ਚੰਡੀਗੜ੍ਹ, 05 ਸਤੰਬਰ 2025 (ਨਿਊਜ਼ ਟੀਮ): ਮੰਚ ਤਿਆਰ ਹੈ ਅਤੇ ਰੌਸ਼ਨੀ ਭਾਰਤ ਦੀ ਅਗਲੀ ਪੀੜ੍ਹੀ ਦੇ ਹੁਨਰ ਚੈਂਪਿਅਨਾਂ ’ਤੇ ਕੇਂਦ੍ਰਿਤ ਹੋ ਚੁੱਕੀ ਹੈ ਕਿਉਂਕਿ ਇੰਡਿਆ ਸਕਿਲਜ਼ ਮੁਕਾਬਲਾ (ਆਈਐੱਸਸੀ) 2025 ਲਈ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੋ ਗਈ ਹੈ। ਇਹ ਦੇਸ਼ ਦਾ ਪ੍ਰਮੁੱਖ ਮੰਚ ਹੈ ਜੋ ਵੋਕੇਸ਼ਨਲ ਤਾਲੀਮ ਅਤੇ ਹੁਨਰ ਵਿਕਾਸ ਵਿਚ ਉਤਕ੍ਰਿਸ਼ਟਤਾ ਦਾ ਜਸ਼ਨ ਮਨਾਉਂਦਾ ਹੈ। ਹੁਨਰ ਵਿਕਾਸ ਅਤੇ ਉਦਮੀਤਾ ਮੰਤਰਾਲੇ, ਭਾਰਤ ਸਰਕਾਰ ਨੇ ਅੱਜ ਆਈਐੱਸਸੀ 2025 ਲਈ ਰਜਿਸਟ੍ਰੇਸ਼ਨ ਲਿੰਕ ਖੋਲ੍ਹ ਦਿੱਤਾ ਹੈ। ਮੁਕਾਬਲੇ ਵਿੱਚ ਕੁੱਲ 63 ਹੁਨਰ ਸ਼ਾਮਲ ਹੋਣਗੇ ਜਿਨ੍ਹਾਂ ਵਿੱਚ ਦੇਸ਼ ਦੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਭਾਗੀਦਾਰ ਹਿੱਸਾ ਲੈਣਗੇ। ਰਜਿਸਟ੍ਰੇਸ਼ਨ ਸਕਿਲ ਇੰਡਿਆ ਡਿਜ਼ਿਟਲ ਹੱਬ (ਐਸਆਈਡੀਐਚ) ਪੋਰਟਲ ਰਾਹੀਂ ਆਨਲਾਈਨ ਪੂਰੀ ਕੀਤੀ ਜਾ ਸਕਦੀ ਹੈ। ਰਜਿਸਟ੍ਰੇਸ਼ਨ ਪੂਰੀ ਕਰਨ ਦੀ ਆਖਰੀ ਤਾਰੀਖ 30 ਸਤੰਬਰ 2025 ਹੈ।
ਇਹ ਦੋ ਸਾਲਾਂ ਵਿੱਚ ਇੱਕ ਵਾਰ ਹੋਣ ਵਾਲੀ ਮੁਕਾਬਲਾ ਭਾਰਤ ਦੇ ਸਭ ਤੋਂ ਪ੍ਰਤਿਭਾਵਾਨ ਨੌਜਵਾਨਾਂ ਦੀ ਪਛਾਣ ਕਰਨ, ਉਨ੍ਹਾਂ ਨੂੰ ਸੰਭਾਲਣ ਅਤੇ ਸਨਮਾਨਿਤ ਕਰਨ ਲਈ ਬਣਾਇਆ ਗਿਆ ਹੈ, ਤਾਂ ਜੋ ਉਹ ਵਿਸ਼ਵ ਪੱਧਰੀ ਮੰਚਾਂ ’ਤੇ ਦੇਸ਼ ਦੀ ਨੁਮਾਇੰਦਗੀ ਕਰ ਸਕਣ, ਜਿਵੇਂ ਕਿ ਵਰਲਡ ਸਕਿਲਜ਼ ਮੁਕਾਬਲਾ (ਡਬਲਯੂਐੱਸਸੀ) 2026, ਜੋ ਕਿ ਦੁਨੀਆ ਭਰ ਦੇ ਨੌਜਵਾਨ ਪੇਸ਼ੇਵਰਾਂ ਲਈ ਸਭ ਤੋਂ ਵੱਡਾ ਅੰਤਰਰਾਸ਼ਟਰੀ ਹੁਨਰ ਮੁਕਾਬਲਾ ਹੈ। ਇਸ ਵਿਚ 60 ਤੋਂ ਵੱਧ ਹੁਨਰਾਂ ਵਿੱਚ ਨੌਜਵਾਨਾਂ ਦੀ ਕਾਬਲੀਅਤ ਅਤੇ ਨਿਪੁੰਨਤਾ ਦਾ ਪ੍ਰਦਰਸ਼ਨ ਹੁੰਦਾ ਹੈ। ਇਹ ਮੁਕਾਬਲਾ ਨੌਜਵਾਨਾਂ ਨੂੰ ਵੋਕੇਸ਼ਨਲ ਸਿੱਖਿਆ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨ ਅਤੇ ਅੱਜ ਦੀ ਅਰਥਵਿਵਸਥਾ ਵਿੱਚ ਨਿਪੁੰਨ ਕੰਮ ਦੀ ਮਹੱਤਤਾ ਨੂੰ ਮੰਨਤਾ ਦੇਣ ਦਾ ਉਦੇਸ਼ ਰੱਖਦਾ ਹੈ।
ਇਹ ਮੁਕਾਬਲਾ ਸਾਰੇ ਭਾਰਤੀ ਨਾਗਰਿਕਾਂ ਲਈ ਖੁੱਲ੍ਹਾ ਹੈ, ਜਿਸ ਵਿਚ ਭਾਗੀਦਾਰਾਂ ਨੂੰ ਖ਼ਾਸ ਉਮਰ ਮਾਪਦੰਡ ਪੂਰੇ ਕਰਨੇ ਲਾਜ਼ਮੀ ਹਨ। ਘੱਟੋ-ਘੱਟ ਉਮਰ 16 ਸਾਲ ਅਤੇ ਵੱਧ ਤੋਂ ਵੱਧ ਉਮਰ ਸੀਮਾ 25 ਸਾਲ ਹੈ। ਆਮ ਤੌਰ ’ਤੇ, ਭਾਗੀਦਾਰਾਂ ਦਾ ਜਨਮ 1 ਜਨਵਰੀ 2004 ਜਾਂ ਇਸ ਤੋਂ ਬਾਅਦ ਹੋਣਾ ਚਾਹੀਦਾ ਹੈ। ਕੁਝ ਉੱਚ ਤਕਨਾਲੋਜੀ ਹੁਨਰਾਂ ਲਈ, ਜਿਵੇਂ ਕਿ ਸਾਇਬਰ ਸੁਰੱਖਿਆ, ਮੈਕਾਟ੍ਰੋਨਿਕਸ, ਏਅਰਕ੍ਰਾਫਟ ਮੁਰੰਮਤ ਆਦਿ, ਭਾਗੀਦਾਰਾਂ ਦਾ ਜਨਮ 1 ਜਨਵਰੀ 2001 ਜਾਂ ਇਸ ਤੋਂ ਬਾਅਦ ਹੋਣਾ ਲਾਜ਼ਮੀ ਹੈ।
ਇੰਡਿਆ ਸਕਿਲਜ਼ 2025 ਇੱਕ ਸੁਚਾਰੂ ਅਤੇ ਬਹੁ-ਪੱਧਰੀ ਚੋਣ ਪ੍ਰਕਿਰਿਆ ਦਾ ਪਾਲਣ ਕਰਦਾ ਹੈ। ਹਰ ਭਾਗੀਦਾਰ ਸਿਰਫ਼ ਇੱਕ ਹੀ ਹੁਨਰ ਲਈ ਅਰਜ਼ੀ ਦੇ ਸਕਦਾ ਹੈ। ਮੁਕਾਬਲਾ ਮੁੱਖ ਤੌਰ ’ਤੇ ਦੋ ਟਰੈਕਾਂ ਵਿੱਚ ਵੰਡਿਆ ਗਿਆ ਹੈ। ਟਰੈਕ-੧ ਅਧੀਨ ਰਾਜ ਪੱਧਰ ਦੇ ਮੁਕਾਬਲੇ ਰਾਜ ਸਕਿਲ ਵਿਕਾਸ ਮਿਸ਼ਨਾਂ (ਐੱਸਐੱਸਡੀਐਮ) ਦੁਆਰਾ ਕਰਵਾਏ ਜਾਣਗੇ, ਜਦੋਂਕਿ ਟਰੈਕ-੨ ਦਾ ਆਯੋਜਨ ਸੈਕਟਰ ਸਕਿਲ ਕੌਂਸਲਾਂ (ਐੱਸਐੱਸਸੀ) ਦੁਆਰਾ ਉਹਨਾਂ ਹੁਨਰਾਂ ਲਈ ਕੀਤਾ ਜਾਵੇਗਾ ਜਿਹੜੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਨਹੀਂ ਚੁਣੇ ਗਏ। ਦੋਵੇਂ ਟਰੈਕ ਰੀਜਨਲ ਸਕਿਲ ਮੁਕਾਬਲਿਆਂ (ਆਰਐੱਸਸੀ) ਵਿੱਚ ਮਿਲਣਗੇ, ਜਿਨ੍ਹਾਂ ਤੋਂ ਬਾਅਦ ਬੂਟ ਕੈਂਪ ਅਤੇ ਅੰਤਿਮ ਰਾਸ਼ਟਰੀ ਮੁਕਾਬਲਾ ਹੋਵੇਗਾ। ਮੁਕਾਬਲੇ ਵਿੱਚ ਵਿਅਕਤੀਗਤ ਅਤੇ ਟੀਮ-ਅਧਾਰਿਤ ਦੋਵੇਂ ਤਰ੍ਹਾਂ ਦੇ ਹੁਨਰ ਸ਼ਾਮਲ ਹੋਣਗੇ, ਜੋ ਵਰਲਡ ਸਕਿਲਜ਼ ਇੰਟਰਨੈਸ਼ਨਲ ਦੁਆਰਾ ਨਿਰਧਾਰਿਤ ਸ਼੍ਰੇਣੀਆਂ ਨਾਲ ਗਹਿਰਾਈ ਨਾਲ ਜੁੜੇ ਹੋਏ ਹਨ।
ਰੀਜਨਲ ਮੁਕਾਬਲੇ ਦੇਸ਼ ਦੇ ਪੰਜ ਖੇਤਰਾਂ—ਉੱਤਰ, ਦੱਖਣ, ਪੂਰਬ, ਪੱਛਮ ਅਤੇ ਉੱਤਰੀ-ਪੂਰਬ—ਵਿੱਚ ਕਰਵਾਏ ਜਾਣਗੇ, ਜਦੋਂਕਿ ਅੰਤਿਮ ਇੰਡਿਆ ਸਕਿਲਜ਼ ਰਾਸ਼ਟਰੀ ਮੁਕਾਬਲਾ ਕੇਂਦਰੀ ਤੌਰ ’ਤੇ ਹੁਨਰ ਵਿਕਾਸ ਅਤੇ ਉਦਮੀਤਾ ਮੰਤਰਾਲੇ (ਐੱਮਐੱਸਡੀਈ) ਦੁਆਰਾ ਆਯੋਜਿਤ ਕੀਤਾ ਜਾਵੇਗਾ। ਰਾਸ਼ਟਰੀ ਮੁਕਾਬਲੇ ਦੇ ਵਿਜੇਤਾਵਾਂ ਨੂੰ ਵਿਸ਼ਵ ਸਕਿਲਜ਼ ਮੁਕਾਬਲਾ 2026 ਅਤੇ ਹੋਰ ਅੰਤਰਰਾਸ਼ਟਰੀ ਮੰਚਾਂ ’ਤੇ ਭਾਰਤ ਦੀ ਨੁਮਾਇੰਦਗੀ ਲਈ ਵਿਸ਼ਾਲ ਤਾਲੀਮ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਵੇਗਾ।
ਹੋਰ ਵੇਰਵਿਆਂ ਲਈ ਵੇਖੋ— www.skillindiadigital.gov.in
ਰਜਿਸਟ੍ਰੇਸ਼ਨ ਲਿੰਕ-
https://www.skillindiadigital.gov.in/account/register?returnUrl=%2Findia-skills-2025&utm_source=BannerClicks&utm_medium=Web&utm_campaign=IndiaSkills