ਚੰਡੀਗੜ੍ਹ/ਲੁਧਿਆਣਾ, 31 ਜੁਲਾਈ, 2025 (ਨਿਊਜ਼ ਟੀਮ): ਭਾਰਤ ਦੇ ਮੋਹਰੀ ਦੂਰਸੰਚਾਰ ਸੇਵਾ ਪ੍ਰਦਾਤਾ ਵੀ (ਵੋਡਾਫੋਨ ਆਈਡੀਆ) ਨੇ ਅੱਜ ਵੀਆਈ ਐਪ 'ਤੇ ਇੱਕ ਵਿਆਪਕ ਪਲੇਟਫਾਰਮ, ਵੀ ਫਾਈਨੈਂਸ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ, ਜੋ ਗਾਹਕਾਂ ਨੂੰ ਲੋਨ , ਫਿਕਸਡ ਡਿਪਾਜ਼ਿਟ ਅਤੇ ਕ੍ਰੈਡਿਟ ਕਾਰਡਾਂ ਤੱਕ ਆਸਾਨ ਪਹੁੰਚ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਵੀ ਐਪ ਵਿੱਚ ਇਹ ਇੱਕ ਹੋਰ ਉਪਯੋਗੀ ਫੀਚਰ ਜੁੜ ਗਈ ਹੈ , ਜਿਥੇ ਉਪਯੋਗਤਾ ਪਹਿਲਾਂ ਤੋਂ ਕਈ ਸੁਵਿਧਾਵਾਂ ਦਾ ਲਾਭ ਲੈ ਰਹੇ ਹਨ , ਜਿਵੇਂ ਕਿ ਯੂਟਿਲਟੀ ਭੁਗਤਾਨ, ਫਿਲਮਾਂ ਅਤੇ ਟੀਵੀ ਸ਼ੋਅ, ਗੇਮਿੰਗ, ਈ-ਕਾਮਰਸ 'ਤੇ ਖਰੀਦਦਾਰੀ 'ਤੇ ਛੋਟ ਆਦਿ।
ਵੀ ਐਪ ਨੂੰ ਜੀਵਨ ਸ਼ੈਲੀ ਦੀਆਂ ਕਈ ਜ਼ਰੂਰਤਾਂ ਲਈ ਇੱਕ-ਸਟਾਪ ਹੱਲ ਬਣਾਉਣ ਦੇ ਫਲਸਫੇ 'ਤੇ ਡਿਜ਼ਾਈਨ ਕੀਤਾ ਗਿਆ, ਵੀ ਫਾਇਨੈਂਸ ਭਰੋਸੇਯੋਗ ਵਿੱਤੀ ਸੰਸਥਾਵਾਂ ਨਾਲ ਸਾਂਝੇਦਾਰੀ ਵਿੱਚ ਲਾਂਚ ਕੀਤਾ ਗਿਆ ਹੈ, ਜਿਸਦਾ ਉਦੇਸ਼ ਪਰਸਨਲ ਲੋਨ , ਫਿਕਸਡ ਡਿਪਾਜ਼ਿਟ ਅਤੇ ਕ੍ਰੈਡਿਟ ਕਾਰਡਾਂ ਵਿੱਚ ਸੁਵਿਧਾਜਨਕ, ਵਿਆਪਕ ਨਿੱਜੀ ਫਾਇਨੈਂਸ ਸਮਾਧਾਨ ਪੇਸ਼ ਕਰਨਾ ਹੈ।
ਅਵਨੀਸ਼ ਖੋਸਲਾ, ਸੀਐਮਓ, ਵੀ ਨੇ ਕਿਹਾ, “ਵੀ ਵਿਖੇ, ਅਸੀਂ ਡਿਜੀਟਲ ਸਮਾਧਾਨਾਂ ਰਾਹੀਂ ਆਪਣੇ ਗਾਹਕਾਂ ਦੇ ਜੀਵਨ ਵਿੱਚ ਵਧੇਰੇ ਸਹੂਲਤਾਂ ਲਿਆਉਣ ਲਈ ਵਚਨਬੱਧ ਹਾਂ। ਵੀ ਫਾਇਨੈਂਸ ਦੇ ਨਾਲ ਫਾਇਨੈਂਸ ਨੂੰ ਆਸਾਨ, ਤੇਜ਼ ਅਤੇ ਪਹੁੰਚਯੋਗ ਬਣਾ ਕੇ, ਅਸੀਂ ਗਾਹਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੇ ਵਿੱਤ ਦਾ ਨਿਯੰਤਰਣ ਲੈਣ ਦੇ ਯੋਗ ਬਣਾ ਰਹੇ ਹਾਂ। ਭਰੋਸੇਯੋਗ ਵਿੱਤੀ ਸੰਸਥਾਵਾਂ ਨਾਲ ਸਾਡੀਆਂ ਭਾਈਵਾਲੀ ਇਹ ਯਕੀਨੀ ਬਣਾਉਂਦੀ ਹੈ ਕਿ ਹਰ ਗਾਹਕ ਨੂੰ ਓਹਨਾ ਦੀਆਂ ਜ਼ਰੂਰਤਾਂ ਦੇ ਅਨੁਸਾਰ ਸਹੀ ਉਤਪਾਦ ਮਿਲ ਸਕੇ। ਸਾਡਾ ਮੰਨਣਾ ਹੈ ਕਿ ਇਹ ਡਿਜੀਟਲ-ਪਹਿਲਾਂ ਅਤੇ ਕਾਗਜ਼ ਰਹਿਤ ਪਹੁੰਚ ਦੇ ਨਾਲ ਲੱਖਾਂ ਭਾਰਤੀ ਆਪਣੇ ਵਿੱਤ ਦਾ ਪ੍ਰਬੰਧਨ ਸਰਲਤਾ ਨਾਲ ਕਰਨ ਦੇ ਯੋਗ ਹੋਣਗੇ ।”
ਵੀ ਫਾਈਨੈਂਸ ਹੇਠ ਲਿਖੇ ਪਰਸਨਲ ਫਾਈਨੈਂਸ ਹੱਲ ਪੇਸ਼ ਕਰਦਾ ਹੈ:
ਪਰਸਨਲ ਲੋਨ : ਸਰਲ, ਤੇਜ਼ ਅਤੇ ਕੋਲੈਟਰਲ -ਮੁਕਤ
• ਵੀ ਫਾਈਨਾਂਸ ਨੇ ਆਦਿਤਿਆ ਬਿਰਲਾ ਕੈਪੀਟਲ ਨਾਲ ਸਾਂਝੇਦਾਰੀ ਵਿੱਚ, ਗਾਹਕਾਂ ਲਈ ਨਿੱਜੀ ਕਰਜ਼ਿਆਂ ਤੱਕ ਪਹੁੰਚ ਅਤੇ ਸੁਰੱਖਿਆ ਨੂੰ ਆਸਾਨ ਬਣਾ ਦਿੱਤਾ ਹੈ।
• ਉਪਭੋਗਤਾ ਆਕਰਸ਼ਕ ਵਿਆਜ ਦਰਾਂ ( 10.99% ਪ੍ਰਤੀ ਸਾਲ ਤੋਂ ਸ਼ੁਰੂ ) 'ਤੇ 50,000 ਰੁਪਏ ਤੋਂ ਸ਼ੁਰੂ ਹੋਣ ਵਾਲੇ ਲੋਨ ਲਈ ਅਰਜ਼ੀ ਦੇ ਸਕਦੇ ਹਨ,
• ਪੂਰੀ ਪ੍ਰਕਿਰਿਆ ਡਿਜੀਟਲ ਅਤੇ ਕਾਗਜ਼ ਰਹਿਤ ਹੈ, ਘੱਟੋ-ਘੱਟ ਦਸਤਾਵੇਜ਼ਾਂ ਅਤੇ ਆਸਾਨ ਕੇਵਾਈਸੀ ਦੇ ਨਾਲ, ਉਪਭੋਗਤਾਵਾਂ ਆਪਣੀ ਜ਼ਰੂਰਤਾਂ ਦੇ ਅਨੁਸਾਰ ਛੇਤੀ ਤੋਂ ਛੇਤੀ ਲੋਨ ਮਿਲ ਜਾਂਦਾ ਹੈ।
ਫਿਕਸਡ ਡਿਪਾਜ਼ਿਟ: ਜ਼ੀਰੋ ਪੇਪਰਵਰਕ, ਤੁਰੰਤ ਬੁਕਿੰਗ
• ਫਿਨਟੈਕ ਸਟਾਰਟਅੱਪ- ਅਪਸਵਿੰਗ ਫਾਈਨੈਂਸ਼ੀਅਲ ਟੈਕਨਾਲੋਜੀਜ਼ ਨਾਲ ਰਣਨੀਤਕ ਗੱਠਜੋੜ ਦੇ ਵਿਚ , ਵੀ ਫਾਈਨੈਂਸ ਕਈ ਪ੍ਰਮੁੱਖ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਉੱਚ ਵਿਆਜ ਵਾਲੇ ਫਿਕਸਡ ਡਿਪਾਜ਼ਿਟ ਵਿਕਲਪ ਪੇਸ਼ ਕਰਦਾ ਹੈ
• ਗਾਹਕ 1,000 ਰੁਪਏ ਤੋਂ ਵੀ ਘੱਟ ਰਾਸ਼ੀ ਨਾਲ ਨਿਵੇਸ਼ ਸ਼ੁਰੂ ਕਰ ਸਕਦੇ ਹਨ ਅਤੇ 8.4% ਤੱਕ ਦਾ ਯਕੀਨੀ ਵਿਆਜ ਕਮਾ ਸਕਦੇ ਹਨ, ਅਤੇ ਇਹ ਸ਼ਾਰਟ-ਟਰਮ ਅਤੇ ਲਾਂਗ- ਟਰਮ ਦੇ ਲਈ ਸੰਪਤੀ ਬਣਾਉਣ ਲਈ ਆਦਰਸ਼ ਤਰੀਕਾ ਹੈ
• ਐਫਡੀਜ਼ ਨੂੰ ਡਿਪਾਜ਼ਿਟ ਇੰਸ਼ੋਰੈਂਸ ਅਤੇ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ (ਆਰਬੀਆਈ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ) ਦੇ ਅਧੀਨ ਪ੍ਰਤੀ ਬੈਂਕ 5 ਲੱਖ ਰੁਪਏ ਤੱਕ ਕਵਰ ਕੀਤਾ ਜਾਂਦਾ ਹੈ ।
ਕ੍ਰੈਡਿਟ ਕਾਰਡ: ਵਿਭਿੰਨ ਵਿਕਲਪ
• ਕ੍ਰੈਡਿਲੀਓ ਨਾਲ ਸਾਂਝੇਦਾਰੀ ਵਿੱਚ, ਵੀ ਫਾਈਨੈਂਸ ਗਾਹਕਾਂ ਲਈ ਐਸਬੀਆਈ, ਐਕਸਿਸ ਬੈਂਕ, ਐਚਡੀਐਫਸੀ, ਆਦਿ ਵਰਗੇ ਪ੍ਰਮੁੱਖ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਕ੍ਰੈਡਿਟ ਕਾਰਡਾਂ ਦੀ ਇੱਕ ਸ਼੍ਰੇਣੀ ਦੀ ਪੜਚੋਲ ਕਰਨ ਅਤੇ ਅਪਲਾਈ ਕਰਨ ਨੂੰ ਆਸਾਨ ਬਣਾਉਂਦਾ ਹੈ।
• ਇਹ ਪਲੇਟਫਾਰਮ ਐਫਡੀ-ਅਧਾਰਿਤ ਕ੍ਰੈਡਿਟ ਕਾਰਡ ਵੀ ਪ੍ਰਦਾਨ ਕਰਦਾ ਹੈ, ਜਿਸ ਨਾਲ ਉਹ ਉਪਭੋਗਤਾ ਵੀ ਕ੍ਰੇਡਿਟ ਕਾਰਡ ਲੈ ਸਕਦੇ ਹਨ ਅਤੇ ਆਪਣਾ ਕ੍ਰੈਡਿਟ ਪ੍ਰੋਫਾਈਲ ਬਣਾ ਸਕਦੇ ਹਨ , ਜਿਨ੍ਹਾਂ ਦੀ ਕੋਈ ਕ੍ਰੇਡਿਟ ਹਿਸਟਰੀ ਨਹੀਂ ਹੈ ।
• ਗਾਹਕ ਕਾਗਜ਼ੀ ਕਾਰਵਾਈ ਤੋਂ ਬਿਨਾ ਜਾਂ ਪ੍ਰਕਿਰਿਆ ਨਾਲ ਰਵਾਇਤੀ ਤੌਰ 'ਤੇ ਜੁੜੀਆਂ ਮੁਸ਼ਕਿਲਾਂ ਤੋਂ ਬਿਨਾਂ ਕ੍ਰੈਡਿਟ ਕਾਰਡ ਲੈ ਸਕਦੇ ਹਨ, ਅਤੇ ਕੈਸ਼ਬੈਕ, ਡਿਸਕਾਉਂਟ , ਰਿਵਾਰ੍ਡ ਪੋਆਇੰਟਸ , ਅਤੇ EMI ਵਿਕਲਪਾਂ ਵਰਗੇ ਲਾਭ ਲੈ ਸਕਦੇ ਹਨ ।
ਵੀ ਫਾਈਨੈਂਸ ਹੁਣ ਵੀ ਐਪ 'ਤੇ ਲਾਈਵ ਹੋ ਚੁਕਿਆ ਹੈ, ਜੋ ਦੇਸ਼ ਭਰ ਦੇ ਸਾਰੇ ਗਾਹਕਾਂ ਲਈ ਇੱਕ ਸੁਰੱਖਿਅਤ, ਆਸਾਨ ਅਤੇ ਏਕੀਕ੍ਰਿਤ ਅਨੁਭਵ ਦੀ ਪੇਸ਼ਕਸ਼ ਕਰਦਾ ਹੈ। ਗਾਹਕ ਗੂਗਲ ਪਲੇ ਸਟੋਰ ਜਾਂ ਐੱਪਲ ਐਪ ਸਟੋਰ ਤੋਂ ਵੀ ਐਪ ਡਾਊਨਲੋਡ ਕਰ ਸਕਦੇ ਹਨ।