ਚੰਡੀਗੜ੍ਹ/ਲੁਧਿਆਣਾ, ਨਵੰਬਰ 08, 2025 (ਨਿਊਜ਼ ਟੀਮ): ਭਾਰਤ ਦੇ ਪ੍ਰਮੁੱਖ ਚਾਹ ਬ੍ਰਾਂਡਾਂ ਵਿੱਚੋਂ ਇੱਕ, ਟਾਟਾ ਟੀ ਅਗਨੀ ਨੇ ਦੇਸ਼ ਦੀ ਪਹਿਲੀ ਵਾਧੂ ਊਰਜਾ ਦੇਣ ਵਾਲੀ ਚਾਹ - ਟਾਟਾ ਟੀ ਅਗਨੀ ਐਕਸਟਰਾ ਜੋਸ਼ ਲਾਂਚ ਕੀਤੀ । ਆਪਣੀ ਕਿਸਮ ਦੀ ਇੱਕ ਵਿਲੱਖਣ ਇਨੋਵੇਸ਼ਨ ਦੇ ਤਹਿਤ , ਚਾਹ ਵਿੱਚ ਕੁਦਰਤੀ ਕੈਫੀਨ ਮਿਲਾਇਆ ਗਿਆ ਹੈ, ਜਿਸ ਨਾਲ ਇੱਕ ਆਧੁਨਿਕ ਦੌੜ- ਭੱਜ ਵਾਲੇ ਲਾਈਫ ਸਟਾਈਲ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਵਾਧੂ ਊਰਜਾ ਮਿਲਦੀ ਹੈ । ਇਸ ਵਿਚ ਮਿਲਾਇਆ ਗਿਆ ਕੁਦਰਤੀ ਕੈਫੀਨ ਤਾਜ਼ਗੀ ਪ੍ਰਦਾਨ ਕਰਦਾ ਹੈ, ਹਰੇਕ ਕੱਪ ਇੱਕ ਐਕਟਿਵ ਦਿਨ ਲਈ ਸੰਪੂਰਨ ਵਿਕਲਪ ਬਣ ਜਾਂਦਾ ਹੈ। ਟਾਟਾ ਟੀ ਅਗਨੀ ਐਕਸਟਰਾ ਜੋਸ਼ ਦੇ ਲਾਂਚ ਦੇ ਨਾਲ, ਬ੍ਰਾਂਡ ਨੇ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ 'ਜੋਸ਼ ਜਗਾਏ ਹਰ ਰੋਜ਼' ਦੇ ਵਿਚਾਰ ਨੂੰ ਮਜਬੂਤੀ ਪ੍ਰਦਾਨ ਕਰਦੇ ਹੋਏ , ਇਸ ਚਾਹ ਨੂੰ ਐਕਸਟਰਾ ਜੋਸ਼ ਪ੍ਰਦਾਨ ਕਰਨ ਲਈ ਪੇਸ਼ ਕੀਤਾ ਹੈ ਜੋ ਤੇਜ਼-ਰਫ਼ਤਾਰ ਲਾਈਫ ਸਟਾਈਲ ਦੀਆਂ ਵਧ ਰਹੀਆਂ ਊਰਜਾ ਮੰਗਾਂ ਨੂੰ ਪੂਰਾ ਕਰਦੀ ਹੈ।
ਟਾਟਾ ਟੀ ਅਗਨੀ ਅਜਿਹੇ ਇਨੋਵੇਸ਼ਨ ਦੇ ਨਾਲ ਚਾਹ ਦੀ ਸ਼੍ਰੇਣੀ ਨੂੰ ਇੱਕ ਨਵਾਂ ਰੂਪ ਪ੍ਰਦਾਨ ਕਰ ਰਹੀ ਹੈ , ਜੋ ਸਿਰਫ਼ ਸੁਆਦ ਤੋਂ ਅੱਗੇ ਦੀ ਗੱਲ ਹੈ । ਟਾਟਾ ਟੀ ਅਗਨੀ ਐਕਸਟਰਾ ਜੋਸ਼ ਨੂੰ ਅੱਜ ਦੇ ਖਪਤਕਾਰਾਂ ਦੀਆਂ ਬਦਲ ਰਹੀਆਂ ਜੀਵਨ ਸ਼ੈਲੀ ਦੀਆਂ ਮੰਗਾਂ ਨੂੰ ਧਿਆਨ ਨਾਲ ਸਮਝਣ ਤੋਂ ਬਾਅਦ ਵਿਕਸਤ ਕੀਤਾ ਗਿਆ ਹੈ।
ਲਾਂਚ ਦੇ ਮੌਕੇ 'ਤੇ ਬ੍ਰਾਂਡ ਨੇ ਦੋ ਸੰਬੰਧਿਤ ਟੀਵੀਸੀ ਪੇਸ਼ ਕੀਤੇ ਹਨ ਜੋ ਰੋਜ਼ਾਨਾ ਦੀਆਂ ਸਥਿਤੀਆਂ ਨੂੰ ਦਰਸਾਉਂਦੇ ਹਨ ਜਿੱਥੇ ਲੋਕਾਂ ਨੂੰ ਵਾਧੂ ਜੋਸ਼ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ । ਪਹਿਲੇ ਟੀਵੀਸੀ ਇੱਕ ਮਾਂ ਨੂੰ ਦਿਖਾਇਆ ਗਿਆ ਹੈ ਜੋ ਦਿਨ ਭਰ ਦੇ ਕੰਮ ਤੋਂ ਬਾਅਦ ਥੱਕ ਜਾਂਦੀ ਹੈ ਜਦੋਂ ਉਸਦੀ ਧੀ ਉਸ ਤੋਂ 3D ਸਾਇੰਸ ਪ੍ਰੋਜੈਕਟ ਵਿੱਚ ਮਦਦ ਮੰਗਦੀ ਹੈ। ਪਹਿਲਾਂ ਤਾਂ ਉਹ ਬਹੁਤ ਪ੍ਰੇਸ਼ਾਨ ਹੋ ਜਾਂਦੀ ਹੈ , ਫੇਰ ਉਹ ਮਹਿਲਾ ਟਾਟਾ ਟੀ ਅਗਨੀ ਐਕਸਟਰਾ ਜੋਸ਼ ਨਾਲ ਆਪਣੇ ਆਪ ਨੂੰ ਤਰੋ-ਤਾਜ਼ਾ ਕਰ ਲੈਂਦੀ ਹੈ ਅਤੇ ਨਵੀਂ ਊਰਜਾ ਦੇ ਨਾਲ, ਉਹ ਆਪਣੀ ਧੀ ਨੂੰ ਰਿਕਾਰਡ ਸਮੇਂ ਵਿੱਚ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ।
ਦੂਜੇ ਟੀਵੀਸੀ ਵਿੱਚ, ਇੱਕ ਨੌਜਵਾਨ ਜੋੜਾ ਇੱਕ ਨਵੇਂ ਘਰ ਵਿੱਚ ਪ੍ਰਵੇਸ਼ ਕਰਦਾ ਹੈ। ਪਤੀ ਢੇਰ ਸਾਰਾ ਸਾਮਾਨ ਪਿੱਛੇ ਛੱਡ ਕੇ ਜਲਦੀ ਕੰਮ 'ਤੇ ਚਲਾ ਜਾਂਦਾ ਹੈ । ਟਾਟਾ ਟੀ ਅਗਨੀ ਦੇ ਐਕਸਟਰਾ ਜੋਸ਼ ਤੋਂ ਪ੍ਰੇਰਿਤ ਹੋ ਕੇ, ਪਤਨੀ ਪੂਰੇ ਘਰ ਇੱਕ ਅਦੁੱਤੀ ਊਰਜਾ ਭਰ ਦਿੰਦੀ ਹੈ। ਜਦੋਂ ਸ਼ਾਮ ਨੂੰ ਪਤੀ ਘਰ ਵਾਪਸ ਆਉਂਦਾ ਹੈ , ਅਤੇ ਘਰ ਨੂੰ ਨੂੰ ਸੁੰਦਰ ਢੰਗ ਨਾਲ ਸੈੱਟ ਕੀਤਾ ਹੋਇਆ ਦੇਖਦਾ ਹੈ - ਅਤੇ ਇਸ ਪਰਿਵਰਤਨ ਤੋਂ ਹੈਰਾਨ ਰਹਿ ਜਾਂਦਾ ਹੈ। ਫਿਲਮ ਦਰਸਾਉਂਦੀ ਹੈ ਕਿ ਕਿਵੇਂ ਕੁਦਰਤੀ ਕੈਫੀਨ ਦੇ ਨਾਲ ਟਾਟਾ ਟੀ ਅਗਨੀ ਐਕਸਟਰਾ ਜੋਸ਼ ਸਰਗਰਮ ਜੀਵਨ ਸ਼ੈਲੀ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਵਾਧੂ ਊਰਜਾ ਪ੍ਰਦਾਨ ਕਰਦੀ ਹੈ।
ਲਾਂਚ 'ਤੇ ਟਿੱਪਣੀ ਕਰਦੇ ਹੋਏ, ਸ਼੍ਰੀ ਪੁਨੀਤ ਦਾਸ, ਪ੍ਰਧਾਨ - ਪੈਕੇਜਡ ਬੇਵਰੇਜਿਜ਼, ਭਾਰਤ ਅਤੇ ਦੱਖਣੀ ਏਸ਼ੀਆ, ਟਾਟਾ ਕੰਜ਼ਿਊਮਰ ਪ੍ਰੋਡਕਟਸ, ਨੇ ਕਿਹਾ, "ਟਾਟਾ ਟੀ ਅਗਨੀ ਆਪਣੇ ਕੜਕ ਸੁਆਦ ਲਈ ਜਾਣੀ ਜਾਂਦੀ ਹੈ, ਅਤੇ ਟਾਟਾ ਟੀ ਅਗਨੀ ਐਕਸਟਰਾ ਜੋਸ਼ ਦੇ ਲਾਂਚ ਦੇ ਨਾਲ, ਬ੍ਰਾਂਡ ਨੇ ਅੱਜ ਦੀ ਵਿਅਸਤ ਜੀਵਨ ਸ਼ੈਲੀ ਵਿੱਚ ਵਾਧੂ ਊਰਜਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇੱਕ ਵਿਲੱਖਣ ਉਤਪਾਦ ਤਿਆਰ ਕੀਤਾ ਹੈ। ਇਹ ਵਿਲੱਖਣ ਨਵੀਨਤਾ - ਚਾਹ ਵਿੱਚ ਕੁਦਰਤੀ ਕੈਫੀਨ ਦਾ ਮੇਲ - ਦੇ ਨਾਲ ਉਪਭੋਗਤਾਵਾਂ ਲਈ ਇੱਕ ਵਿਲੱਖਣ ਚਾਹ ਦੀ ਪੇਸ਼ਕਸ਼ ਕੀਤੀ ਗਈ ਹੈ ਜੋ ਐਕਟਿਵ ਲਾਈਫ ਸਟਾਈਲ ਦੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਚਾਹ ਦੀ ਭੂਮਿਕਾ ਨੂੰ ਅਲਗ ਤਰੀਕੇ ਨਾਲ ਰੇਖਾਂਕਿਤ ਕਰਦੀ ਹੈ। ਟਾਟਾ ਟੀ ਅਗਨੀ ਐਕਸਟਰਾ ਜੋਸ਼ ਵਾਧੂ ਊਰਜਾ ਜ਼ਰੂਰਤਾਂ ਲਈ ਇੱਕ ਆਧੁਨਿਕ ਚਾਹ ਦੀ ਪੇਸ਼ਕਸ਼ ਹੈ, ਇੱਕ ਅਜਿਹੇ ਬ੍ਰਾਂਡ ਤੋਂ ਜੋ ਅੱਜ ਦੇ ਖਪਤਕਾਰਾਂ ਦੀਆਂ ਬਦਲ ਰਹੀਆਂ ਜ਼ਰੂਰਤਾਂ ਨੂੰ ਸਮਝਦਾ ਹੈ। ਸਾਨੂੰ ਉੱਤਰੀ ਭਾਰਤ ਦੇ ਚੋਣਵੇਂ ਬਾਜ਼ਾਰਾਂ ਵਿੱਚ ਕੁਦਰਤੀ ਕੈਫੀਨ ਯੁਕਤ ਟਾਟਾ ਟੀ ਅਗਨੀ ਐਕਸਟਰਾ ਜੋਸ਼ ਦਾ ਲਾਂਚ ਕਰਦੇ ਹੋਏ ਖੁਸ਼ੀ ਹੋ ਰਹੀ ਹੈ - ਇਸ ਖੇਤਰ ਜਿਸ ਵਿੱਚ ਕੜਕਦੀ ਚਾਹ ਪ੍ਰਤੀ ਬਹੁਤ ਡੂੰਘਾ ਪਿਆਰ ਹੈ।"
ਅਜ਼ਾਜ਼ੁਲ ਹੱਕ, ਗਰੁੱਪ ਚੀਫ਼ ਕ੍ਰਿਏਟਿਵ ਅਫਸਰ, ਕਰੀਏਟਿਵਲੈਂਡ ਏਸ਼ੀਆ ਨੇ ਅੱਗੇ ਕਿਹਾ, “ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਟਾਟਾ ਟੀ ਅਗਨੀ ਦੇ ਨਵੇਂ ਵੇਰੀਐਂਟ ਦੇ ਲਾਂਚ ਲਈ ਕੈਂਪੇਨ ਤਿਆਰ ਕਰਨਾ ,ਚਾਹ ਜੋ ਕੁਦਰਤੀ ਕੈਫੀਨ ਦੇ ਨਾਲ ਆਉਂਦੀ ਹੈ ਜੋ ਕਿ ਵਾਧੂ ਜੋਸ਼, ਵਾਧੂ ਊਰਜਾ ਪ੍ਰਦਾਨ ਕਰਦੀ ਹੈ। ਚਾਹ ਦੀ ਅਜਿਹੀ ਸ਼੍ਰੇਣੀ ਵਿੱਚ ਜਿਸ ਵਿਚ ਕਦੇ ਵੀ ਊਰਜਾ ਬਾਰੇ ਗੱਲ ਨਹੀਂ ਕੀਤੀ, ਇਸਨੂੰ ਪ੍ਰਦਰਸ਼ਿਤ ਕਰਨਾ ਇੱਕ ਦਿਲਚਸਪ ਰਚਨਾਤਮਕ ਚੁਣੌਤੀ ਸੀ। ਇਸ ਲਈ, ਅਸੀਂ ਘਰੇਲੂ ਮਹਿਲਾਵਾਂ ਨੂੰ ਸੁਪਰਵੂਮੈਨ ਵਜੋਂ ਪੇਸ਼ ਕਰਨ ਦੀ ਕਲਪਨਾ ਕੀਤੀ — ਜੋ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਸ਼ਾਨਦਾਰ ਜੋਸ਼ ਨਾਲ ਆਸਾਨੀ ਨਾਲ ਪ੍ਰਬੰਧਿਤ ਕਰਦੀ ਹੈ । ਸਾਡਾ ਮੰਨਣਾ ਸੀ ਕਿ ਇਹ ਪਹੁੰਚ ਨਾ ਸਿਰਫ਼ ਦ੍ਰਿਸ਼ਟੀਗਤ ਤੌਰ 'ਤੇ ਵਿਲੱਖਣ ਹੋਵੇਗੀ ਬਲਕਿ ਸਾਡੇ ਮੁੱਖ ਟਾਰਗੇਟਡ ਗਰੁੱਪ ਲਈ ਵੀ ਬਹੁਤ ਢੁਕਵੀਂ ਹੋਵੇਗੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਵਿਗਿਆਪਨ ਘਰੇਲੂ ਮਹਿਲਾਵਾਂ ਦੇ ਸਨਮਾਨ ਨਾਲ ਜੁੜੀ ਟਾਟਾ ਟੀ ਅਗਨੀ ਦੇ ਮੁੱਖ ਬ੍ਰਾਂਡ ਦੀ ਮੂਲ ਧਾਰਨ ਪ੍ਰਤੀ ਖਰਾ ਉਤਰਿਆ ਹੈ ।”
