ਚੰਡੀਗੜ੍ਹ/ਲੁਧਿਆਣਾ, 23 ਅਗਸਤ 2025 (ਨਿਊਜ਼ ਟੀਮ): ਲਾਗਤ-ਪ੍ਰਭਾਵਸ਼ਾਲੀ ਡੇਟਾ ਯੋਜਨਾਵਾਂ ਅਤੇ ਕੰਟੇਂਟ ਦੀ ਆਸਾਨ ਉਪਲਬੱਧਤਾ ਦੇ ਕਾਰਨ ਭਾਰਤ ਵਿੱਚ ਓਟੀਟੀ ਦੇਖਣ ਵਾਲੇ ਦਰਸ਼ਕ ਤੇਜੀ ਨਾਲ ਵੱਧ ਰਹੇ ਹਨ । ਉਦਯੋਗ ਜਗਤ ਦੇ ਅਨੁਮਾਨਾਂ ਦੇ ਅਨੁਸਾਰ, 2025 ਵਿੱਚ ਭਾਰਤ ਵਿੱਚ 547 ਮਿਲੀਅਨ ਤੋਂ ਵੱਧ OTT ਉਪਭੋਗਤਾ ਹਨ, ਜਿਨ੍ਹਾਂ ਵਿੱਚੋਂ ਲਗਭਗ 400-447 ਮਿਲੀਅਨ ਦਰਸ਼ਕ ਫ੍ਰੀ , ਐਡ -ਸਪੋਰਟਡ ਪਲੇਟਫਾਰਮਾਂ 'ਤੇ ਕੰਟੇਂਟ ਵੇਖਦੇ ਹਨ ।
ਤੇਜੀ ਨਾਲ ਵੱਧ ਰਹੇ ਇਹਨਾਂ ਦਰਸ਼ਕਾਂ ਦੀ ਜਰੂਰਤ ਨੂੰ ਧਿਆਨ ਵਿਚ ਰੱਖਦੇ ਹੋਏ, ਭਾਰਤ ਦੀ ਮੋਹਰੀ ਟੈਲੀਕਾਮ ਕੰਪਨੀ ਵੀ ਨੇ ਅੱਜ ਦੇਸ਼ ਦੀ ਸਭ ਤੋਂ ਮਸ਼ਹੂਰ ਫ੍ਰੀ ਸਟ੍ਰੀਮਿੰਗ ਸੇਵਾ, ਐਮਾਜ਼ਾਨ ਐਮਐਕਸ ਪਲੇਅਰ ਨਾਲ ਰਣਨੀਤਕ ਭਾਈਵਾਲੀ ਨਾਲ ਵੀ ਮੂਵੀਜ਼ ਐਂਡ ਟੀਵੀ ਐਪ 'ਤੇ ਆਪਣੀ ਫ੍ਰੀ ਕੰਟੇਂਟ ਲਾਇਬ੍ਰੇਰੀ ਦੇ ਵਿਸਥਾਰ ਦਾ ਐਲਾਨ ਕੀਤਾ। ਇਹ ਸਾਂਝੇਦਾਰੀ ਬਿਨਾਂ ਕਿਸੇ ਵਾਧੂ ਲਾਗਤ ਦੇ ਵੀ ਦੇ ਉਪਭੋਗਤਾਵਾਂ ਦੇ ਲਈ ਉੱਚ ਗੁਣਵੱਤਾ ਦੇ ਐਂਟਰਟੇਨਮੈਂਟ ਨੂੰ ਹੋਰ ਵਧ ਦੇਵੇਗੀ ।
ਇਸ ਸਾਂਝੇਦਾਰੀ ਦੇ ਨਾਲ, ਵੀ ਮੂਵੀਜ਼ ਐਂਡ ਟੀਵੀ ਨੇ ਆਪਣੀ ਨੋ-ਕੋਸਟ ਕੰਟੇਂਟ ਲਾਇਬ੍ਰੇਰੀ ਦਾ ਵਿਸਤਾਰ ਕੀਤਾ ਹੈ , ਜਿਸ ਨਾਲ ਉਪਭੋਗਤਾ ਬਿਨਾਂ ਕਿਸੇ ਸਬਸਕ੍ਰਿਪਸ਼ਨ ਫੀਸ ਦੇ ਵਾਧੂ ਕੰਟੇਂਟ ਦਾ ਲਾਭ ਲੈ ਸਕਣ , ਇਸ ਤਰ੍ਹਾਂ ਵੀ ਦੇ ਵਿਆਪਕ ਯੂਜ਼ਰ ਬੇਸ ਲਈ ਮਨੋਰੰਜਨ ਤੱਕ ਪਹੁੰਚ ਆਸਾਨ ਹੋ ਜਾਵੇਗੀ । ਇਸ ਫ੍ਰੀ ਕੰਟੇਂਟ ਪੋਰਟਫੋਲੀਓ ਵਿੱਚ ਸ਼ਾਮਲ ਹਨ:
- ਐਮਾਜ਼ਾਨ ਐਮ ਐਕਸ ਪਲੇਅਰ ਦਾ ਫ੍ਰੀ ਐਕਸੈਸ
- 400 ਤੋਂ ਵੱਧ ਲਾਈਵ ਟੀਵੀ ਚੈਨਲ
- ਨਿਊਜ਼ ਸਟ੍ਰੀਮਿੰਗ
- Z5 ਓਰੀਜ਼ਨਲਸ ਦਾ ਪਹਿਲਾ ਐਪੀਸੋਡ ਬਿਲਕੁਲ ਫ੍ਰੀ , ਅਤੇ ਹੋਰ ਵੀ ਬਹੁਤ ਕੁਝ
ਪਿਛਲੇ ਸਾਲਾਂ ਦੌਰਾਨ, ਵੀ ਨੇ ਫ੍ਰੀਮੀਅਮ, ਪ੍ਰੀਮੀਅਮ, ਅਤੇ ਹਾਈਬ੍ਰਿਡ ਵੀਡੀਓ ਆਨ ਡਿਮਾਂਡ (HVoD) ਕੰਟੇਂਟ ਦੀ ਆਪਣੀ ਵਿਸ਼ਾਲ ਲਾਇਬ੍ਰੇਰੀ ਦੇ ਨਾਲ ਇੱਕ ਵਿਆਪਕ ਮਨੋਰੰਜਨ ਪੋਰਟਫੋਲੀਓ ਕਿਉਰੇਟ ਕੀਤਾ ਹੈ, ਜਿਸਨੂੰ ਹਰ ਕੈਟੇਗਰੀ ਦੇ ਦਰਸ਼ਕ ਦੀ ਪਸੰਦ ਨੂੰ ਧਿਆਨ ਵਿਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ।
ਐਮਾਜ਼ਾਨ ਐਮਐਕਸ ਪਲੇਅਰ ਭਾਰਤ ਦੀ ਮੋਹਰੀ ਫ੍ਰੀ , ਪ੍ਰੀਮੀਅਮ ਐਂਟਰਟੇਨਮੈਂਟ ਸਰਵਿਸ ਹੈ। ਇਸ ਸਾਂਝੇਦਾਰੀ ਰਾਹੀਂ, ਐਮਾਜ਼ਾਨ ਐਮਐਕਸ ਪਲੇਅਰ ਵੀ ਮੂਵੀਜ਼ ਐਂਡ ਟੀਵੀ 'ਤੇ ਪੁਰਸਕਾਰ ਜੇਤੂ ਵੈੱਬ ਸੀਰੀਜ਼, ਰਿਐਲਿਟੀ ਸ਼ੋਅਜ਼ , ਪ੍ਰਸਿੱਧ ਅੰਤਰਰਾਸ਼ਟਰੀ ਸ਼ੋਅ ਅਤੇ ਕਈ ਸ਼ੈਲੀਆਂ ਵਿੱਚ ਇੱਕ ਵਿਸ਼ਾਲ ਮੂਵੀ ਲਾਇਬ੍ਰੇਰੀ ਲਿਆਵੇਗਾ । ਓਰਿਜਨਲ ਕੰਟੇਂਟ 'ਤੇ ਜ਼ੋਰਦਾਰ ਧਿਆਨ ਕੇਂਦਰਿਤ ਕਰਦੇ ਹੋਏ, ਐਮਾਜ਼ਾਨ ਐਮਐਕਸ ਪਲੇਅਰ ਨੇ ਭਾਰਤ ਵਿੱਚ ਕੁਝ ਸਭ ਤੋਂ ਵੱਡੇ ਸ਼ੋਅ ਲਾਂਚ ਕੀਤੇ ਹਨ, ਜਿਸ ਵਿੱਚ ਆਸ਼ਰਮ, ਕੈਂਪਸ ਡਾਇਰੀਜ਼, ਜਮਨਾਪਾਰ, ਹਾਫ ਸੀਏ, ਭੌਕਾਲ, ਰਕਤਾਂਚਲ, ਦੇਹਤੀ ਲੜਕੇ, ਹੂ ਇਜ਼ ਯੂਅਰ ਗਾਇਨਾਕ, ਸਿਕਸਰ, ਹਿੱਪ ਹੌਪ ਇੰਡੀਆ, ਹੰਟਰ - ਟੂਟੇਗਾ ਨਹੀਂ ਤੋੜੇਗਾ ਅਤੇ ਹੋਰ ਬਹੁਤ ਕੁਝ ਸ਼ਾਮਲ ਹਨ। ਐਮਾਜ਼ਾਨ ਐਮਐਕਸ ਪਲੇਅਰ ਐਮਐਕਸ ਵਿਦੇਸੀ ਦੇ ਤਹਿਤ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਡੱਬ ਕੀਤੇ ਗਏ ਅੰਤਰਰਾਸ਼ਟਰੀ ਕੰਟੇਂਟ ਦੀ ਰਿੱਚ ਸਿਲੈਕਸ਼ਨ ਵੀ ਪੇਸ਼ ਕਰਦਾ ਹੈ, ਜਿਸ ਵਿੱਚ ਵਟਸ ਰਾਂਗ ਵਿਦ ਸੈਕਟਰੀ ਕਿਮ?, ਡੇਡ੍ਰੀਮਰ, ਮਾਈ ਗਰਲਫ੍ਰੈਂਡ ਇਜ਼ ਐਨ ਏਲੀਅਨ, ਗੋਲਡਨ ਬੁਆਏ ਵਰਗੇ ਪ੍ਰਸਿੱਧ ਸ਼ੋਅ ਸ਼ਾਮਲ ਹਨ।
ਵੀ ਮੂਵੀਜ਼ ਐਂਡ ਟੀਵੀ ਦਾ ਉਦੇਸ਼ ਉਪਭੋਗਤਾਵਾਂ ਦੇ ਲਈ ਕਈ ਓਟੀਟੀ ਪਲੇਟਫਾਰਮਾਂ ਦੀ ਸਬਸਕ੍ਰਿਪਸ਼ਨ ਦੇ ਝੰਝਟ ਨੂੰ ਦੂਰ ਕਰਨਾ ਹੈ ਤਾਂ ਕਿ ਉਹ ਇੱਕ ਯੂਨੀਫਾਈਡ ਸਬਸਕ੍ਰਿਪਸ਼ਨ ਦੇ ਤਹਿਤ ਇੱਕ ਸਿੰਗਲ ਐਪ 'ਤੇ ਆਪਣੇ ਪਸੰਦੀਦਾ ਕੰਟੇਂਟ ਦਾ ਆਨੰਦ ਲੈ ਸਕਣ । ਵੀ ਮੂਵੀਜ਼ ਐਂਡ ਟੀਵੀ ਦੀ ਪੇਡ ਸਬਸਕ੍ਰਿਪਸ਼ਨ ਵਾਲੇ ਵੀ ਉਪਭੋਗਤਾ ਆਪਣੀ ਪਸੰਦ ਦੇ ਪਲਾਨ ਦੇ ਆਧਾਰ 'ਤੇ 17 ਪ੍ਰਮੁੱਖ ਓਟੀਟੀ ਪਲੇਟਫਾਰਮਾਂ ਦੇ ਨਾਲ ਐਮਾਜ਼ਾਨ ਐਮਐਕਸ ਪਲੇਅਰ ਤੱਕ ਵੀ ਪਹੁੰਚ ਕਰ ਸਕਦੇ ਹਨ, ਜਿਨ੍ਹਾਂ ਵਿੱਚ ਜੀਓਹੌਟਸਟਾਰ, ਸੋਨੀ ਲਿਵ , ਜ਼ੀ 5, ਲਾਇਨਜ਼ਗੇਟ ਪਲੇ, ਸਨ ਨੇਕਸਟ , ਫੈਨਕੋਡ, ਮਨੋਰਮਾਮੈਕਸ, ਨਮਾਫਲਿਕਸ, ਕਲਿਕ ਅਤੇ ਹੋਰ ਸ਼ਾਮਲ ਹਨ। ਭਾਵੇਂ ਇਹ ਬਲਾਕਬਸਟਰ ਬਾਲੀਵੁੱਡ ਫਿਲਮਾਂ ਹੋਣ, ਖੇਤਰੀ ਸਿਨੇਮਾ ਹੋਵੇ, ਅੰਤਰਰਾਸ਼ਟਰੀ ਸੀਰੀਜ਼ ਹੋਣ, ਲਾਈਵ ਕ੍ਰਿਕਟ ਹੋਵੇ, ਕੇ-ਡਰਾਮਾ ਹੋਵੇ, ਜਾਂ ਐਨੀਮੇ, ਵੀ ਮੂਵੀਜ਼ ਐਂਡ ਟੀਵੀ ਭਾਰਤ ਦੇ ਵਿਭਿੰਨ ਅਤੇ ਡਿਜੀਟਲ-ਫਰਸਟ ਦਰਸ਼ਕਾਂ ਲਈ ਇੱਕ ਆਲ-ਇਨ-ਵਨ ਮਨੋਰੰਜਨ ਦਾ ਅਨੁਭਵ ਪ੍ਰਦਾਨ ਕਰਦਾ ਹੈ।
ਉਪਭੋਗਤਾ ਸਮਾਰਟ ਟੀਵੀ (ਐਂਡਰਾਇਡ/ਗੂਗਲ ਟੀਵੀ, ਐਮਾਜ਼ਾਨ ਫਾਇਰਸਟਿਕ, ਸੈਮਸੰਗ ਅਤੇ ਐਲਜੀ ਟੀਵੀ), ਸਮਾਰਟਫੋਨ (ਐਂਡਰਾਇਡ ਅਤੇ ਆਈਓਐਸ) ਅਤੇ ਵੈੱਬ ਬ੍ਰਾਊਜ਼ਰਾਂ ਸਮੇਤ ਡਿਵਾਈਸਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਵੀ ਮੂਵੀਜ਼ ਅਤੇ ਟੀਵੀ ਦਾ ਆਨੰਦ ਲੈ ਸਕਦੇ ਹਨ।