਪਟਰ, ਅੱਪਫਾਇਰਿੰਗ ਤਕਨਾਲੋਜੀ ਹਰ ਦ੍ਰਿਸ਼ ਨੂੰ ਸ਼ਾਨਦਾਰ ਯਥਾਰਥਵਾਦ ਨਾਲ ਜੀਵੰਤ ਕਰ ਦਿੰਦੀ ਹੈ।

8. ਬਰਾਵਿਆ ਕਨੈਕਟ ਐਪ ਨਾਲ ਸਿਸਟਮ 6 ਅਤੇ ਬਾਰ 6 ਦਾ ਸਹਿਜ ਅਤੇ ਸਮਾਰਟ ਨਿਯੰਤਰਣ
ਬਰਾਵਿਆ Connect ਐਪ ਦੇ ਨਾਲ, ਤੁਸੀਂ ਰਿਮੋਟ ਜਾਂ ਔਨ-ਸਕ੍ਰੀਨ ਮੇਨੂ ਦੀ ਵਰਤੋਂ ਕੀਤੇ ਬਿਨਾਂ ਵਾਲੀਅਮ ਅਤੇ ਸੈਟਿੰਗਾਂ ਨੂੰ ਐਡਜਸਟ ਕਰ ਸਕਦੇ ਹੋ, ਅਤੇ ਆਪਣੇ ਸੈੱਟਅੱਪ ਦੀ ਜਾਂਚ ਵੀ ਕਰ ਸਕਦੇ ਹੋ। ਤੁਸੀਂ ਰਿਮੋਟ ਨੂੰ ਬਦਲੇ ਬਿਨਾਂ ਇੱਕ ਹੀ ਸਕ੍ਰੀਨ 'ਤੇ ਬਰਾਵਿਆ ਟੀਵੀ ਅਤੇ ਬਰਾਵਿਆ ਥੀਏਟਰ ਦੋਵਾਂ ਨੂੰ ਵੀ ਕੰਟਰੋਲ ਕਰ ਸਕਦੇ ਹੋ। ਵਿਕਲਪਕ ਤੌਰ 'ਤੇ, ਸਿਰਫ਼ ਟੀਵੀ ਰਿਮੋਟ ਦੀ ਵਰਤੋਂ ਕਰਕੇ ਤੁਸੀਂ ਸਾਊਂਡ ਫੀਲਡ ਅਤੇ ਵਾਲੀਅਮ ਵਰਗੀਆਂ ਵਿਸ਼ੇਸ਼ਤਾਵਾਂ ਨੂੰ ਕੰਟਰੋਲ ਕਰ ਸਕਦੇ ਹੋ । ਇਸ ਤੋਂ ਇਲਾਵਾ, ਬਰਾਵਿਆ TV ਦੇ ਕੁਇਕ ਸੈਟਿੰਗਾਂ ਮੇਨੂ ਵਿੱਚ ਸਾਊਂਡਬਾਰ ਸੈਟਿੰਗਾਂ ਸਹਿਜੇ ਹੀ ਏਕੀਕ੍ਰਿਤ ਹੋ ਜਾਂਦੀਆਂ ਹਨ, ਜੋ ਟੀਵੀ ਰਿਮੋਟ ਦੇ ਇੱਕ ਕਲਿੱਕ ਨਾਲ ਸਾਊਂਡ ਫੀਲਡ ਐਡਜਸਟਮੈਂਟ ਅਤੇ ਵਾਲੀਅਮ ਵਰਗੇ ਮੁੱਖ ਆਡੀਓ ਨਿਯੰਤਰਣਾਂ ਤੱਕ ਤੁਰੰਤ ਪਹੁੰਚ ਪ੍ਰਦਾਨ ਕਰਦੀਆਂ ਹਨ।

9. ਬਰਾਵਿਆ ਥੀਏਟਰ ਹੋਮ ਆਡੀਓ ਪ੍ਰੋਡਕਟਸ ਵਾਤਾਵਰਣ ਦੇ ਅਨੁਕੂਲ ਹਨ ਅਤੇ ਸਾਰਿਆਂ ਲਈ ਪਹੁੰਚਯੋਗ ਹਨ।
ਬਰਾਵਿਆ ਥੀਏਟਰ ਹੋਮ ਆਡੀਓ ਪ੍ਰੋਡਕਟਸ ਨੂੰ ਵਾਤਾਵਰਨ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ ।ਪਲਾਸਟਿਕ ਪੈਕੇਜਿੰਗ ਦੀ ਮਾਤਰਾ ਨੂੰ ਘਟ ਕੀਤਾ ਗਿਆ ਹੈ । ਬਰਾਵਿਆ ਥੀਏਟਰ ਹੋਮ ਆਡੀਓ ਉਤਪਾਦਾਂ ਵਿੱਚ ਵਰਤੇ ਜਾਣ ਵਾਲੇ ਫੈਬਰਿਕ ਨੂੰ PET ਬੋਤਲਾਂ ਤੋਂ ਰੀਸਾਈਕਲ ਕੀਤਾ ਜਾਂਦਾ ਹੈ। ਇਸ ਸਮੱਗਰੀ ਨੂੰ ਸਰਵੋਤਮ ਸਾਊਂਡ ਕੁਆਲਿਟੀ , ਡਿਜ਼ਾਈਨ, ਬਣਤਰ ਅਤੇ ਰੰਗ ਲਈ ਧਿਆਨ ਨਾਲ ਚੁਣਿਆ ਗਿਆ ਹੈ । ਬਰਾਵਿਆ ਥੀਏਟਰ ਹੋਮ ਆਡੀਓ ਉਤਪਾਦਾਂ ਦੀ ਸੈੱਟਅੱਪ ਨੂੰ ਦ੍ਰਿਸ਼ਟੀਹੀਨ ਉਪਭੋਗਤਾਵਾਂ ਲਈ ਆਸਾਨ ਬਣਾਇਆ ਗਿਆ ਹੈ , ਪ੍ਰੋਡਕਟ ਪੈਕੇਜਿੰਗ 'ਤੇ ਉਭਰੇ ਹੋਏ ਵਰਗਾਕਾਰ ਫਰੇਮ ਤੋਂ QR ਕੋਡ ਦੀ ਪਹਿਚਾਣ ਕੀਤੀ ਜਾ ਸਕਦੀ ਹੈ , ਜੋ ਬਰਾਵਿਆ ਕਨੈਕਟ ਐਪ ਤੱਕ ਪਹੁੰਚ ਪ੍ਰਦਾਨ ਕਰਦਾ ਹੈ, ਅਤੇ ਇਹ ਐਪ ਸਕ੍ਰੀਨ ਰੀਡਰ ਸਹਾਇਤਾ ਵੀ ਪ੍ਰਦਾਨ ਕਰਦਾ ਹੈ। ਬਰਾਵਿਆ ਥੀਏਟਰ ਬਾਰ 6 ਅਤੇ ਬਰਾਵਿਆ ਥੀਏਟਰ ਸਿਸਟਮ 6 ਯੂਨਿਟਾਂ 'ਤੇ ਟੈਕਟਾਈਲ ਡਾਟਸ ਲਗਾਏ ਗਏ ਹਨ , ਜੋ eARC HDMI ਪੋਰਟ ਨੂੰ ਪਹਿਚਾਣਨ ਵਿਚ ਮਦਦ ਕਰਦੇ ਹਨ ਹਨ, ਤਾਂ ਕਿ ਟੀਵੀ ਕਨੈਕਸ਼ਨ ਹੋਰ ਵੀ ਆਸਾਨ ਹੋ ਸਕੇ ।

ਉਪਲਬੱਧਤਾ ਅਤੇ ਕੀਮਤ
ਬਰਾਵਿਆ ਥੀਏਟਰ ਸਿਸਟਮ 6 ਅਤੇ ਬਾਰ 6 , 1 ਜੁਲਾਈ 2025 ਤੋਂ ਪੂਰੇ ਭਾਰਤ ਵਿੱਚ ਸੋਨੀ ਰਿਟੇਲ ਸਟੋਰਾਂ ( Sony Center and Sony Exclusive stores) ਅਤੇ ਪ੍ਰਮੁੱਖ ਇਲੈਕਟ੍ਰਾਨਿਕ ਸਟੋਰਾਂ, www.ShopatSC.com ਅਤੇ ਹੋਰ ਈ-ਕਾਮਰਸ ਪੋਰਟਲਾਂ 'ਤੇ ਉਪਲਬੱਧ ਹੋਣਗੇ।

Model

Best Buy (in INR)

Availability Date

BRAVIA Theatre System 6 (5.1ch)

49,990/-

3rdJuly 2025 onwards

BRAVIA Theatre Bar 6 (3.1.2ch)

39,990/-

1st July 2025 onwards