ਚੰਡੀਗੜ੍ਹ/ਲੁਧਿਆਣਾ, 23 ਅਗਸਤ, 2025 (ਨਿਊਜ਼ ਟੀਮ): ਭਾਰਤ ਦੇ ਮੋਹਰੀ ਦੂਰ-ਸੰਚਾਰ ਸੇਵਾ ਪ੍ਰਦਾਤਾ ਵੀ ਨੇ ਐਕਸਕਲੁਜ਼ਿਵ ਰੂਪ ਤਂਬ ਵੀ ਐਪ ਵਿੱਚ ਵੀ ਗੇਮਜ਼ ’ਤੇ ਗੈਲੇਕਸੀ ਸ਼ੂਟਰਜ਼ ਦੇ ਫ੍ਰੀਡਮ ਫੈਸਟ ਐਡੀਸ਼ਨ ਦਾ ਲਾਂਚ ਕੀਤਾ ਹੈ। ਇਹ ਸਪੈਸ਼ਲ ਐਡੀਸ਼ਨ 31 ਅਗਸਤ ਤੱਕ ਐਪ ’ਤੇ ਲਾਈਵ ਰਹੇਗਾ, ਜਿੱਥੇ ਉਪਭੋਗਤਾ ਗੇਮਿੰਗ, ਇੰਟਰਟੇਨਮੈਂਟ ਅਤੇ ਐਕਸਕਲੁਜ਼ਿਵ ਰਿਵਾਰਡਸ ਦੇ ਦਿਲਚਸਪ ਸੁਮੇਲ ਦਾ ਆਨੰਦ ਮਾਣ ਸਕਦੇ ਹਨ।
ਇਹ ਐਲਾਨ ਅਜਿਹੇ ਸਮੇਂ ਵਿੱਚ ਕੀਤਾ ਗਿਆ ਸੀ ਜਦੋਂ ਭਾਰਤ ਦਾ ਮੋਬਾਈਲ ਗੇਮਿੰਗ ਮਾਰਕੀਟ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਇੱਕ ਅਨੁਮਾਨ ਦੇ ਮੁਤਾਬਿਕ ਇਹ ਮਾਰਕੀਟ 2025 ਤੱਕ 7.5-8.75 ਬਿਲੀਅਨ ਡਾਲਰ ਦੇ ਆਂਕੜੇ ਤੱਕ ਪਹੁੰਚ ਜਾਵੇਗਾ। ਸ਼ੂਟਰ ਗੇਮਜ਼ ਸਭ ਤੋ ਮਸ਼ਹੂਰ ਸ਼੍ਰੇਣੀਆਂ ਵਿੱਚ ਸ਼ਾਮਿਲ ਹਨ, ਅਜਿਹੇ ਵਿੱਚ ਵੀ ਐਪ ’ਤੇ ਇਸ ਟਾਈਟਲ ਨੂੰ ਸ਼ਾਮਿਲ ਕਰਨਾ ਗਾਹਕਾਂ ਨੂੰ ਬਿਹਤਰ ਅਨੁਭਵ ਅਤੇ ਬਿਹਤਰ ਮਨੋਰੰਜਨ ਪ੍ਰਦਾਨ ਕਰਨ ਦੀ ਵੀ ਦੀ ਡਿਜੀਟਲ ਪੇਸ਼ਕਸ਼ ਦੀ ਪੁਸ਼ਟੀ ਕਰਦਾ ਹੈ।
ਗੈਲੇਕਸੀ ਸ਼ੂਟਰਜ਼ ਫ੍ਰੀਡਮ ਫੈਸਟ ਦੇ ਤਹਿਤ ਗਾਹਕਾਂ ਨੂੰ ਮਾਤਰ 1 ਰੁਪਏ ਵਿੱਚ 4999 ਦਾ ਸਲਾਨਾ ਰੀਚਾਰਜ ਜਿੱਤਣ ਦਾ ਮੌਕਾ ਮਿਲੇਗਾ, ਜਿਸ ਵਿੱਚ ਵੀ ਮੁਵੀਜ਼ ਐਂਡ ਟੀਵੀ ਸੁੱਪਰ ਸਬਸਕਿ੍ਰਪਸ਼ਨ ਦੇ ਤਹਿਤ ਐਮਜ਼ਾਨ ਪ੍ਰਾਈਮ ਵੀਡੀਓ ਅਤੇ 19 ਤੱਕ ਓਟੀਟੀ ਪਲੇਟਫਾਰਮ ਜਿਵੇਂ ਸੋਨੀ ਲਿਵ, ਜ਼ੀ 5 ਲਾਇਸੰਗੇਟ ਪਲੇ, ਫੈਨ ਕੋਡ ਆਦਿ ਦਾ ਐਕਸੈੱਸ ਅਤੇ ਇੱਕ ਸਾਲ ਦੇ ਲਈ ਰੋਜ਼ਾਨਾ 2 ਜੀਬੀ ਤੱਕ ਡੇਟਾ ਸ਼ਾਮਿਲ ਹੈ। ਹੋਰ ਰਿਵਾਰਡਜ਼ ਵਿੱਚ 1 ਰੁਪਏ ਵਿੱਚ ਵੀ ਮੁਵੀਜ਼ ਐਂਡ ਟੀਵੀ ਸੁੱਪਰ ਸਬਸਕਿ੍ਰਪਸ਼ਨ ਸ਼ਾਮਿਲ ਹੈ, ਜਿਸਦੇ ਤਹਿਤ ਗਾਹਕ 19 ਓਟੀਟੀ ਪਲੇਟਫਾਰਮ, 10 ਜੀਬੀ ਡੇਟਾ, ਅਤੇ 1 ਰੁਪਏ ਵਿੱਚ 28 ਦਿਨ ਦੀ ਵੈਲਿਡੀਟੀ ਦੇ ਨਾਲ 50 ਜੀਬੀ ਡੇਟਾ ਪੈਕ ਅਤੇ 50 ਦਾ ਗਿਫਟ ਵਾਉਚਰ ਪ੍ਰਾਪਤ ਕਰ ਸਕਦੇ ਹਨ।
ਇਸ ਵਿੱਚ ਭਾਗ ਲੈਣ ਲਈ ਗਾਹਕਾਂ ਨੂੰ ਵੀ ਐਪ ’ਤੇ ਲਾਗ ਇੰਨ ਕਰਨਾ ਹੋਵੇਗਾ, ਇਸਤੋਂ ਬਾਅਦ ਉਹ ਵੀ ਗੇਮਜ਼ ਐਕਸੈੱਸ ਕਰ ਰੋਜ਼ਾਨਾ ਖੇਡਦੇ ਹੋਏ ਜੈਜ਼ ਕੁਲੈਕਟ ਕਰ ਸਕਦੇ ਹਨ। ਇਸ ਤਰ੍ਹਾਂ ਕੁਲੈਕਟ ਕੀਤੇ ਜੈਮਜ਼ ਦੇ ਆਧਾਰ ’ਤੇ ਉਹ ਜਿੱਤ ਸਕਦੇ ਹਨ:
- 1 ਰੁਪਏ ਵਿੱਚ 4999 ਦਾ ਸਲਾਨਾ ਰੀਚਾਰਜ ਪੈਕ
- 1 ਰੁਪਏ ਵਿੱਚ 50 ਜੀਬੀ ਡੇਟਾ ਪੈਕ
- 1 ਰੁਪਏ ਵਿੱਚ ਵੀ ਮੁਵੀਜ਼ ਐਂਡ ਟੀਵੀ ਸੁੱਪਰ ਸਬਸਕਿ੍ਰਪਸ਼ਨ ਜਿਸ ਵਿੱਚ ਸ਼ਾਮਿਲ ਹੈ 10 ਜੀਬੀ ਡੇਟਾ ਅਤੇ ਜ਼ੀ 5 ਅਤੇ ਸੋਨੀ ਲਿਵ ਸਮੇਤ 19 ਓਟੀਟੀ ਪਲੇਟਫਾਰਮ ਦਾ ਐਕਸੈੱਸ
- 50 ਦੇ ਗਿਫਟ ਵਾਉਚਰਜ਼
ਕਾਂਟੈਸਟ ਰੋਜ਼ਾਨਾ ਰੋਜ਼ਾਨਾ ਰੀਸੈੱਟ ਹੁੰਦਾ ਹੈ, ਜਿਸ ਨਾਲ ਗਾਹਕਾਂ ਨੂੰ ਖੇਡਣ ਦੇ ਕਈ ਮੌਕੇ ਮਿਲਦੇ ਹਨ ਅਤੇ ਉਹ ਆਪਣੇ ਜਿੱਤਣ ਦੀ ਸੰਭਾਵਨਾ ਵਧਾ ਸਕਦੇ ਹਨ। ਗੈਲੇਕਸੀ ਸ਼ੂਟਰਜ਼ ਦੇ ਨਾਲ ਹੋਰ ਦਿਲਚਸਪ ਗੇਮਜ਼ ਜਿਵੇਂ ਫਰੂਟ ਮਰਜ, ਆਰਚਰੀ, ਬਬਲ ਸ਼ੂਟਰ, ਸੋਲਿਟੇਅਰ ਪ੍ਰੋ, ਕਿ੍ਰਕੇਟ ਬੈਸ਼, ਕਵਿੱਕ ਕੈਰਮ, ਵਰਡ ਗੇਮ, ਕੈਨਨ ਬਲਾਸਟ ਅਤੇ ਸਟੈਕ ਬਾਉਂਸ ਵੀ ਵੀ ਗੇਮਜ਼ ’ਤੇ ਉਪਲਬੱਧ ਹਨ।
ਜੇਤੂਆਂ ਦਾ ਐਲਾਨ ਵੀ ਐਪ ’ਤੇ ਕੀਤਾ ਜਾਵੇਗਾ, ਉਨ੍ਹਾਂ ਨੂੰ ਆਪਣੇ ਰਿਵਾਰਡਜ਼ ਕਲੇਮ ਕਰਨ ਲਈ ਲਿੰਕ ਦੇ ਨਾਲ ਇੱਕ ਐੱਸ.ਐੱਮ.ਐੱਸ ਵੀ ਮਿਲੇਗਾ। ਵੀ ਗੇਮਜ਼ ਵੱਖ-ਵੱਖ ਸ਼੍ਰੇਣੀਆਂ ਜਿਵੇਂ ਐਕਸ਼ਨ, ਆਰਕੇਡ, ਪਜ਼ਲ ਅਤੇ ਸਟੈ੍ਰਟੇਜੀ ਵਿੱਚ ਕੈਜੂਅਲ ਅਤੇ ਪ੍ਰੀਮੀਅਮ ਗੇਮਜ਼ ਦੀ ਵਿਆਪਕ ਰੇਂਜ ਵੀ ਪੇਸ਼ ਕਰਦਾ ਹੈ। ਗੈਲੇਕਸੀ ਸ਼ੂਟਰਜ਼ ਫ੍ਰੀਡਮ ਫੈਸਟ ਦੇ ਨਾਲ ਵੀ ਗਾਹਕਾਂ ਨੂੰ ਆਧੁਨਿਕ ਕੰਟੈਂਟ ਅਤੇ ਰਿਵਾਰਡਜ਼ ਦੇ ਨਾਲ ਬਿਹਤਰੀਨ ਅਨੁਭਵ ਪ੍ਰਦਾਨ ਕਰਨਾ ਜਾਰੀ ਰੱਖਿਆ ਹੋਇਆ ਹੈ।