Home > ਆਟੋਮੋਬਾਈਲ > ਚੰਡੀਗੜ੍ਹ > ਪੰਜਾਬ > ਫਿਊਚਰਰੈਡੀ > ਯੂਟੀ > ਰੇਨੋ ਗਰੁੱਪ > ਲੁਧਿਆਣਾ > ਵਪਾਰ > ਰੇਨੋ ਗਰੁੱਪ ਨੇ ਆਪਣੇ ਅੰਤਰਰਾਸ਼ਟਰੀ ਵਿਕਾਸ ਦੇ ਅਗਲੇ ਪੜਾਅ ਨੂੰ ਮਜ਼ਬੂਤ ​​ਬਣਾਉਣ ਲਈ FutuREady India ਕੀਤਾ ਲਾਂਚ

ਰੇਨੋ ਗਰੁੱਪ ਨੇ ਆਪਣੇ ਅੰਤਰਰਾਸ਼ਟਰੀ ਵਿਕਾਸ ਦੇ ਅਗਲੇ ਪੜਾਅ ਨੂੰ ਮਜ਼ਬੂਤ ​​ਬਣਾਉਣ ਲਈ FutuREady India ਕੀਤਾ ਲਾਂਚ

ਰੈਨੋ ਗਰੁੱਪ ਦੇ ਸੀਈਓ ਫ੍ਰਾਂਸਵਾ ਪ੍ਰੋਵੋ ਅਤੇ ਸਟੀਫਨ ਡੇਬਲੇਸ ਫਿਊਚਰ ਰੈਡੀ ਇੰਡੀਆ ਰਣਨੀਤੀ ਦੇ ਉਦਘਾਟਨ ਸਮੇਂ ਨਵੀਂ ਲਾਂਚ ਕੀਤੀ ਗਈ ਰੇਨੋ ਡਸਟਰ ਨਾਲ ਪੋਜ਼ ਦਿੰਦੇ ਹੋਏ
ਰੈਨੋ ਗਰੁੱਪ ਦੇ ਸੀਈਓ ਫ੍ਰਾਂਸਵਾ ਪ੍ਰੋਵੋ ਅਤੇ ਸਟੀਫਨ ਡੇਬਲੇਸ ਫਿਊਚਰ ਰੈਡੀ ਇੰਡੀਆ ਰਣਨੀਤੀ ਦੇ ਉਦਘਾਟਨ ਸਮੇਂ ਨਵੀਂ ਲਾਂਚ ਕੀਤੀ ਗਈ ਰੇਨੋ ਡਸਟਰ ਨਾਲ ਪੋਜ਼ ਦਿੰਦੇ ਹੋਏ

ਚੰਡੀਗੜ੍ਹ/ਲੁਧਿਆਣਾ, 23 ਅਪ੍ਰੈਲ 2026 (ਨਿਊਜ਼ ਟੀਮ)
: ਰੇਨੋ ਗਰੁੱਪ ਦੇ ਸੀਈਓ, ਫ੍ਰਾਂਸਵਾ ਪ੍ਰੋਵੋ ਨੇ ਭਾਰਤ ਵਿੱਚ ਆਪਣੇ ਇੱਕ ਹਫ਼ਤੇ ਦੇ ਦੌਰੇ ਦੇ ਅੰਤ futuREady ਇੰਡੀਆ ਪੇਸ਼ ਕੀਤਾ, ਜੋ ਕਿ ਪਿਛਲੇ ਮਾਰਚ ਵਿੱਚ ਗਰੁੱਪ ਦੁਆਰਾ ਪੇਸ਼ ਕੀਤੀ ਗਈ futuREady ਰਣਨੀਤਕ ਯੋਜਨਾ ਦਾ ਇੱਕ ਭਾਰਤੀ ਵਿਸਤਾਰ ਹੈ।

ਰੇਨੋ ਗਰੁੱਪ ਦੇ ਸੀਈਓ, ਫ੍ਰਾਂਸਵਾ ਪ੍ਰੋਵੋ ਨੇ ਅੱਗੇ ਕਿਹਾ ਕਿ, "ਸਾਡੇ ਨਵੇਂ ਵਿਜ਼ਨ, futuREady ਦੇ ਨਾਲ, Renault Group ਉੱਚ-ਸੰਭਾਵੀ, ਤੇਜ਼ੀ ਨਾਲ ਵਧ ਰਹੇ ਬਾਜ਼ਾਰਾਂ 'ਤੇ ਧਿਆਨ ਦੇ ਕੇ ਆਪਣੇ ਅੰਤਰਰਾਸ਼ਟਰੀ ਵਿਕਾਸ ਨੂੰ ਤੇਜ਼ ਕਰ ਰਿਹਾ ਹੈ ਜਿੱਥੇ ਸਮੂਹ ਦੀ ਪਹਿਲਾਂ ਹੀ ਇੱਕ ਮਜ਼ਬੂਤ ਮੌਜੂਦਗੀ ਹੈ। ਭਾਰਤ, ਜਿੱਥੇ ਸਾਨੂੰ ਪੰਦਰਾਂ ਸਾਲਾਂ ਹੋ ਗਏ ਹਨ ਇਸਦਾ ਇੱਕ ਪ੍ਰਮੁੱਖ ਉਦਾਹਰਣ ਹੈ: ਇਹ ਉਹਨਾਂ ਬਾਜ਼ਾਰਾਂ ਵਿੱਚ ਵਿਕਾਸ ਦੀ ਇੱਕ ਤਿਹਾਈ ਤੋਂ ਵੱਧ ਸਮਰੱਥਾ ਨੂੰ ਦਰਸਾਉਂਦਾ ਹੈ, ਜਿੱਥੇ Renault ਬ੍ਰਾਂਡ ਪਹਿਲਾਂ ਹੀ ਬਹੁਤ ਸਰਗਰਮ ਹੈ।"

ਭਾਰਤ ਨਾ ਸਿਰਫ਼ ਇੱਕ ਵਿਕਾਸ ਬਾਜ਼ਾਰ ਬਣਨ ਲਈ ਤਿਆਰ ਹੈ, ਸਗੋਂ ਉੱਤਮਤਾ ਦਾ ਕੇਂਦਰ ਅਤੇ ਇੱਕ ਨਿਰਯਾਤ ਕੇਂਦਰ ਦੇ ਰੂਪ ਵਿਚ ਵੀ ਉਭਰੇਗਾ। ਸਾਡੀਆਂ ਸਥਾਨਕ ਟੀਮਾਂ ਦੀ ਵਚਨਬੱਧਤਾ ਅਤੇ ਮੁਹਾਰਤ ਦੇ ਕਾਰਨ, ਇਹ ਗਰੁੱਪ ਦੀ ਸਮੁੱਚੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰੇਗਾ।

ਤੀਹ ਸਾਲ ਪਹਿਲਾਂ, ਰੇਨੋ ਗਰੁੱਪ ਨੇ ਅੰਤਰਰਾਸ਼ਟਰੀ ਵਿਸਥਾਰ ਦੀ ਆਪਣੀ ਪਹਿਲੀ ਲਹਿਰ ਸ਼ੁਰੂ ਕੀਤੀ ਸੀ। futuREady ਦੇ ਨਾਲ, ਅਸੀਂ ਆਪਣੀ ਵਿਸ਼ਵਵਿਆਪੀ ਵਿਕਾਸ ਕਹਾਣੀ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਰਹੇ ਹਾਂ - ਅਤੇ ਭਾਰਤ ਇਸਦੇ ਕੇਂਦਰ ਵਿੱਚ ਹੋਵੇਗਾ!”

ਭਾਰਤ ਵਿੱਚ ਰੇਨੋ ਗਰੁੱਪ ਦੇ ਸੀਈਓ, ਸਟੀਫਨ ਡੇਬਲੇਸ ਨੇ ਕਿਹਾ, "2030 ਤੱਕ, ਅਸੀਂ ਭਾਰਤ ਵਿੱਚ ਸੱਤ-ਮਾਡਲਾਂ ਦਾ ਇੱਕ ਪੋਰਟਫੋਲੀਓ ਪੇਸ਼ ਕਰਾਂਗੇ, ਜਿਸ ਵਿੱਚ ਛੋਟੀਆਂ ਕਾਰਾਂ ਤੋਂ ਲੈ ਕੇ ਵੱਡੀਆਂ ਐਸਯੂਵੀ ਤੱਕ ਦੇ ਮੁੱਖ ਸੈਗਮੇਂਟ ਸ਼ਾਮਲ ਹੋਣਗੇ। ਇਸ ਵਿਚ ਸਟਰਾਂਗ ​​ਹਾਈਬ੍ਰਿਡ ਤੋਂ ਲੈ ਕੇ ਪੂਰੀ ਤਰ੍ਹਾਂ ਇਲੈਕਟ੍ਰਿਕ ਵਾਹਨਾਂ ਤੱਕ ਇਲੈਕਟ੍ਰਿਫਾਇਡ ਪਾਵਰਟ੍ਰੇਨ ਦੀ ਇੱਕ ਪੂਰੀ ਲੜੀ ਸ਼ਾਮਲ ਹੋਵੇਗੀ।

ਵਿਸ਼ਵ ਪੱਧਰੀ ਇੰਜੀਨੀਅਰਿੰਗ, ਪ੍ਰਤੀਯੋਗੀ ਨਿਰਮਾਣ, ਅਤੇ ਇੱਕ ਸਪੱਸ਼ਟ, ਮਹੱਤਵਾਕਾਂਖੀ ਉਤਪਾਦ ਰੋਡਮੈਪ ਦਾ ਲਾਭ ਉਠਾਉਂਦੇ ਹੋਏ, ਭਾਰਤ ਰੇਨੋ ਗਰੁੱਪ ਲਈ ਨਿਰੰਤਰ ਪ੍ਰਗਤੀ ਦਾ ਇੱਕ ਪ੍ਰਮੁੱਖ ਚਾਲਕ ਬਣਨ ਲਈ ਤਿਆਰ ਹੈ।”

ਭਾਰਤ ਵਿੱਚ Renault ਗਰੁੱਪ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਡਕਟ -ਡਰਿਵਨ ਅਭਿਆਨ
ਭਾਰਤ ਵਿੱਚ, ਰੇਨੋ ਗਰੁੱਪ ਦਾ ਧਿਆਨ ਓਹਨਾ ਗਾਹਕਾਂ ਦੀ ਸੰਖਿਆ ਵਧਾਉਣ 'ਤੇ ਕੇਂਦ੍ਰਿਤ ਰਹਿੰਦਾ ਹੈ , ਜੋ ਆਕਰਸ਼ਕ ਡਿਜ਼ਾਈਨ, ਆਧੁਨਿਕ ਔਨਬੋਰਡ ਤਕਨਾਲੋਜੀਆਂ, ਅਤੇ ਇਲੈਕਟ੍ਰੀਫਾਈਡ ਪਾਵਰਟ੍ਰੇਨ ਵਾਲੇ ਵਾਹਨਾਂ ਨੂੰ ਪਸੰਦ ਕਰਦੇ ਹਨ। ਗਰੁੱਪ ਦਾ ਟੀਚਾ 2030 ਤੱਕ ਵਿਸ਼ਵ ਪੱਧਰ 'ਤੇ ਰੇਨੋ ਬ੍ਰਾਂਡ ਲਈ ਚੋਟੀ ਦੇ ਤਿੰਨ ਬਾਜ਼ਾਰਾਂ ਵਿੱਚ ਸ਼ਾਮਲ ਹੋਣਾ ਹੈ।

ਇਸ ਲਈ Renault ਬ੍ਰਾਂਡ ਹੁਣ 'ਹਾਇਰ ਵੈਲਿਊ -ਐਡਡ ਪੋਜਿਸ਼ਨਿੰਗ ਅਪਣਾ ਰਿਹਾ ਹੈ; ਇਸਦੇ ਲਈ ਵਾਹਨ ਦੇ ਔਨਬੋਰਡ ਸਿਸਟਮ ਅਤੇ ਇਸਦੇ ਪਾਵਰਟ੍ਰੇਨ ਵਿਕਲਪਾਂ ਦੋਨੋ ਵਿਚ ਹੀ ਐਡਵਾਂਸ ਤਕਨਾਲੋਜੀਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।

2030 ਤੱਕ ਕੁੱਲ ਸੱਤ ਵਾਹਨਾਂ ਦਾ ਪੋਰਟਫੋਲੀਓ ਤਿਆਰ ਕਰਨ ਦੇ ਲਈ ਚਾਰ ਨਵੇਂ ਵਾਹਨ ਕਤਾਰ ਵਿਚ ਹਨ , ਜਿਸ ਵਿੱਚ ਰੇਨੋ ਡਸਟਰ ਵੀ ਸ਼ਾਮਲ ਹੈ , ਜਿਸ ਨੂੰ ਜਨਵਰੀ 2026 ਵਿੱਚ ਪੇਸ਼ ਕੀਤਾ ਗਿਆ ਸੀ, ਅਤੇ ਜੋ ਪਹਿਲਾਂ ਹੀ ਭਾਰਤੀ ਗਾਹਕਾਂ ਵਿੱਚ ਜਬਰਦਸਤ ਉਤਸ਼ਾਹ ਪੈਦਾ ਕਰ ਰਹੀ ਹੈ। futuREady ਘੋਸ਼ਣਾਵਾਂ ਦੇ ਤਹਿਤ , ਗਰੁੱਪ ਨੇ ਬ੍ਰਿਜਰ ਕੰਸੈਪਟ ਵੀ ਪੇਸ਼ ਕੀਤਾ ਹੈ। ਇਹ ਇੱਕ ਨਵੇਂ B-ਸੈਗਮੈਂਟ ਕੰਪੈਕਟ ਐਸਯੂਵੀ ਦੀ ਝਲਕ ਦਿਖਾਉਂਦਾ ਹੈ- ਜੋ ਇੱਕ ਅਸਲੀ ਮਲਟੀ -ਐਨਰਜੀ ਵਾਹਨ ਹੈ ਅਤੇ ਇਸਦਾ ਇੱਕ ਇਲੈਕਟ੍ਰਿਕ ਸੰਸਕਰਣ ਵੀ ਆਏਗਾ।

ਇਹ ਸੱਤ ਵਾਹਨ ਦੋ ਪੂਰਕ ਪਲੇਟਫਾਰਮਾਂ, RGEP ਅਤੇ RGMP 'ਤੇ ਆਧਾਰਿਤ ਹੋਣਗੇ, ਜੋ ਸਭ ਤੋਂ ਪਹਿਲਾਂ ਭਾਰਤੀ ਬਾਜ਼ਾਰ ਵਿੱਚ ਉਤਾਰੇ ਜਾਣਗੇ ਅਤੇ ਦੋਵਾਂ ਨੂੰ ਮਲਟੀ -ਐਨਰਜੀ ਦ੍ਰਿਸ਼ਟੀਕੋਣ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਤਾਂ ਜੋ ਲੋੜਾਂ ਦੇ ਆਧਾਰ 'ਤੇ ਹਾਈਬ੍ਰਿਡ ਸਮੇਤ ਪੈਟਰੋਲ /ਡੀਜ਼ਲ ਅਤੇ ਇਲੈਕਟ੍ਰਿਕ ਪਾਵਰਟ੍ਰੇਨ ਪੇਸ਼ ਕੀਤੇ ਜਾ ਸਕਣ।

ਅੰਤ ਵਿੱਚ, ਬ੍ਰਾਂਡ ਆਪਣੇ ਭਾਰਤੀ ਗਾਹਕਾਂ ਪ੍ਰਤੀ ਇੱਕ ਮਜ਼ਬੂਤ ਵਚਨਬੱਧਤਾ ਦੁਆਰਾ ਬਾਜ਼ਾਰ ਵਿੱਚ ਵੱਖਰਾ ਹੋਣ ਦਾ ਵੀ ਇਰਾਦਾ ਰੱਖਦਾ ਹੈ। Renault Forever ਪਹਿਲ ਰਾਹੀਂ, ਸਮੂਹ ਦਾ ਉਦੇਸ਼ ਵਿਸ਼ਵਾਸ, ਸੇਵਾ ਦੀ ਗੁਣਵੱਤਾ ਅਤੇ ਇੱਕ ਸਹਿਜ ਗਾਹਕ ਅਨੁਭਵ 'ਤੇ ਅਧਾਰਤ ਸਥਾਈ ਸਬੰਧ ਬਣਾਉਣਾ ਹੈ। ਭਾਰਤੀ ਗਾਹਕਾਂ ਨੂੰ 7-ਸਾਲ ਦੀ ਵਾਰੰਟੀ ਦਾ ਖਾਸ ਤੌਰ 'ਤੇ ਲਾਭ ਹੋਵੇਗਾ।

ਇੱਕ ਤਕਨਾਲੋਜੀ ਅਤੇ ਐਕਸਪੋਰਟ ਹੱਬ
10 ਮਾਰਚ 2026 ਨੂੰ futuREady ਦੇ ਗਲੋਬਲ ਲਾਂਚ ਤੋਂ ਬਾਅਦ, ਰੇਨੋ ਗਰੁੱਪ ਹੁਣ futuREady India ਦਾ ਉਦਘਾਟਨ ਕਰ ਰਿਹਾ ਹੈ, ਜਿਸਦਾ ਉਦੇਸ਼ ਆਪਣੇ 15000 ਕਰਮਚਾਰੀਆਂ ਵਾਲੇ ਪੂਰੇ ਸੰਚਾਲਨ ਨੂੰ ਸਥਾਨਕ ਭਾਰਤੀ ਬਾਜ਼ਾਰ ਅਤੇ ਦੁਨੀਆ ਲਈ ਇੱਕ ਮੋਹਰੀ ਹੱਬ ਵਜੋਂ ਸਥਾਪਤ ਕਰਨਾ ਹੈ।

ਚੇਨਈ ਵਿੱਚ, ਗਰੁੱਪ ਦਾ ਦੁਨੀਆ ਦੇ ਸਭ ਤੋਂ ਵੱਡੇ ਇੰਜੀਨੀਅਰਿੰਗ ਕੇਂਦਰਾਂ ਵਿਚੋਂ ਇੱਕ ਹੈ, ਜਿਥੇ ਵਾਹਨ ਆਰਕੀਟੈਕਚਰ, ਸੌਫਟਵੇਅਰ, ਸਿਮੂਲੇਸ਼ਨ ਅਤੇ ਵਾਹਨ ਜੀਵਨ ਚੱਕਰ ਅੱਪਗ੍ਰੇਡ ਵਿੱਚ 6,000 ਇੰਜੀਨੀਅਰਾਂ ਅਤੇ ਆਈਟੀ ਮਾਹਿਰ ਕੰਮ ਕਰਦੇ ਹਨ। ਇਹ ਕੇਂਦਰ ਹੁਣ ਭਾਰਤ ਦੇ ਨਾਲ-ਨਾਲ ਗਲੋਬਲ ਬਾਜ਼ਾਰਾਂ ਵਿੱਚ ਪ੍ਰੋਜੈਕਟਾਂ ਲਈ ਪਲੇਟਫਾਰਮ, ਵਾਹਨ ਆਰਕੀਟੈਕਚਰ ਅਤੇ ਨਵੀਆਂ ਤਕਨਾਲੋਜੀਆਂ ਵਿਕਸਤ ਕਰਕੇ ਗਰੁੱਪ ਦੇ ਅੰਦਰ ਇੱਕ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਹੈ।

ਉਦਯੋਗਿਕ ਮੋਰਚੇ 'ਤੇ, ਰੇਨੋ ਗਰੁੱਪ ਕੋਲ ਹੁਣ ਆਪਣੀ ਚੇਨਈ ਮੈਨੂਫੈਕਚਰਿੰਗ ਫੇਸੀਲਿਟੀ ਦੀ ਪੂਰੀ ਮਲਕੀਅਤ ਹੈ, ਜਿਸ ਨਾਲ ਸਥਾਨਕ ਪੱਧਰ 'ਤੇ ਉਤਪਾਦਨ ਕਰਨ ਅਤੇ ਸਪਲਾਈ ਚੇਨ ਨੂੰ ਬਿਹਤਰ ਬਣਾਉਣ ਦੀ ਯੋਗਤਾ ਨੂੰ ਮਹੱਤਵਪੂਰਨ ਤੌਰ 'ਤੇ ਮਜ਼ਬੂਤ ਹੋਈ ਹੈ। ਭਾਰਤ ਦੀ ਮਜ਼ਬੂਤ ਸੋਰਸਿੰਗ ਮੁਕਾਬਲੇਬਾਜ਼ੀ ਦਾ ਲਾਭ ਉਠਾਉਂਦੇ ਹੋਏ, ਇਸ ਉਦਯੋਗਿਕ ਫੁੱਟਪ੍ਰਿੰਟ ਨੂੰ ਵਾਹਨਾਂ, ਸੈਗਮੇਂਟਸ ਅਤੇ ਸੰਬੰਧਿਤ ਸੇਵਾਵਾਂ ਲਈ ਹੋਰ ਰੇਨੋ ਗਰੁੱਪ ਖੇਤਰਾਂ, ਖਾਸ ਕਰਕੇ ਦੱਖਣੀ ਅਮਰੀਕਾ ਲਈ ਇੱਕ ਰਣਨੀਤਕ ਨਿਰਯਾਤ ਕੇਂਦਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।

ਗਰੁੱਪ ਦਾ ਟੀਚਾ 2030 ਤੱਕ ਵਾਹਨਾਂ, ਆਰ ਐਂਡ ਡੀ ਅਤੇ ਪੁਰਜ਼ਿਆਂ ਰਾਹੀਂ ਸਾਲਾਨਾ €2 ਬਿਲੀਅਨ ਯੂਰੋ ਦਾ ਸਾਲਾਨਾ ਨਿਰਯਾਤ ਹਾਸਲ ਕਰਨਾ ਕਰਨਾ ਹੈ।

ਰੇਨੋ ਗਰੁੱਪ ਦਾ ਇਹ ਮਜ਼ਬੂਤ ਵਿਸ਼ਵਾਸ ਹੈ ਕਿ ਭਾਰਤ ਅਗਲੇ ਦਹਾਕੇ ਦੌਰਾਨ ਆਪਣੇ ਵਿਕਾਸ ਅਤੇ ਮੁਕਾਬਲੇਬਾਜ਼ੀ ਵਿੱਚ ਇੱਕ ਨਿਰਣਾਇਕ ਭੂਮਿਕਾ ਨਿਭਾਏਗਾ। ਰੇਨੋ ਗਰੁੱਪ ਦਾ ਇਹ ਮਜ਼ਬੂਤ ਵਿਸ਼ਵਾਸ ਹੈ ਕਿ ਭਾਰਤ ਅਗਲੇ ਦਹਾਕੇ ਦੌਰਾਨ ਆਪਣੇ ਵਿਕਾਸ ਅਤੇ ਮੁਕਾਬਲੇਬਾਜ਼ੀ ਵਿੱਚ ਇੱਕ ਨਿਰਣਾਇਕ ਭੂਮਿਕਾ ਨਿਭਾਏਗਾ।