ਚੰਡੀਗੜ੍ਹ/ਲੁਧਿਆਣਾ, 03 ਨਵੰਬਰ, 2025 (ਨਿਊਜ਼ ਟੀਮ): ਫਰਾਂਸੀਸੀ ਕਾਰ ਨਿਰਮਾਤਾ ਰੇਨੋ ਸਮੂਹ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ, ਰੇਨੋ ਇੰਡੀਆ ਨੇ ਅੱਜ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਕਿ ਉਸਦੀ ਬਹੁਤ ਦੇਰ ਤੋਂ ਉਡੀਕੀ ਜਾ ਰਹੀ ਨਵੀਂ ਐਸਯੂਵੀ ਆਈਕਾਨਿਕ ਬ੍ਰਾਂਡ - ਡਸਟਰ ਦੀ ਸ਼ਾਨਦਾਰ ਵਿਰਾਸਤ ਨੂੰ ਬਹੁਤ ਹੀ ਮਾਣ ਨਾਲ ਅੱਗੇ ਵਧਾਏਗੀ।
2012 ਵਿੱਚ ਭਾਰਤ ਵਿੱਚ ਮੂਲ ਰੂਪ ਵਿੱਚ ਲਾਂਚ ਕੀਤੀ ਗਈ, ਰੇਨੋ ਡਸਟਰ ਨੇ ਐਸਯੂਵੀ ਲੈਂਡਸਕੇਪ ਨੂੰ ਇੱਕ ਨਵੀਂ ਪਰਿਭਾਸ਼ਾ ਦਿੱਤੀ ਹੈ ਅਤੇ ਇੱਕ ਅਜਿਹੇ ਸੈਗਮੇਂਟ ਦੀ ਅਗਵਾਈ ਕੀਤੀ ਜੋ ਅੱਜ ਯਾਤਰੀ ਵਾਹਨ ਬਾਜ਼ਾਰ ਦਾ ਲਗਭਗ ਇੱਕ ਚੌਥਾਈ ਹਿੱਸਾ ਰੱਖਦਾ ਹੈ। ਡਸਟਰ ਭਾਰਤ ਵਿੱਚ ਬ੍ਰਾਂਡ ਦੇ ਅੰਤਰਰਾਸ਼ਟਰੀ ਗੇਮ ਪਲਾਨ 2027 ਦੇ ਤਹਿਤ ਲਾਂਚ ਕੀਤਾ ਜਾਣ ਵਾਲਾ ਪਹਿਲਾ ਉਤਪਾਦ ਵੀ ਹੋਣ ਜਾ ਰਿਹਾ ਹੈ। ਇਹ ਕਾਰ ਰੇਨੋ ਕੰਪਨੀ ਦੀ ਭਾਰਤ-ਕੇਂਦ੍ਰਿਤ ਪਰਿਵਰਤਨ ਰਣਨੀਤੀ- 'renault. rethink' ਦਾ ਇੱਕ ਮੁੱਖ ਥੰਮ੍ਹ ਹੈ।
ਇਸ ਮੌਕੇ 'ਤੇ ਬੋਲਦੇ ਹੋਏ, ਰੇਨੋ ਗਰੁੱਪ ਇੰਡੀਆ ਦੇ ਸੀਈਓ, ਸਟੀਫਨ ਡੇਬਲੇਜ਼ ਨੇ ਕਿਹਾ, "ਰੇਨੋ ਡਸਟਰ ਸਿਰਫ਼ ਇੱਕ ਨਾਮ ਤੋਂ ਕਿਤੇ ਵੱਧ ਕੇ ਹੈ - ਇਹ ਇੱਕ ਸੱਚੀ ਦੰਤਕਥਾ (ਲੇਜੈਂਡ )ਹੈ। ਰੋਮਾਂਚ , ਭਰੋਸੇਯੋਗਤਾ ਅਤੇ ਨਵਾਚਰ ਦਾ ਪ੍ਰਤੀਕ, ਇਸਦੀ ਵਾਪਸੀ ਭਾਰਤੀ ਬਾਜ਼ਾਰ ਪ੍ਰਤੀ ਸਾਡੀ ਵਚਨਬੱਧਤਾ ਅਤੇ ਸਾਡੇ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਵਾਹਨ ਪੇਸ਼ ਕਰਨ ਦੀ ਸਾਡੀ ਇੱਛਾ ਨੂੰ ਦਰਸਾਉਂਦੀ ਹੈ। ਨਵੀਂ ਰੇਨੋ ਡਸਟਰ ਇੱਕ ਆਧੁਨਿਕ ਡਿਜ਼ਾਈਨ, ਉੱਨਤ ਤਕਨਾਲੋਜੀ ਅਤੇ ਬਿਹਤਰ ਪ੍ਰਦਰਸ਼ਨ ਨੂੰ ਅਪਣਾਉਂਦੇ ਹੋਏ ਆਪਣੀ ਪ੍ਰਤੀਕ ਵਿਰਾਸਤ 'ਤੇ ਨਿਰਭਰ ਕਰੇਗੀ।"
ਇਹ ਐਲਾਨ ਇੰਡਿਯਨ ਆਟੋਮੋਟਿਵ ਉਤਸ਼ਾਹੀ ਲੋਕਾਂ ਲਈ ਇੱਕ ਮਹੱਤਵਪੂਰਨ ਪਲ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਲੰਬੇ ਸਮੇਂ ਤੋਂ ਇਸ ਪਿਆਰੀ ਐਸਯੂਵੀ ਦੀ ਵਾਪਸੀ ਦੀ ਉਡੀਕ ਕਰ ਰਹੇ ਸਨ। ਵਿਸ਼ਵ ਪੱਧਰ 'ਤੇ ਲਗਭਗ 1.8 ਮਿਲੀਅਨ ਗਾਹਕਾਂ ਅਤੇ ਭਾਰਤ ਵਿੱਚ 200,000 ਤੋਂ ਵੱਧ ਸੰਤੁਸ਼ਟ ਮਾਲਕਾਂ ਦੇ ਨਾਲ, ਡਸਟਰ ਦੇ ਪ੍ਰਸ਼ੰਸਕਾਂ ਦੀ ਸੰਖਿਆ ਬਹੁਤ ਵੱਡੀ ਹੈ ਅਤੇ ਇਹ ਰੇਨੋ ਦੇ ਗਲੋਬਲ ਪੋਰਟਫੋਲੀਓ ਵਿੱਚ ਸਭ ਤੋਂ ਸਫਲ ਐਸਯੂਵੀ ਵਿੱਚੋਂ ਇੱਕ ਹੈ।
ਇਸ ਆਈਕਨ ਦਾ ਉਦਘਾਟਨ ਗਣਤੰਤਰ ਦਿਵਸ - 26 ਜਨਵਰੀ 2026 ਨੂੰ ਕੀਤਾ ਜਾਵੇਗਾ। ਉਦੋਂ ਤੱਕ, ਅੱਜ ਤੋਂ ਸ਼ੁਰੂ ਹੋ ਰਹੇ ਵੇਟਿੰਗ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਅਪਡੇਟ ਪ੍ਰਾਪਤ ਕਰੋ।
