ਚੰਡੀਗੜ੍ਹ/ਲੁਧਿਆਣਾ, 17 ਅਪ੍ਰੈਲ 2026 (ਨਿਊਜ਼ ਟੀਮ): ਬਿਰਲਾ ਸਟੂਡੀਓਜ਼ ਨੇ ਵੋਡਾਫੋਨ ਆਈਡੀਆ ਲਿਮਟਿਡ ਦੇ ਸਹਿਯੋਗ ਨਾਲ, ਅੱਜ ਅਪਣੀ ਤਰਾਂ ਦੇ ਪਹਿਲੇ ਮੋਬਾਈਲ-ਫਰਸਟ ਟੈਲੇਂਟ ਡਿਸਕਵਰੀ ਪਲੇਟਫਾਰਮ 'ਰੀਲ ਸੇ ਰੀਅਲ ਸਟਾਰ ਦੇ ਲਾਂਚ ਦਾ ਐਲਾਨ ਕੀਤਾ, ਜਿਸ ਨੂੰ ਭਾਰਤ ਦੇ ਮਨੋਰੰਜਨ ਉਦਯੋਗ ਵਿੱਚ ਪ੍ਰਵੇਸ਼ ਦੇ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।
ਟੈਲੇਂਟ ਨੂੰ ਪਛਾਨਣ ਅਤੇ ਲਾਂਚ ਕਰਨ ਦੇ ਦ੍ਰਿਸ਼ਟੀਕੋਣ ਨਾਲ, ਰੀਲ ਸੇ ਰੀਅਲ ਸਟਾਰ' ਭੂਗੋਲ, ਪਹੁੰਚ ਅਤੇ ਉਦਯੋਗਿਕ ਜਗਤ ਦੇ ਨਾਲ ਕਨੈਕਸ਼ਨ ਜਿਹੀਆਂ ਰਵਾਇਤੀ ਰੁਕਾਵਟਾਂ ਨੂੰ ਦੂਰ ਕਰਦਾ ਹੈ - ਅਤੇ ਹਰ ਉਸ ਵਿਅਕਤੀ ਲਈ ਸਿਨੇਮਾ ਦੇ ਦਰਵਾਜ਼ੇ ਖੋਲ੍ਹਦਾ ਹੈ ਜਿਸਦੇ ਕੋਲ ਸਮਾਰਟਫੋਨ ਹੈ ।
ਇਹ ਪ੍ਰਾਪਰਟੀ ਇੱਕ ਸਧਾਰਨ ਪਰ ਸ਼ਕਤੀਸ਼ਾਲੀ ਵਿਚਾਰ 'ਤੇ ਅਧਾਰਿਤ ਹੈ: ਪ੍ਰਤਿਭਾ ਕਿਤੋਂ ਵੀ ਆ ਸਕਦੀ ਹੈ, ਅਤੇ ਹਰ ਕਿਸੇ ਨੂੰ ਆਪਣੀ ਪ੍ਰਤਿਭਾ ਨੂੰ ਦਿਖਾਉਣ ਅਤੇ ਨਿਖ਼ਾਰਨ ਲਈ ਮੰਚ ਮਿਲਣਾ ਚਾਹੀਦਾ ਹੈ।
ਪਲੇਟਫਾਰਮ ਦੇ ਪਿੱਛੇ ਦੇ ਦ੍ਰਿਸ਼ਟੀਕੋਣ 'ਤੇ ਵਿਚਾਰ ਕਰਦੇ ਹੋਏ, ਬਿਰਲਾ ਸਟੂਡੀਓਜ਼ ਦੀ ਸੰਸਥਾਪਕ ਅਤੇ ਚੇਅਰਪਰਸਨ, ਅਨੰਨਿਆ ਬਿਰਲਾ ਨੇ ਕਿਹਾ: "ਪ੍ਰਤਿਭਾ ਨੂੰ ਹਮੇਸ਼ਾ ਉਹ ਮੌਕਾ ਨਹੀਂ ਮਿਲਦਾ ਜਿਸਦੀ ਉਹ ਹੱਕਦਾਰ ਹੈ - ਅਤੇ ਇਸ ਕਮੀ ਦੇ ਚਲਦੇ ਬਹੁਤ ਸਾਰੇ ਪ੍ਰਤਿਭਾਸ਼ਾਲੀ ਉਮੀਦਵਾਰ ਮਨਚਾਹੇ ਮੁਕਾਮ ਤੱਕ ਪਹੁੰਚ ਨਹੀਂ ਪਾਉਂਦੇ। ਅੱਜ ਡਿਜੀਟਲ ਇੰਫ੍ਰਾਸਟ੍ਰਕਚਰ ਦੀ ਵੱਧਦੀ ਪਹੁੰਚ, ਬਿਰਲਾ ਸਟੂਡੀਓਜ਼ ਦੇ ਰਚਨਾਤਮਕ ਵਿਜ਼ਿਨ , ਅਤੇ ਵੋਡਾਫੋਨ ਆਈਡੀਆ ਦੇ ਮਜ਼ਬੂਤ ਨੈਸ਼ਨਲ ਫੁੱਟਪ੍ਰਿੰਟ ਦੇ ਸੁਮੇਲ ਇਸ ਪਲੇਟਫਾਰਮ ਨੂੰ ਰਵਾਇਤੀ ਸੀਮਾਵਾਂ ਤੋਂ ਪਰੀ ਲੈ ਜਾਂਦਾ ਹੈ , ਸਾਡੇ ਕੋਲ ਵੱਡੇ ਪੈਮਾਨੇ 'ਤੇ ਪਹੁੰਚ ਬਣਾਉਣ ਦੀ ਸਮਰੱਥਾ ਹੈ। ਸਾਡੇ ਕੋਲ ਇਸ ਬਾਰੇ ਸੋਚਣ ਦਾ ਮੌਕਾ ਹੈ ਕਿ ਇੰਡਸਟਰੀ ਕਿਵੇਂ ਆਪਣੇ ਦਰਵਾਜ਼ੇ ਖੋਲ੍ਹਦੀ ਹੈ। 'ਰੀਲ ਸੇ ਰੀਅਲ ਸਟਾਰ' ਰਾਹੀਂ ਅਸੀਂ ਇੱਕ ਅਜਿਹਾ ਪਲੇਟਫਾਰਮ ਬਣਾਉਣਾ ਚਾਹੁੰਦੇ ਹਾਂ ਜਿਥੇ ਕਿਸੇ ਵੀ ਜਗ੍ਹਾ ਤੋਂ ਆਉਣ ਵਾਲੀ ਪ੍ਰਤਿਭਾ ਨੂੰ ਪਹਿਚਾਣਿਆ ਜਾਵੇ , ਅਤੇ ਓਹਨਾ ਨੂੰ ਮਿਲਣ ਵਾਲੇ ਮੌਕੇ ਸਿਰਫ ਹਾਲਾਤਾਂ ਦੁਆਰਾ ਸੀਮਿਤ ਨਾਂ ਰਹਿਣ। ਕਿਉਂਕਿ ਹਰ ਕਿਸੇ ਨੂੰ ਹੱਕ ਹੈ ਕਿ ਉਸਦੀ ਪ੍ਰਤਿਭਾ ਨੂੰ ਪਹਿਚਾਣਿਆ ਜਾਵੇ ਅਤੇ ਉਸ ਨੂੰ ਅੱਗੇ ਵਧਣ ਦਾ ਸਹੀ ਮੌਕਾ ਦਿੱਤਾ ਜਾਵੇ ।"
ਵੋਡਾਫੋਨ ਆਈਡੀਆ ਦੀ ਡਿਜੀਟਲ ਪਹੁੰਚ ਅਤੇ ਬਿਰਲਾ ਸਟੂਡੀਓਜ਼ ਦੇ ਰਚਨਾਤਮਕ ਅਤੇ ਸੱਭਿਆਚਾਰਕ ਦ੍ਰਿਸ਼ਟੀਕੋਣ ਦਾ ਲਾਭ ਉਠਾਉਂਦੇ ਹੋਏ, ਇਸ ਪਲੇਟਫਾਰਮ ਦਾ ਉਦੇਸ਼ ਭਾਰਤ ਦੀ ਸਭ ਤੋਂ ਪ੍ਰਮਾਣਿਕ ਅਤੇ ਵਿਭਿੰਨ ਅਦਾਕਾਰੀ ਪ੍ਰਤਿਭਾ ਨੂੰ ਪਛਾਣ ਕੇ ਅੱਗੇ ਲਿਆਉਣਾ ਹੈ, ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਯੋਗ ਪ੍ਰਤਿਭਾ ਨੂੰ ਮੁੱਖਧਾਰਾ ਦੇ ਐਂਟਰਟੇਨਮੈਂਟ ਜਗਤ ਨਾਲ ਜੋੜਨਾ ਹੈ।
ਇਸ ਮੌਕੇ 'ਤੇ ਵੋਡਾਫੋਨ ਆਈਡੀਆ ਦੇ ਸੀਈਓ, ਅਭਿਜੀਤ ਕਿਸ਼ੋਰ ਨੇ ਅੱਗੇ ਕਿਹਾ, “ ਜੇਕਰ ਅਵਸਰ ਪ੍ਰਦਾਨ ਕਰਨ ਦੀ ਗੱਲ ਕਰੀਏ ਤਾਂ ਕਨੈਕਟੀਵਿਟੀ ਸਭ ਤੋਂ ਵੱਧ ਜਰੂਰੀ ਹੁੰਦੀ ਹੈ । ‘ਰੀਲ ਸੇ ਰੀਅਲ ਸਟਾਰ’ ਦੇਸ਼ ਭਰ ਦੇ ਚਾਹਵਾਨ ਕਲਾਕਾਰਾਂ ਸਿੱਧਾ ਆਡੀਸ਼ਨ ਰੂਮ ਨਾਲ ਜੋੜ ਕੇ ਇੰਡਸਟਰੀ ਦੀਆਂ ਰਵਾਇਤੀ ਰੁਕਾਵਟਾਂ ਨੂੰ ਤੋੜਦਾ ਹੈ। ਸਾਡੇ ਮਜ਼ਬੂਤ ਨੈੱਟਵਰਕ, 200 ਮਿਲੀਅਨ ਤੋਂ ਵੱਧ ਉਪਭੋਗਤਾਵਾਂ ਦੀ ਵਿਸ਼ਾਲ ਡਿਜੀਟਲ ਪਹੁੰਚ ਅਤੇ ਬਿਰਲਾ ਸਟੂਡੀਓਜ਼ ਦੇ ਰਚਨਾਤਮਕ ਦ੍ਰਿਸ਼ਟੀਕੋਣ ਦਾ ਲਾਭ ਉਠਾਉਂਦੇ ਹੋਏ, ਅਸੀਂ ਭਾਰਤ ਭਰ ਵਿੱਚ ਪ੍ਰਤਿਭਾ ਖੋਜ ਦਾ ਲੋਕਤੰਤ੍ਰਿਕਰਣ ਕਰ ਰਹੇ ਹਾਂ। ਸਾਡਾ ਟੀਚਾ ਸਪਸ਼ਟ ਹੈ: ਇਹ ਯਕੀਨੀ ਬਣਾਉਣਾ ਕਿ ਪ੍ਰਤਿਭਾ ਕਿਸੇ ਭਗੋਲਿਕ ਖੇਤਰ ਤੱਕ ਸੀਮਿਤ ਨਾ ਰਹਿ ਜਾਵੇ ਅਤੇ ਦੇਸ਼ ਦੇ ਹਰ ਕੋਨੇ ਵਿਚ ਮੌਜੂਦ ਪ੍ਰਤਿਭਾ ਨੂੰ ਪਹਿਚਾਣ ਕੇ ਸਹੀ ਮੌਕੇ ਦਿੱਤੇ ਜਾ ਸਕਣ - ਭਾਵੇਂ ਇਹ ਭੀੜ-ਭੜੱਕੇ ਵਾਲੇ ਮੈਟਰੋ ਸ਼ਹਿਰ ਹੋਣ ਜਾਂ ਦੂਰ- ਦਰਾਜ ਦੇ ਪਿੰਡ। ਅਸੀਂ ਸਿਰਫ਼ ਇੱਕ ਪਲੇਟਫਾਰਮ ਨਹੀਂ ਬਣਾ ਰਹੇ ਹਾਂ, ਅਸੀਂ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਮੌਕਾ ਦੇ ਰਹੇ ਹਾਂ।
ਇਹ ਦੇਸ਼ ਵਿਆਪੀ ਪਹਿਲ ਭਾਰਤ ਭਰ ਦੇ ਉਭਰਦੇ ਕਲਾਕਾਰਾਂ ਨੂੰ ਪੂਰੀ ਤਰ੍ਹਾਂ ਡਿਜੀਟਲ, ਐਪ ਅਤੇ ਵੈੱਬ ਅਧਾਰਿਤ ਯਾਤਰਾ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਂਦੀ ਹੈ। ਭਾਗੀਦਾਰ ਆਪਣੇ ਆਡੀਸ਼ਨ ਸਿੱਧੇ ਅਪਲੋਡ ਕਰ ਸਕਦੇ ਹਨ, ਜਿਸ ਨਾਲ ਓਹਨਾ ਨੂੰ ਇੰਡਸਟਰੀ ਦੇ ਰੈਫਰਲ ਯਾਨੀ ਕਿਸੇ ਸਿਫਾਰਿਸ਼ ਦੀ ਲੋੜ ਨਹੀਂ ਪੈਂਦੀ ।
ਇਸਦੇ ਮੂਲ ਰੂਪ ਵਿੱਚ, ਰੀਲ ਸੇ ਰੀਅਲ ਸਟਾਰ' ਵੱਡੇ ਪੈਮਾਨੇ 'ਤੇ ਦਰਸ਼ਕਾਂ ਦੀ ਭਾਗੀਦਾਰੀ ਅਤੇ ਮਾਹਿਰਾਂ ਦੇ ਮਾਰਗਦਰਸ਼ਨ ਦਾ ਸੁਮੇਲ ਹੈ, ਜਿਥੇ ਮਸ਼ਹੂਰ ਡਾਇਰੈਕਟਰ ਅਤੇ ਪ੍ਰਸਿੱਧ ਕ੍ਰਿਏਟਿਵ ਹਸਤੀਆਂ ਦੁਆਰਾ ਭਾਗੀਦਾਰਾਂ ਦਾ ਮਾਰਗਦਰਸ਼ਨ ਅਤੇ ਮੁਲਾਂਕਣ ਕੀਤਾ ਜਾਵੇਗਾ, ਜਿਸ ਨਾਲ ਓਹਨਾ ਦੀ ਭਰੋਸੇਯੋਗਤਾ ਅਤੇ ਕਲਾਤਮਕ ਉੱਤਮਤਾ ਨੂੰ ਯਕੀਨੀ ਬਣਾਇਆ ਜਾਵੇਗਾ।
ਜੇਤੂਆਂ ਨੂੰ ਇੱਕ ਇੱਕ ਫੀਚਰ ਫਿਲਮ ਵਿਚ ਮਸ਼ਹੂਰ ਡਾਇਰੈਕਟਰ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ। ਇਹ ਪ੍ਰੋਗਰਾਮ ਆਉਣ ਵਾਲੇ ਮਹੀਨਿਆਂ ਵਿੱਚ ਵੀ ਐਪ 'ਤੇ ਭਾਗੀਦਾਰੀ ਲਈ ਲਾਈਵ ਹੋਵੇਗਾ। ਫਿਲਹਾਲ ਯੂਜ਼ਰ ਬਿਰਲਾ ਸਟੂਡੀਓਜ਼ ਜਾਂ ਵੀ ਦੀ ਵੈੱਬਸਾਈਟ 'ਤੇ ਰਜਿਸਟਰ ਕਰ ਸਕਦੇ ਹਨ।
